Home Health ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਪਾਜੀਟਿਵ

ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਪਾਜੀਟਿਵ

77
0


ਨਵੀਂ ਦਿੱਲੀ: ਸੋਨੀਆ ਗਾਂਧੀ ਕੋਰੋਨਾ ਸੰਕਰਮਿਤ ਹੋ ਗਈ ਹੈ। ਇਹ ਜਾਣਕਾਰੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਿੱਤੀ ਹੈ। ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਸੋਨੀਆ ਗਾਂਧੀ ਜਿਨ੍ਹਾਂ ਨੇਤਾਵਾਂ ਅਤੇ ਵਰਕਰਾਂ ਨੂੰ ਮਿਲੀ ਸੀ।ਉਨ੍ਹਾਂ ਵਿੱਚੋਂ ਕਈ ਵੀ ਕੋਰੋਨਾ ਸੰਕਰਮਿਤ ਨਿਕਲੇ ਹਨ। ਸੁਰਜੇਵਾਲਾ ਦੇ ਅਨੁਸਾਰ, ਸੋਨੀਆ ਗਾਂਧੀ ਨੂੰ ਕੱਲ੍ਹ (ਬੁੱਧਵਾਰ) ਸ਼ਾਮ ਨੂੰ ਹਲਕਾ ਬੁਖਾਰ ਸੀ, ਜਿਸ ਤੋਂ ਬਾਅਦ ਉਹ ਕੋਵਿਡ ਟੈਸਟ ਵਿੱਚ ਸਕਾਰਾਤਮਕ ਆਈਆਂ।ਸੁਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਫਿਲਹਾਲ ਖੁਦ ਨੂੰ ਅਲੱਗ-ਥਲੱਗ ਕਰ ਲਿਆ ਹੈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਠੀਕ ਹੋ ਰਹੀ ਹੈ। ਸੁਰਜੇਵਾਲਾ ਨੇ 8 ਜੂਨ ਤੋਂ ਪਹਿਲਾਂ ਸੋਨੀਆ ਦੇ ਠੀਕ ਹੋਣ ਦੀ ਉਮੀਦ ਜਤਾਈ। ਸੁਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਦੋ-ਤਿੰਨ ਦਿਨਾਂ ਵਿੱਚ ਠੀਕ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here