Home ਪਰਸਾਸ਼ਨ ਸ਼ਹਿਰ ਦੇ ਵਾਰਡਾਂ ਵਿੱਚ ਕੂੜੇਦਾਨ ਲਾਉਣ ਦੀ ਡਾ. ਕੰਗ ਨੇ ਕੀਤੀ ਸ਼ੁਰੂਆਤ

ਸ਼ਹਿਰ ਦੇ ਵਾਰਡਾਂ ਵਿੱਚ ਕੂੜੇਦਾਨ ਲਾਉਣ ਦੀ ਡਾ. ਕੰਗ ਨੇ ਕੀਤੀ ਸ਼ੁਰੂਆਤ

51
0


ਮੁੱਲਾਂਪੁਰ ਦਾਖਾ, 19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)-ਨਗਰ ਕੌਂਸਲ ਮੁੱਲਾਂਪੁਰ ਦਾਖਾ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਜੀ ਦੀ ਪ੍ਰੇਰਨਾ ਸਦਕਾ ਸਪੋਰਟਕਿੰਗ ਕੰਪਨੀ ਦੀ ਮਦਦ ਨਾਲ ਸ਼ਹਿਰ ਦੇ 13 ਵਾਰਡਾਂ ਵਿਚ ਕੂੜੇਦਾਨ ਲਗਾਉਣ ਦੀ ਸ਼ੁਰੂਆਤ ਅੱਜ ਡਾ ਕੰਗ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 11 ਤੋ ਕੀਤੀ ਗਈ। ਜ਼ਿਕਰਯੋਗ ਹੈ ਕਿ ਸਪੋਰਟਕਿੰਗ ਅਦਾਰੇ ਵਲੋਂ ਇਸ ਤੋਂ ਪਹਿਲਾਂ ਦੋ ਮਿੰਨੀ ਟੈਂਪੂ ਸ਼ਹਿਰ ਦਾ ਕੂੜਾ ਚੱਕਣ ਲਈ ਦਾਨ ਕੀਤੇ ਜਾ ਚੁੱਕੇ ਹਨ ਅਤੇ ਹੋਰ ਭੀ ਸੇਵਾ ਦਾ ਭਰੋਸਾ ਅਦਾਰੇ ਵਲੋ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਡਾਕਟਰ ਕੰਗ ਨੇ ਕਿਹਾ ਕਿ ਇੰਨਸਾਨ ਨੂੰ ਆਪਣੀ ਤੰਦਰੁਸਤੀ ਬਣਾਈ ਰੱਖਣ ਲਈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਮੋਕੇ ਉਹਨਾਂ ਨਾਲ ਈ ਓ ਚਰਨਜੀਤ ਸਿੰਘ , ਜੇ ਈ ਅਸ਼ੋਕ ਕੁਮਾਰ, ਬਲਾਕ ਇੰਨਚਾਰਜ ਅਮਨ ਮੁੱਲਾਂਪੁਰ, ਬਲਾਕ ਇੰਨਚਾਰਜ ਵਰਿੰਦਰ ਸਿੰਘ ਦਾਖਾ, ਰਾਕੇਸ਼ ਗਰਗ, ਸੱਜਣ ਗੋਇਲ, ਮਨੂੰ ਸ਼ਰਮਾ , ਹੈਪੀ ਕੋਕਾ ਕੋਲਾ ਵਾਲੇ, ਰਾਜਵੀਰ ਸਿੰਘ, ਸਤਵੰਤ ਸਿੰਘ ਹਿੱਸੋਵਾਲ, ਗੋਲਡੀ, ਗੁਰਦੀਪ ਸਿੰਘ, ਕ੍ਰਿਸ਼ਨ ਕੁਮਾਰ ਬੰਟੀ, ਮੁਕੇਸ਼ ਬਾਂਸਲ, ਮੁੰਹਮਦ ਨਿਜਾਮ, ਲੱਛਮੀ ਦੇਵੀ, ਕਮਲ ਦਾਖਾ, ਮੋਹਣ ਮਾਜਰੀ, ਚਮਕੋਰ ਜੋਹਲ, ਗੁਰਦੀਪ ਸਿੰਘ ਬੜੈਚ ਆਦਿ ਹਾਜਰ ਸਨ।

LEAVE A REPLY

Please enter your comment!
Please enter your name here