ਕੌਂਸਲਰ ਰਾਜੂ ਨੇ ਕਿਹਾ ਚਲੋ ਸਭ ਗੁਰਦੁਆਰੇ ਮੰਦਿਰ ਸਹੁੰ ਖਾਈਏ ਕਮਿਸ਼ਨ ਨਹੀਂ ਖਾਵਾਂਗੇ ਤਾਂ ਹਾਊਸ ਵਿਚ ਛਾਇਆ ਸੰਨਾਟਾ
ਜਗਰਾਓਂ, 22 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਨਹਰ ਕੌਂਸਿਲ ਦੀ ਅਹਿਮ ਰੈਕੋਜੀਸ਼ਨ ਮੀਟਿੰਗ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਏਜੰਡੇ ਵਿਚ ਵਾਰਡ ਨੰਬਰ 1, 11 ਅਤੇ 21 ਵਿਚ ਹੋਣ ਵਾਲੇ ਕੰਮਾਂ ਸੰਬੰਧੀ ਲਿਖਿਆ ਗਿਆ ਸੀ ਜਿਸਨੂੰ ਵਿਰੋਧੀ ਧਿਰ ਦੇ ਕੌਂਸਲਰ ਸਤੀਸ਼ ਕੁਮਾਰ, ਕੰਵਰਪਾਲ ਸਿੰਘ, ਅਨਮੋਲ ਗੁਪਤਾ, ਜਗਜੀਤ ਸਿੰਘ, ਸ੍ਰੀਮਤੀ ਸੁਧਾ ਰਾਣੀ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਦਰਸ਼ਨ ਦੇਵੀਂ, ਸ੍ਰੀਮਤੀ ਅਨੀਤਾਂ ਸੱਤਰਵਾਲ, ਸ੍ਰੀਮਤੀ ਸੁਖਦੇਵ ਕੌਰ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਕਵਿਤਾ ਰਾਣੀ ਵਲੋਂ ਬਹੁਸੰਮਤੀ ਨਾਲ ਪਾਸ ਕਰ ਦਿਤਾ। ਇਸ ਮੌਕੇ ਪ੍ਰਧਾਨ ਜਤਿੰਦਰਪਾਲ ਨੇ ਕਿਹਾ ਕਿ ਉਹਨਾਂ ਨੂੰ ਅਤੇ ਬਾਕੀ ਮੈਂਬਰਾਂ ਨੂੰ ਵੀ ਜਰੂਰੀ ਹੋਣ ਵਾਲੇ ਕੰਮਾਂ ਨੂੰ ਪਾਸ ਕਰਨ ਵਿੱਚ ਕੋਈ ਇਤਰਾਜ ਨਹੀਂ ਪਰ ਇਸ ਰੀਕੋਜੀਸ਼ਨ ਵਿੱਚ ਪਾਏ ਗਏ ਕੰਮਾਂ ਵਿਚੋਂ ਕਈ ਕੰਮ ਪਹਿਲਾਂ ਵੀ ਪਾਏ ਗਏ ਹਨ। ਲਗਾਤਾਰ ਦਿੱਤੀਆਂ ਜਾ ਰਹੀਆਂ ਇਹਨਾਂ ਰੀਕਜੀਸ਼ਨਾਂ ਵਿੱਚ ਨਗਰ ਕੌਂਸਲ ਦੇ ਬਜਟ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾ ਰਿਹਾ। ਪ੍ਰਧਾਨ ਵਲੋਂ ਸਾਰੇ ਮੈਂਬਰਾਂ ਨੂੰ ਕਿਹਾ ਗਿਆ ਕਿ ਉਨਾਂ ਵਲੋਂ ਲਗਭਗ 10 ਦਿਨ ਪਹਿਲਾਂ ਬਿਨਾਂ ਕਿਸੇ ਵਿਤਕਰੇ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੇ ਮੈਂਬਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਸੀ ਕਿ ਉਹਨਾਂ ਦੇ ਵਾਰਡਾਂ ਦੇ ਜਿਹੜੇ ਕੰਮ ਹੋਣ ਵਾਲੇ ਹਨ ਉਸ ਸਬੰਧੀ ਨਗਰ ਕੌਂਸਲ ਦੇ ਬਜਟ ਨੂੰ ਧਿਆਨ ਵਿੱਚ ਰੱਖ ਕੇ ਜੂਨੀਅਰ ਇੰਜੀਨੀਅਰ ਨਾਲ ਤਾਲਮੇਲ ਕਰਕੇ ਤਖਮੀਨੇ ਤਿਆਰ ਕਰਵਾ ਲਏ ਜਾਣ ਤਾਂ ਜੋ ਉਹਨਾਂ ਨੂੰ ਮੀਟਿੰਗ ਵਿੱਚ ਪ੍ਰਵਾਨ ਕਰਕੇ ਕੰਮ ਕਰਵਾਏ ਜਾ ਸਕਣ। ਵਾਰ-ਵਾਰ ਦਿੱਤੀਆਂ ਜਾ ਰਹੀਆਂ ਇਹਨਾਂ ਰੀਕੋਜਸ਼ਨਾਂ ਨਾਲ ਨਗਰ ਕੌਂਸਲ ਦਾ ਕੰਮਕਾਜ ਪ੍ਰਭਾਵਿਤ ਹੋਣ ਦੇ ਨਾਲ ਨਾਲ ਦਫਤਰ ਦਾ ਕੀਮਤੀ ਸਮਾਂ ਵੀ ਖਰਾਬ ਹੋ ਰਿਹਾ ਹੈ ਅਤੇ ਦਫਤਰ ਦੀਆਂ ਜਰੂਰੀ ਮਦਾਂ ਅਤੇ ਸਰਕਾਰੀ ਮਦਾਂ ਵਿਚਾਰਨ ਤੋਂ ਲੰਬਿਤ ਪਈਆਂ ਹਨ ਜਿਸ ਕਾਰਨ ਨਗਰ ਕੌਂਸਲ ਨੂੰ ਆਉਣ ਵਾਲੇ ਸਮੇਂ ਵਿਚ ਭਾਰੀ ਵਿੱਤੀ ਨੁਕਸਾਨ ਅਤੇ ਅਦਾਲਤੀ ਕੇਸਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ ਤੱਤਲਾ ਨੇ 1 ਫਰਵਰੀ ਨੂੰ ਦਫਤਰੀ ਕੰਮਕਾਜ ਅਤੇ ਸਰਕਾਰੀ ਮਦ ਸਬੰਧੀ ਕੀਤੀ ਗਈ ਹਾਊਸ ਦੀ ਮੀਟਿੰਗ ਦੇ ਬਹੁਸੰਮਤੀ ਨਾਲ ਰੱਦ ਕੀਤੇ ਗਏ ਏਜੰਡੇ ਨੂੰ ਵੀ ਪਾਸ ਕੀਤਾ ਜਾਣਾ ਚਾਹੀਦਾ ਹੈ। ਕੌਂਸਲਰ ਰਵਿੰਦਰਪਾਲ ਸਿੰਘ, ਰਮੇਸ਼ ਕੁਮਾਰ, ਜਰਨੈਲ ਸਿੰਘ, ਵਿਕਰਮ ਜੱਸੀ, ਅਮਨ ਕਪੂਰ ਨੇ ਕਿਹਾ ਕਿ ਕੁਝ ਮੈਂਬਰਾਂ ਵਲੋਂ ਵਾਰ ਵਾਰ ਰੀਕੋਜੀਸ਼ਨਾਂ ਦੇ ਕੇ ਸਿਰਫ ਆਪਣੇ ਵਾਰਡਾਂ ਦੇ ਕੰਮਾਂ ਨੂੰ ਪਾਸ ਕੀਤਾ ਜਾ ਰਿਹਾ ਹੈ ਅਤੇ ਜਦਕਿ ਮਤਾ ਨੇ 65 ਮਿਤੀ 30/05/2012 ਵਿੱਚ ਪਾਸ ਕੀਤੇ ਗਏ ਕੰਮਾਂ ਜਿਸ ਵਿੱਚ ਸਾਰੇ ਸ਼ਹਿਰ ਦੇ ਸਾਰੇ ਵਾਰਡਾਂ ਦੇ ਕੰਮ ਸ਼ਾਮਲ ਸਨ ਦੀ ਬੇਵਜਹ ਸ਼ਿਕਾਇਤ ਕਰਕੇ ਕੰਮਾਂ ਤੇ ਰੋਕ ਲਗਵਾਈ ਗਈ ਹੈ।
ਜਦੋਂ ਹਾਊਸ ਵਿਚ ਸਨੰਟਾ ਛਾ ਗਿਆ-ਇਸ ਮੀਟਿੰਗ ਵਿਚ ਹੋ ਰਹੀ ਬਹਿਸਬਾਜੀ ਦੌਰਾਨ ਨਗਰ ਕੌਂਸਲ ਪ੍ਰਧਾਨ ਨੇ ਜਦੋਂ ਕਿਹਾ ਕਿ ਉਹ ਇਥੇ ਵਿਕਾਸ ਕੰਮਾ ਵਿਚ ਕੋਈ ਵੀ ਕਮਿਸ਼ਨ ਦਾ ਖੇਲ ਨਹੀਂ ਚੱਲਣ ਦੇਣਗੇ। ਇਸਤੇ ਵਿਰੋਧੀ ਧਿਰ ਦੇ ਇਕ ਕੌਂਸਲਰ ਵਲੋਂ ਇਤਰਾਜ ਕੀਤਾ ਗਿਆ। ਮੀਟਿੰਗ ਵਿਚ ਉਸ ਸਮੇਂ ਅਚਾਨਕ ਸੰਨਾਟਾ ਛਾ ਗਿਆ ਜਦੋਂ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਇਥੇ ਮੌਜੂਦ ਸਾਰੇ ਕੌਂਸਲਰ ਜਿਸ ਵੀ ਦੇਵੀ ਦੇਵਤਾ ਨੂੰ ਮੰਨਦੇ ਹਨ ਉਸਦੇ ਮੰਦਿਰ ਜਾਂ ਗੁਰਦੁਆਰੇ ਜਾ ਕੇ ਸਹੁੰ ਖਾ ਲਓ ਕਿ ਉਨ੍ਹਾਂ ਵਚੋਂ ਅੱਜ ਤੱਕ ਕਿਸੇ ਨੇ ਕਮਿਸ਼ਨ ਨਹੀਂ ਲਈ ਅਤੇ ਅੱਗੇ ਤੋਂ ਭਵਿੱਖ ਵਿਚ ਇਕ ਧੇਲਾ ਵੀ ਕਿਸੇ ਤਰ੍ਹਾਂ ਦੀ ਕਮਿਸ਼ਨ ਨਹੀਂ ਖਾਣਗੇ। ਉਨਵਾਂ ਦੀ ਇਸ ਦਲੀਲ ਤੇ ਕੁਝ ਕੌਂਸਲਰ ਹੀ ਮੈਦਾਨ ਵਿਚ ਨਿਤੱਰੇ ਅਤੇ ਰਵਿੰਦਰ ਪਾਲ ਰਾਜੂ ਦੀ ਹਾਂ ਵਿਚ ਹਾਂ ਮਿਲਾਈ ਅਤੇ ਸਹੁੰ ਖਾਣ ਨੂੰ ਵੀ ਤਿਆਰ ਹੋ ਗਏ ਪਰ ਕਈ ਕੌਂਸਲਰ ਬਿਲਕੁਲ ਖਾਮੋਸ਼ੀ ਧਾਰਨ ਕਰਕੇ ਹੀ ਬੈਠੇ ਰਹੇ।