ਪਟਿਆਲਾ , 7 ਮਈ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਪਟਿਆਲਾ ਸੈਂਟਰਲ ਜੇਲ੍ਹ ਮੁੜ ਵਿਵਾਦਾਂ ਚ ਘਿਰ ਗਈ ਹੈ। ਜਿੱਥੇ ਸ਼ਨਿੱਚਰਵਾਰ 11 ਵਜੇ ਇਕ ਹੋਮਗਾਰਡ ਨੂੰ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਸਰਕਾਰੀ ਰਜਿੰਦਰਾ ਹਸਪਤਾਲ ਚ ਦਾਖਲ ਹੋਮਗਾਰਡ ਜੇਲ੍ਹ ਸੁਪਰਡੈੰਟ ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ।ਹਸਪਤਾਲ ‘ਚ ਦਾਖ਼ਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜੇਲ੍ਹ ਵਿਚ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਚੱਕਰ ਆਉਣ ਲੱਗ ਪਏ ਜਿਸ ਕਾਰਨ ਉਹ ਆਪਣੇ ਬੂਟ ਉਤਾਰ ਕੇ ਬੈਠ ਗਿਆ ਤਾ ਇਸ ਦੌਰਾਨ ਪੁੱਜੇ ਜੇਲ੍ਹ ਸੁਪਰਡੰਟ ਨੇ ਬਿਨਾਂ ਕੋਈ ਗੱਲਬਾਤ ਕੀਤੇ ਉਸ ਦੀ ਕੁੱਟਮਾਰ ਕੀਤੀ ਹੈ।