Home Punjab ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਚਾਰ ਗਿ੍ਰਫਤਾਰ

ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਚਾਰ ਗਿ੍ਰਫਤਾਰ

90
0

ਜਗਰਾਓਂ, 27 ਫਰਵਰੀ ( ਹਰਵਿੰਦਰ ਸਿੰਘ ਸੱਗੂ, ਭਗਵਾਨ ਭੰਗੂ, ਮੋਹਿਤ ਜੈਨ )-ਜਗਰਾਓਂ ਪੁਲਿਸ ਵਲੋਂ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ। ਇਸ ਸੰਬਧੀ ਐਸ ਐਸ ਪੀ ਪਾਟਿਲ ਕੇਤਨ ਬਾਲੀਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵਿਖੇੇ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਭੈੜੇ ਪੁਰਸਾਂ ਦੀ ਚੈਕਿੰਗ ਕਰਨ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਹਰਸ਼ਪ੍ਰੀਤ ਸਿੰਘ ਡੀ.ਐਸ.ਪੀ, ਐਨ.ਡੀ.ਪੀ.ਐਸ/ ਨਾਰਕੋਟਿਕਸ,  ਅਤੇ ਸ੍ਰੀ ਦਲਜੀਤ ਸਿੰਘ ਵਿਰਕ ਡੀ.ਐਸ.ਪੀ, ਜਗਰਾਉ ਦੀ ਨਿਗਰਾਨੀ ਅਧੀਨ ਏ.ਐਸ.ਆਈ ਨਰਿ ੰਦਰ ਕੁਮਾਰ ਥਾਣਾ ਸਿਟੀ ਜਗਾਰਾਂਉ ਹਾਜਰ ਸੀ ਤਾਂ ਉਸ ਪਾਸ ਜਰਨੈਲ ਸਿੰਘ ਉਰਫ ਜੈਲੀ ਵਾਸੀ ਅਖਾੜਾ ਨੇ ਸਮੇੇਤ ਆਪਣੀ ਪਤਨੀ ਦੇ ਥਾਣਾ ਹਾਜਰ ਆ ਕੇ ਬਿਆਨ ਤਹਿਰੀਰ ਕਰਾਇਆ ਕਿ ਉਹ ਆਪਣੇ ਮੋਟਰ ਸਾਈਕਲ ਪਰ ਘਰ ਦਾ ਸਮਾਨ ਖਰੀਦਣ ਲਈ ਆਪਣੇ ਪਿੰਡ ਅਖਾੜਾ ਤੋੰ ਸ਼ਹਿਰ ਜਗਰਾਂਉ ਵੱਲ ਨੂੰ ਆ ਰਿਹਾ ਸੀ ਤਾਂ ਜਦੋ ਉਹ ਬੁੱਲਬੁੱਲ ਫੀਡ ਫੈਕਟਰੀ ਦੇ ਨੇੜੇ ਪੁੱਜਾ ਤਾਂ ਫੈਕਟਰੀ ਨਜਦੀਕ ਇੱਕ ਵਰਨਾ ਕਾਰ ਖੜੀ ਸੀ, ਜਿਸ ਦੇ ਕੋਲ 4 ਮੋਨੇ ਨੌਜਵਾਨ ਖੜੇ ਸਨ। ਜਿਹਨਾਂ ਨੂੰ ਮੈੰ ਪਹਿਲਾਂ ਤੋੰ ਹੀ ਜਾਣਦਾ ਸੀ, ਜਿਹਨਾਂ ਵਿੱਚ ਹਰਪ੍ਰੀਤ ਸਿੰਘ ਵਾਸੀ ਟੂਸਾ, ਕੁਲਦੀਪ ਸਿੰਘ ਉਰਫ ਮਾਣਕ ਵਾਸੀ ਲਹਿਰਾ, ਜਗਦੀਪ ਸਿੰਘ ਉਰਫ ਜੱਗੂ ਅਤੇ ਸੁਖਦੀਪ ਸਿੰਘ ਪਿੰਡ ਢੋਲਣ ਦੀ ਪਛਾਣ ਕੀਤੀ। ਜਿਹਨਾਂ ਨੇ ਉਸਨੂੰ ਰੋਕਿਆ ਅਤੇ ਹਰਪ੍ਰੀਤ ਸਿੰਘ ਨੇ ਉਸ ਪਰ ਪਿਸਤੌਲ ਤਾਣ ਕਿ ਕਿਹਾ ਕਿ ਜੋ ਵੀ ਤੇਰੇੇ ਪਾਸ ਹੈ ਉਹ ਕੱਢ ਕੇ ਸਾਨੂੰ ਦੇ-ਦੇ, ਜੇ ਰੌਲਾ ਪਾਇਆ ਤਾਂ ਤੇਰੀ ਖੈਰ ਨਹੀੰ। ਇਤਨੇ ਵਿੱਚ ਕੁਲਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਉਸਦੀਆਂ ਜੇਬਾਂ ਵਿੱਚੋਂ ਇੱਕ ਮੋਬਾਈਲ ਫੋਨ ਅਤੇ ਉਸ ਪਾਸ ਨਗਦੀ 5600 ਰੁਪਏ ਖੋਹ ਲਈ ਅਤੇ ਸੁਖਦੀਪ ਸਿੰਘ ਨੇ ਉਸਦੀ ਬਾਂਹ ਵਿੱਚ ਪਾਇਆ 04 ਤੋਲੇ ਚਾਂਦੀ ਦਾ ਕੜਾ ਲਾਹ ਲਿਆ। ਉਸ ਨਾਲ ਹੱਥੋਪਾਈ ਦੌਰਾਨ ਹਰਪ੍ਰੀਤ ਸਿੰਘ ਨੇ ਮੁਦਈ ਜਰਨੈਲ ਸਿੰਘ ਉਰਫ ਜੈਲੀ ਦੀ ਖੱਬੀ ਬਾਂਹ ਤੇ ਦੰਦੀ ਵੱਢੀ, ਜੋ ਉਸਨੂੰ ਧੱਕਾ ਮਾਰਕੇ ਚਾਰੇ ਜਣੇ ਗੱਡੀ ਵਿੱਚ ਬੈਠਕੇ ਰਾਏਕੋਟ ਸਾਈਡ ਨੂੰ ਚਲੇ ਗਏ। ਜਿਸ ਤੇ ਉਕਤ ਵਿਅਕਤੀਆਂ ਵਿਰ ੁੱਧ ਮੁਕੱਦਮਾ ਨੰਬਰ 30 ਮਿਤੀ 26.02.2022 ਅ/ਧ 379ਬੀ/411/34 ਭ/ਦ, 25/54/59 ਅਸਲਾ ਐਕਟ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕੀਤਾ ਗਿਆ। ਉਕਤ ਘਟਨਾ ਬਾਰੇ ਸਾਰੇ ਜਿਲ੍ਹੇੇ ਨੂੰ ਅਲਰਟ ਕਰਕੇ ਉਕਤ ਦੀ ਕਾਰ ਦਾ ਪਿੱਛਾ ਕਰਕੇ ਇਨਾਂ ਨੂੰ ਪਿੰਡ ਟੂਸਾ ਦੇ ਗੇਟ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 2 ਪਿਸਟਲ .32 ਬੋਰ ਸਮ ੇਤ 05 ਰੌੰਦ ਜਿੰਦਾ, ਖੋਹ ਕੀਤਾ ਮੋਬਾਈਲ ਫੋਨ ਮਾਰਕਾ ਐਮ.ਆਈ, ਖੋਹ ਕੀਤੇ 5600 ਰੁਪਏ ਅਤੇ 1 ਚਾਂਦੀ ਦਾ ਕੜਾ, ਵਰਨਾ ਕਾਰ ਬਰਾਮਦ ਕਰ ਲਈ ਗਈ ਹੈ। ਐਸ ਐਸ ਪੀ ਅਨੁਸਾਰ ਗਿਰਫਤਾਰ ਕੀਤੇ ਗਏ  ਹਰਪ੍ਰੀਤ ਸਿੰਘ ਵਾਸੀ ਟੂਸਾ ਵਿਰ ੁੱਧ ਵੱਖ-ਵੱਖ ਜੁਰਮਾਂ ਤਹਿਤ ਪਹਿਲਾਂ ਵੀ ਕੁੱਲ 11 ਮੁਕੱਦਮੇ ਦਰਜ ਹਨ।

LEAVE A REPLY

Please enter your comment!
Please enter your name here