Home Political ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦਾ ਐਕਸ ਗਰੇਸ਼ੀਆ ਮੁਆਵਜ਼ਾ ਲੈਣ ਲਈ...

ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦਾ ਐਕਸ ਗਰੇਸ਼ੀਆ ਮੁਆਵਜ਼ਾ ਲੈਣ ਲਈ ਨਵੀਂ ਸਮਾਂ ਸੀਮਾ ਜਾਰੀ

229
0


– ਯੋਗ ਪਰਿਵਾਰਕ ਮੈਂਬਰ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ ਲਈ ਜਲਦ ਤੋਂ ਜਲਦ ਪ੍ਰਾਪਤ ਕਰਨ – ਡਿਪਟੀ ਕਮਿਸ਼ਨਰ
– ਆਨ ਲਾਈਨ ਅਤੇ ਆਫ਼ ਲਾਈਨ ਵੀ ਕੀਤਾ ਸਕਦਾ ਹੈ ਅਪਲਾਈ
ਮੋਗਾ, 16 ਮਈ  (ਕੁਲਵਿੰਦਰ ਸਿੰਘ)- –
ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ। ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਅਪਲਾਈ ਕਰਨਾ ਚਾਹੀਦਾ ਹੈ। ਇਸ ਲਈ ਅਪਲਾਈ ਕਰਨ ਲਈ ਹੁਣ ਨਵੀਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਪਰਿਵਾਰਕ ਮੈਂਬਰ ਦੀ ਕਰੋਨਾ ਕਾਰਨ ਮੌਤ 20 ਮਾਰਚ, 2022 ਤੱਕ ਜਾਂ ਪਹਿਲਾਂ ਹੋਈ ਹੈ ਤਾਂ ਉਹ ਮੌਤ ਵਾਲੇ ਦਿਨ ਤੋਂ 60 ਦਿਨਾਂ ਦੇ ਅੰਦਰ ਅੰਦਰ ਪ੍ਰਤੀ ਬੇਨਤੀ ਦੇ ਸਕਦੇ ਹਨ। ਜੇਕਰ ਮੌਤ 20 ਮਾਰਚ, 2022 ਤੋਂ ਬਾਅਦ ਹੋਈ ਹੈ ਤਾਂ ਪ੍ਰਤੀ ਬੇਨਤੀ ਮੌਤ ਵਾਲੇ ਦਿਨ ਤੋਂ 90 ਦਿਨਾਂ ਦੇ ਅੰਦਰ ਅੰਦਰ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਮਾਰੇ ਗਏ ਜ਼ਿਲ੍ਹਾ ਮੋਗਾ ਦੇ ਜਿਆਦਾਤਰ ਵਿਅਕਤੀਆਂ ਦੇ ਪਰਿਵਾਰਾਂ ਨੇ ਇਹ ਰਾਸ਼ੀ ਪ੍ਰਾਪਤ ਕਰਨ ਲਈ ਅਪਲਾਈ ਕਰ ਦਿੱਤਾ ਹੈ, ਜਿਹਨਾਂ ਵਿੱਚੋਂ ਬਹੁਤੇ ਪਰਿਵਾਰਾਂ ਨੂੰ ਇਹ ਰਾਸ਼ੀ ਮਿਲ ਵੀ ਚੁੱਕੀ ਹੈ। ਜਦਕਿ ਬਾਕੀ ਰਹਿੰਦੇ ਕੁਝ ਪਰਿਵਾਰਾਂ ਨੇ ਹਾਲੇ ਸੰਪਰਕ/ਅਪਲਾਈ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਯੋਗ ਪਰਿਵਾਰ http://covidexgratia.punjab.gov.in ਵੈੱਬ ਪੋਰਟਲ ਉੱਤੇ ਜਾਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਸਿੱਧੇ ਤੌਰ ਉੱਤੇ ਅਪਲਾਈ ਕਰ ਸਕਦੇ ਹਨ। ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ, ਮੁੱਖ ਮੈਡੀਕਲ ਅਫ਼ਸਰ ਅਤੇ ਵਧੀਕ ਮੁੱਖ ਮੈਡੀਕਲ ਅਫ਼ਸਰ ਮੋਗਾ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਬੰਧਤ ਐੱਸ ਡੀ ਐੱਮ ਦਫ਼ਤਰ ਵਿਖੇ ਆਫ਼ਲਾਈਨ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ। ਲੋ

LEAVE A REPLY

Please enter your comment!
Please enter your name here