ਮੋਗਾ (ਢੁੱਡੀਕੇ) 27 ਅਕਤੂਬਰ: ( ਕੁਲਵਿੰਦਰ ਸਿੰਘ) –
ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜ ਕੁਮਾਰ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਸਪਤਾਲ ਢੁੱਡੀਕੇ ਵਿਖੇ ਸਮੂਹ ਮੈਡੀਕਲ ਅਫ਼ਸਰ, ਐਲ.ਐਚ.ਵੀਜ਼, ਸੀ.ਐਚ.ੳਜ਼, ਏ.ਐਨ.ਐਮਜ਼ ਅਤੇ ਆਸ਼ਾ ਫਸਿਲੀਟੇਟਰਾਂ ਨੂੰ ਸਿਹਤ ਵਿਭਾਗ ਦੀ ਭਾਗੀਦਾਰ ਐਨ.ਜੀ.ਓ. ਸੰਸਥਾ ਨਿਰਮਾਈ ਹੈਲਥ ਕੇਅਰ ਦੇ ਸਟੇਟ ਕੋਆਰਡੀਨੇਟਰ ਸ਼੍ਰੀਮਤੀ ਤਰਨਜੀਤ ਕੌਰ ਵੱਲੋਂ ਛਾਤੀ ਦੇ ਕੈਂਸਰ ਦੀ ਜਾਂਚ ਸਬੰਧੀ ਟ੍ਰੇਨਿੰਗ ਕਰਵਾਈ ਗਈ । ਇਸ ਮੌਕੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਰਾਜ ਕੁਮਾਰ ਵੀ ਮੋਜੂਦ ਸਨ।
ਇਸ ਮੌਕੇ ਐਨ.ਜੀ.ਓ. ਸੰਸਥਾ ਨਿਰਮਾਈ ਹੈਲਥ ਕੇਅਰ ਦੇ ਸਟੇਟ ਕੋ-ਆਰਡੀਨੇਟਰ ਸ਼੍ਰੀਮਤੀ ਤਰਨਜੀਤ ਕੌਰ ਨੇ ਕਿਹਾ ਕਿ ਜਿੰਨ੍ਹਾ ਵੀ ਔਰਤਾਂ ਦੀ ਛਾਤੀ ਵਿੱਚ ਦਰਦ, ਕੋਈ ਗੰਢ, ਕੋਈ ਰਿਸਾਵ ਜਾਂ ਛਾਤੀ ਵਿੱਚ ਕੋਈ ਵੀ ਹੋਰ ਪ੍ਰਾਬਲਮ ਹੈ ਉਨ੍ਹਾਂ ਔਰਤਾਂ ਦੀ ਮੁਫ਼ਤ ਜਾਂਚ ਲਈ ਬਲਾਕ ਢੁੱਡੀਕੇ ਵਿੱਚ ਮੁਫਤ ਜਾਂਚ ਕੈਂਪ ਲਗਾਏ ਜਾਣਗੇ। ਜਾਂਚ ਦੌਰਾਨ ਜੇਕਰ ਕਿਸੇ ਵੀ ਔਰਤ ਨੂੰ ਛਾਤੀ ਦਾ ਕੈਂਸਰ ਦੇ ਲੱਛਣ ਪਾਏ ਜਾਂਦੇ ਹਨ ਉਸਦਾ ਮੁਫਤ ਇਲਾਜ ਕਰਵਾਇਆ ਜਾਵੇਗਾ।