ਜਲੰਧਰ, 31 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਵਿੱਚ ਗੁੰਡਾਗਰਦੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਕਿਤੇ ਰਾਤ ਨੂੰ ਗੋਲੀਆਂ ਚੱਲ ਰਹੀਆਂ ਹਨ, ਕਿਤੇ ਚੋਰ ਚੋਰੀਆਂ ਕਰ ਰਹੇ ਹਨ, ਜਿਵੇਂ ਕਿ ਪੁਲਿਸ ਪ੍ਰਸ਼ਾਸਨ ਦਾ ਕਿਸੇ ਨੂੰ ਡਰ ਹੀ ਨਹੀਂ, ਅਮਨ-ਕਾਨੂੰਨ ਦੀ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ,ਗੁੰਡਾ ਅਨਸਰ ਅਤੇ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਸੁਰੱਖਿਆ ਗਾਰਡ ਨੇ ਪਤਨੀ, ਸੱਸ ਤੇ ਸਹੁਰੇ ਦਾ ਕਤਲ ਕਰ ਦਿੱਤਾ ਹੈ।ਦੱਸ ਦੇਈਏ ਕਿ ਜਲੰਧਰ ਦੇ ਨਾਗਰਾ ਫਾਟਕ ਨੇੜੇ ਸ਼ਿਵ ਨਗਰ ਦੀ ਗਲੀ ਨੰਬਰ ਪੰਜ ‘ਚ ਪਰਿਵਾਰਕ ਝਗੜੇ ‘ਚ ਵਿਅਕਤੀ ਨੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ। ਮੁਲਜ਼ਮ ਸੁਨੀਲ ਨੇ ਲਾਇਸੈਂਸੀ ਰਿਵਾਲਵਰ ਨਾਲ ਕਤਲ ਕੀਤਾ ਹੈ। ਮੁਲਜ਼ਮ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਮ੍ਰਿਤਕ ਸੁਨੀਲ ਦੀ ਪਤਨੀ, ਸੱਸ ਅਤੇ ਸਹੁਰਾ ਦੱਸੇ ਜਾ ਰਹੇ ਹਨ।ਪੁਲਿਸ ਨੇ ਰਿਵਾਲਵਰ ਜ਼ਬਤ ਕਰ ਲਿਆ ਹੈ। ਕਾਤਲ ਪਰਿਵਾਰ ਦਾ ਹੀ ਮੈਂਬਰ ਦੱਸਿਆ ਜਾ ਰਿਹਾ ਹੈ। ਪੁਲਿਸ ਮੌਕੇ ‘ਤੇ ਮੌਜੂਦ ਹੈ। ਪੁਲਿਸ ਜਾਂਚ ਕਰ ਰਹੀ ਹੈ। ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਘਰ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਪੁਲਿਸ ਨੇ ਮੌਕੇ ਤੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ।
