ਚੋਗਾਵਾਂ (ਬੋਬੀ ਸਹਿਜਲ – ਧਰਮਿੰਦਰ ) ਮਨਰੇਗਾ ਕਾਮਿਆਂ ਵਲੋਂ ਬੀਡੀਪੀਓ ਦਫਤਰ ਚੋਗਾਵਾਂ ‘ਚ ਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਐਡਵੋਕੇਟ ਗਗਨਦੀਪ ਕੌਰ ਫਿਲੌਰ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਨਰੇਗਾ ਬੀਬੀਆਂ ਨੇ ਰੋਸ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਨਰੇਗਾ ਵਰਕਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹੀਰਾ ਸਿੰਘ, ਨਿਰਮਲ ਸਿੰਘ ਵਣੀਏ ਕੇ, ਪ੍ਰਧਾਨ ਬੀਬੀ ਜਗੀਰ ਕੌਰ ਸਾਰੰਗੜਾ, ਗੁਰਵਿੰਦਰ ਸਿੰਘ ਰਿੰਕੂ, ਸੁਖਦੇਵ ਸਿੰਘ, ਪਰਮਜੀਤ ਕੌਰ ਪੱਧਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਕਾਨੂੰਨ 2005 ਤਹਿਤ ਜੋਬਕਾਰਡ ਧਾਰਕ ਕਾਮਿਆਂ ਨੂੰ 100 ਦਿਨ ਦਾ ਗਰੰਟੀਸ਼ੁਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ। ਮਨਰੇਗਾ ਐਕਟ ਅਨੁਸਾਰ ਅੌਜਾਰਾ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਮਹਿਲਾਵਾਂ ਲਈ ਸ਼ੋਚਾਲਿਆ, ਪੀਣ ਯੋਗ ਪਾਣੀ ਦਾ ਪ੍ਰਬੰਧ, ਮਨਰੇਗਾ ਕੰਮਾਂ ਵਿਚ ਪਾਰਦਰਸ਼ਤਾ, ਮਸਟਰੋਲ ਦੀ ਛਪਾਈ ਪੰਜਾਬੀ ਭਾਸ਼ਾ ਵਿਚ ਕਰਨ, ਮਿਹਨਤਾਨਾ 8 ਦਿਨਾਂ ਵਿਚ ਮਿਲਣ, ਛੇ-ਛੇ ਮਹੀਨੇ ਉਜਰਤ ਨਾ ਮਿਲਣ ਕਰਕੇ ਕਾਮਿਆਂ ਦਾ ਆਰਥਕ ਘਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਸਬੰਧੀ ਬਲਾਕ ਚੋਗਾਵਾਂ ਦੇ ਪੰਚਾਇਤ ਅਫਸਰ ਸਾਹਿਬ ਸਿੰਘ ਤੇ ਸਵਰਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨਾਂ੍ਹ ਵਿਸ਼ਵਾਸ ਦਿਵਾਇਆ ਕਿ ਉਨਾਂ੍ਹ ਦਾ ਮੰਗ ਪੱਤਰ ਡੀਸੀ ਤਕ ਪੁੱਜਦਾ ਕਰ ਦਿੱਤਾ ਜਾਵੇਗਾ।
