ਲੁਧਿਆਣਾ, 19 ਅਪ੍ਰੈਲ ( ਬਲਜਿੰਦਰ ਕਲਸੀ)-ਸਿੱਖ ਪੰਥ ਦੇ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਖੇਡਾਂ ਗੱਤਕਾ ਮੁਕਾਬਲੇ ਤੇ ਘੋੜ ਸਵਾਰੀ , ਡੀ ਡੀ ਏ ਗਰਾਊਂਡ, ਹਰੀ ਨਗਰ, ਦਿੱਲੀ ਵਿੱਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵੱਖ ਵੱਖ ਸੂਬਿਆਂ ਤੋਂ ਨਾਮਵਰ ਗੱਤਕਾ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਸਦਕਾ ਤੇ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਗੁਰਦੁਆਰਾ ਮਾਤਾ ਗੁਜਰੀ ਸਾਹਿਬ ਦੀ ਗੱਤਕਾ ਟੀਮ ਫ਼ਤਹਿ ਸਿੰਘ ਕੇ ਜੱਥੇ ਸਿੰਘ ਗੱਤਕਾ ਅਕੈਡਮੀ ਲੁਧਿਆਣਾ ਨੇ ਦੂਜਾ ਸਥਾਨ ਹਾਸਿਲ ਕੀਤਾ ।