ਲੁਧਿਆਣਾ , 17 ਸਤੰਬਰ ( ਮੋਹਿਤ ਜੈਨ, ਵਿਕਾਸ ਮਠਾੜੂ) ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਰੋਜ਼ਾਨਾ ਹੀ ਹਲਕੇ ਅਧੀਨ ਨਵੀਆਂ ਤੇ ਪੁਰਾਣੀਆਂ ਸੜਕਾਂ ਨੂੰ ਬਣਾਉਣ ਦੇ ਉਦਘਾਟਨ ਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਅੱਜ ਹਲਕੇ ਅਧੀਨ ਪੈਂਦੇ ਈਸਟਮੈਨ ਚੌਕ ਤੋਂ ਕੰਗਣਵਾਲ ਮੇਨ ਰੋਡ ਤੇ ਲੁੱਕ ਪਾਉਣ ਦੇ ਕੰਮ ਦਾ ਬੀਬੀ ਛੀਨਾ ਵਲੋਂ ਨੀਂਹ ਪੱਥਰ ਰੱਖਿਆ ਗਿਆ । ਇਸ ਮੌਕੇ ਤੇ ਵੱਡੀ ਗਿਣਤੀ ‘ ਚ ਇਕੱਤਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਸ ਹਲਕੇ ਅਧੀਨ ਪੈਂਦੀਆਂ ਇਨ੍ਹਾਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਸੀ । ਜਿਸ ਕਾਰਨ ਲੰਮੇ ਸਮੇਂ ਤੋਂ ਇੱਥੋਂ ਦੇ ਲੋਕਾਂ ਦੀ ਪੁਰਜੋਰ ਮੰਗ ਸੀ ਕਿ ਇਸ ਸਡ਼ਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਜਿਹੜੀ ਪ੍ਰੇਸ਼ਾਨੀ ਆਉਂਦੀ ਹੈ । ਉਸ ਤੋਂ ਉਨ੍ਹਾਂ ਨੂੰ ਨਿਜਾਤ ਮਿਲ ਸਕੇ । ਬੀਬੀ ਛੀਨਾ ਨੇ ਕਿਹਾ ਕਿ ਹਲਕੇ ਅਧੀਨ ਹੋਰ ਵੀ ਜਿਹੜੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੈ । ਉਨ੍ਹਾਂ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ । ਬੀਬੀ ਛੀਨਾ ਨੇ ਦੱਸਿਆ ਕਿ ਇਸ ਸੜਕ ਤੇ 99 ਲੱਖ ਦੀ ਲਾਗਤ ਆਵੇਗੀ । ਬੀਬੀ ਛੀਨਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਨੂੰ ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹਿਣ ਤਾਂ ਜੋ ਅਸੀਂ ਹੋਰ ਵੀ ਹਲਕੇ ਅੰਦਰ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਤਰਜੀਹ ਦੇ ਸਕੀਏ । ਇਸ ਮੌਕੇ ਤੇ ਜਸਪਾਲ ਸਿੰਘ ਗਿਆਸਪੁਰਾ , ਜਗਤਾਰ ਸਿੰਘ , ਸੁਖਦੇਵ ਸਿੰਘ ਗਰਚਾ , ਬਲਜਿੰਦਰ ਗਰਚਾ , ਗੁਲਸ਼ਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ ਚ ਇਲਾਕਾ ਵਾਸੀ ਹਾਜ਼ਰ ਸਨ ।