Home ਪਰਸਾਸ਼ਨ ਪੰਜਾਬ ਗਉਸ਼ਾਲਾ ਮਹਾਂ ਸੰਘ ਨੇ ਕਰਵਾਈ ਵਿਚਾਰ ਗੋਸ਼ਟੀ

ਪੰਜਾਬ ਗਉਸ਼ਾਲਾ ਮਹਾਂ ਸੰਘ ਨੇ ਕਰਵਾਈ ਵਿਚਾਰ ਗੋਸ਼ਟੀ

39
0


ਬਲਾਚੌਰ (ਰਾਜਨ ਜੈਨ) ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵਿਖੇ ਚੇਅਰਮੈਨ ਅਮਨ ਵਰਮਾ ਦੇ ਜਨਮ ਦਿਨ ਮੌਕੇ ਪੰਜਾਬ ਗਊਸ਼ਾਲਾ ਮਹਾਂਸੰਘ ਦੇ ਸਹਿਯੋਗ ਨਾਲ ਗਊਆਂ ਤੇ ਬੇਸਹਾਰਾ ਪਸੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ, ਜਾਨਵਰਾਂ ਦਾ ਜੀਵਨ ਪੱਧਰ ਸੁਧਾਰਨ ਅਤੇ ਇਨਾਂ੍ਹ ਨਾਲ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਪੰਜਾਬ ਗਊਸ਼ਾਲਾ ਮਹਾਂਸੰਘ ਭਾਰਤ ਦੇ ਵਾਈਸ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਸ਼ਿੰਗਾਰਾ ਸਿੰਘ ਬੈਂਸ, ਸ਼ਿਵ ਸ਼ਰਮਾ ਵਾਈਸ ਚੇਅਰਮੈਨ, ਰਾਜ ਕੁਮਾਰ ਨੀਲੇਵਾੜੇ ਸਮੇਤ ਜਥੇਬੰਦੀ ਦੇ ਹੋਰ ਮੈਂਬਰਾਂ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਗਊਆਂ ਸਮੇਤ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਕੇਵਲ ਇਕ ਸ਼ਹਿਰ ਵਿਚ ਨਹੀਂ ਹੈ, ਬਲਕਿ ਹਰ ਸ਼ਹਿਰ ਅਤੇ ਹਰ ਕਸਬੇ ਵਿਚ ਇਸ ਨੂੰ ਆਮ ਵੇਖਿਆ ਜਾ ਸਕਦਾ ਹੈ। ਉਨਾਂ੍ਹ ਆਖਿਆ ਕਿ ਭਾਵੇ ਇਨਾਂ੍ਹ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਸੈਸ ਵੀ ਸਰਕਾਰਾਂ ਵੱਲੋਂ ਪ੍ਰਰਾਪਤ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਬੇਸਹਾਰਾ ਗਊਆ ਤੇ ਹੋਰ ਪਸੂ ਸੜਕਾਂ ਉਪਰ ਆਮ ਹੀ ਵੇਖੇ ਜਾ ਰਹੇ ਹਨ। ਜਿਹੜੇ ਕਿ ਹਾਦਸਿਆ ਦਾ ਕਾਰਨ ਵੀ ਬਣਦੇ ਹਨ। ਉਨਾਂ੍ਹ ਆਖਿਆ ਕਿ ਇਹ ਸਮੱਸਿਆ ਘੱਟ ਹੋਣ ਦੀ ਬਜਾਏ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਉਨਾਂ੍ਹ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸ਼ਿਵਾਲਿਕ ਦੀਆਂ ਨੀਮ ਪਹਾੜੀਆਂ ਨੂੰ ਗੋਚਰ ਭੂਮੀ ਤੇ ਵਰਲਡ ਗਰੀਨ ਹੈਰੀਟੇਜ ਲਈ ਵਿਕਾਸ ਦੇ ਰਾਹ ‘ਤੇ ਚਲਾਇਆ ਜਾਵੇ ਅਤੇ ਇਸ ਦੇ ਨਾਲ ਹੀ ਪੰਜਾਬ ਗਊਸ਼ਾਲਾ ਮਹਾਂਸੰਘ ਵੱਲੋਂ ਗਊਆਂ ਤੇ ਜੰਗਲੀ ਜਾਨਵਰਾਂ ਨੂੰ ਪਨਾਹ ਤੇ ਸੁਰੱਖਿਆ ਪ੍ਰਦਾਨ ਕਰਨ ਅਤੇ ਵਰਲਡ ਗ੍ਰੀਨ ਹੈਰੀਟੇਜ ਦੀ ਤਰਜ਼ ‘ਤੇ ਵਿਕਸਤ ਕੀਤਾ ਜਾਵੇ। ਇਸ ਮੌਕੇ ਸੁਨੀਤਾ ਚੈਰੀਟੇਬਲ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾ ਨੇ ਕਿਹਾ ਕਿ ਵਾਤਾਵਰਨ ਅਤੇ ਬੇਸਹਾਰਾ ਪਸੂਆਂ, ਜਾਨਵਰਾਂ ਦੀ ਸੁਰੱਖਿਆ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼ਿਵ ਸ਼ਰਮਾ ਵਾਈਸ ਚੇਅਰਮੈਨ ਪੰਜਾਬ, ਕੈਸ਼ੀਅਰ ਅਮਨ ਵਰਮਾ, ਰਾਜ ਕੁਮਾਰ ਨੀਲੇਵਾੜੇ ਸੈਕਟਰੀ ਸਮੇਤ ਜਥੇਬੰਦੀ ਵਿਚ ਸ਼ਾਮਲ ਹੋਏ ਮੈਂਬਰਾ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ। ਇਸ ਮੌਕੇ ਪਵਨ ਸ਼ਰਮਾਂ ਵਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਹਸਪਤਾਲ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਪ੍ਰਰਗਟ ਸਿੰਘ ਨਾਭਾ, ਤਰਲੋਚਨ ਸਿੰਘ ਰੱਖੜਾ, ਕਰਮਜੀਤ ਸਿੰਘ ਰੱਖੜਾ, ਅਬਜਿੰਦਰ ਸਿੰਘ ਯੋਗੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸਮਾਜ ਸੇਵੀ ਰਵਿੰਦਰ ਸਿੰਘ ਘੁੰਮਣ, ਅਜ਼ਾਦ ਪ੍ਰਰੈਸ਼ ਐਂਡ ਵੈਲਫੇਅਰ ਕਲੱਬ ਬਲਾਚੌਰ ਦੇ ਪ੍ਰਧਾਨ ਹੈਪੀ ਰਾਣਾ, ਚੇਅਰਮੈਨ ਸ਼ਤੀਸ਼ ਸ਼ਰਮਾ, ਸੁਰਿੰਦਰ ਿਛੰਦੀ, ਯਸ਼ਪਾਲ ਸ਼ਰਮਾ, ਗਿਆਨ ਸਿੰਘ ਮੰਡੇਰ, ਕਸ਼ਮੀਰ ਸਿੰਘ ਿਢੱਲੋ, ਨਗਰ ਕੌਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਕੌਸਲਰ ਨਰੇਸ਼ ਚੇਚੀ, ਨਿਰਮਲ ਸਿੰਘ ਅੌਜ਼ਲਾ, ਨਰੇਸ਼ ਵਰਮਾ, ਕਮਲਦੀਪ ਸ਼ਰਮਾ, ਸੀਤਾ ਰਾਮ, ਐਸਪੀ ਸਿੰਘ, ਦਿਲਵਰ ਸਿੰਘ ਕੌਲਗੜ੍ਹ, ਰਾਣਾ ਦਲਵੀਰ ਸਿੰਘ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।

LEAVE A REPLY

Please enter your comment!
Please enter your name here