ਜਗਰਾਓਂ, 22 ਮਈ ( ਰੋਹਿਤ ਗੋਇਲ )–ਸਮਾਜ ਸੇਵਕ ਡਾ: ਪਰਮਿੰਦਰ ਸਿੰਘ ਪ੍ਰਧਾਨ ਲਾਇਨਜ਼ ਕਲੱਬ ਮਿਡ ਟਾਊਨ ਜਗਰਾਉਂ ਨੂੰ ਹਰਿਦੁਆਰ ਵਿਖੇ ਹੋਈ ਇੱਕ ਵਿਸ਼ੇਸ਼ ਕਾਨਫਰੰਸ ਦੌਰਾਨ ਮਲਟੀਪਲ ਕਾਉਂਸਿਲ ਵੱਲੋਂ ਬੈਸਟ ਲਾਇਨਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਡਾ: ਪਰਮਿੰਦਰ ਸਿੰਘ ਨੂੰ ਐਵਾਰਡ ਦੇ ਕੇ ਸਨਮਾਨਿਤ ਕਰਦੇ ਹੋਏ ਕੌਂਸਲ ਦੇ ਚੇਅਰਮੈਨ ਨਾਕੇਸ਼ ਗਰਗ ਨੇ ਲਾਇਨਜ਼ ਕਲੱਬ ਮਿਡ ਟਾਊਨ ਜਗਰਾਉਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਟੀਮ ਨੂੰ ਅੱਗੇ ਵੱਧ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ: ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੀ ਸਮੁੱਚੀ ਟੀਮ ਦਾ ਮਾਣ ਹੈ। ਉਹ ਪਹਿਲਾਂ ਨਾਲੋਂ ਵੀ ਵੱਧ ਲਗਨ ਅਤੇ ਮਿਹਨਤ ਨਾਲ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾ ਕੇ ਕਲੱਬ ਦੇ ਉਦੇਸ਼ਾਂ ਦੀ ਪੂਰਤੀ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਇਸ ਸਨਮਾਨ ਲਈ ਮਲਟੀਪਲ ਕਾਉਂਸਿਲ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਫਸਟ ਵਾਈਜ਼ ਡਿਸਟ੍ਰਿਕਟ ਗਵਰਨਰ (ਐਲ) ਰਵਿੰਦਰ ਸੱਗੜ, ਕਲੱਬ ਦੇ ਸਕੱਤਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।