ਪਟਿਆਲਾ6 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਇੱਕ ਪਾਸੇ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾ ਕੇ ਦਰਖ਼ਤ ਲਗਾਉਣ ਦੇ ਸੰਦੇਸ਼ ਦਿੱਤੇ ਜਾ ਰਹੇ ਸਨ ਪਰ ਦੂਜੇ ਪਾਸੇ ਅੱਜ ਦਾ ਦਿਨ ਸੈਂਕੜੇ ਦਰਖਤਾਂ ਦੇ ਲਈ ਕਾਲ ਬਣ ਕੇ ਆਇਆ ਜਦੋਂ ਪਟਿਆਲਾ ਨੇੜਲੇ ਕਸਬੇ ਸਨੌਰ ਦੇ ਕੋਲ ਪੈਂਦੇ ਕਰਤਾਰਪੁਰ ਬੀੜ ਦੇ ਵਿੱਚ ਅੱਜ ਭਿਆਨਕ ਅੱਗ ਲੱਗ ਜਾਣ ਦੇ ਕਾਰਨ ਸੈਂਕੜੇ ਦਰਖ਼ਤ, ਪਸ਼ੂ ਪੰਛੀ ਅਤੇ ਜੰਗਲੀ ਜੀਵ ਨਸ਼ਟ ਹੋ ਗਏ ਦੁਪਹਿਰ ਵੇਲੇ ਲੱਗੀ ਅਚਾਨਕ ਅੱਗ ਦਾ ਉਦੋਂ ਪਤਾ ਲੱਗਾ ਜਦੋਂ ਲੋਕਾਂ ਨੇ ਜੰਗਲੀ ਬੀੜ ਦੇ ਵਿਚੋਂ ਧੂੰਆਂ ਇਸ ਮਗਰੋਂ ਫ਼ੌਰਨ ਨਜ਼ਦੀਕੀ ਪੁਲਿਸ ਥਾਣੇ ਅਤੇ ਫਾਇਰਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਮਗਰੋਂ ਫਾਇਰ ਬਰਗੇਡ ਦੀਆਂ ਕਈ ਗੱਡੀਆਂ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਇਹ ਸਭ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਅੱਗ ਦੇ ਕਾਰਨ ਸੈਂਕੜੇ ਦਰਖ਼ਤ ਜਿਹੜੇ ਕਿ ਲਗਭਗ 100 ਏਕੜ ਜ਼ਮੀਨ ਵਿੱਚ ਫੈਲੇ ਹੋਏ ਸਨ ਸੜ ਕੇ ਸੁਆਹ ਹੋ ਗਏ ਇਸ ਤੋਂ ਇਲਾਵਾ ਹੋਰ ਭਾਰੀ ਗਿਣਤੀ ਦੇ ਵਿੱਚ ਨੀਲ ਗਊ , ਪੰਛੀ ਅਤੇ ਜਾਨਵਰ ਇਸ ਅੱਗ ਦੇ ਵਿੱਚ ਸੜ ਕੇ ਮਾਰੇ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਇਹ ਬੀੜ 400 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਅੱਜ ਅਚਾਨਕ ਇਸ ਵਿਚ ਭਿਆਨਕ ਅੱਗ ਲੱਗ ਗਈ।ਲੋਕਾਂ ਦੇ ਦੱਸਣ ਅਨੁਸਾਰ ਅੱਗ ਲੱਗਣ ਦਾ ਇੱਕ ਕਾਰਨ ਕਿਸਾਨਾਂ ਦੀਆਂ ਮੋਟਰਾਂ ਦੇ ਵਿੱਚੋਂ ਚੋਰੀ ਕੀਤੀ ਗਈ ਤਾਂਬੇ ਦੀਆਂ ਤਾਰਾਂ ਨੂੰ ਜਦ ਕੱਢਣ ਦੇ ਲਈ ਫੂਕਿਆ ਗਿਆ ਤਾਂ ਉਹ ਅੱਗ ਅੱਗੇ ਫੈਲ ਗਈ ਅਤੇ ਅੱਗ ਵਧਣ ਕਰ ਕੇ ਤਾਰ ਚੋਰ, ਜਿੰਨਾ ਨੇ ਅੱਗ ਲਗਾਈ ਸੀ ਫ਼ਰਾਰ ਹੋ ਗਏ ਪਰ ਜਿਸ ਤਰਾਂ ਏਨੀ ਭਿਆਨਕ ਅੱਗ ਏਨੇ ਵੱਡੇ ਖੇਤਰ ਵਿੱਚ ਲੱਗੀ ਹੈ ਸਾਫ਼ ਹੈ ਕਿ ਇਹ ਅੱਗ ਲੱਗਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।ਜ਼ਿਕਰਯੋਗ ਹੈ ਕਿ ਪਟਿਆਲੇ ਦੇ ਇਸ ਕਰਤਾਰਪੁਰ ਬੀੜ ਚ ਹਜ਼ਾਰਾਂ ਦੀ ਸੰਖਿਆ ਵਿਚ ਵੱਡੇ ਵੱਡੇ ਦਰਖ਼ਤ ਹਨ ਜਿੰਨਾ ਦੀ ਸੰਭਾਲ ਲਈ ਜੰਗਲਾਤ ਵਿਭਾਗ ਦੇ ਮੁਲਾਜ਼ਮ ਇੱਥੇ ਤਿਆਰ ਰਹਿੰਦੇ ਹਨ ਪਰ ਇੱਥੇ ਲੋਕਾਂ ਦੇ ਦੱਸਣ ਅਨੁਸਾਰ ਕੋਈ ਵੀ ਪੱਤਿਆਂ ਅਤੇ ਕੂੜੇ ਦੀ ਸਾਫ਼ ਸਫ਼ਾਈ ਦਾ ਅਤੇ ਨਿਗਰਾਨੀ ਰੱਖਣ ਦਾ ਪ੍ਰਬੰਧ ਨਹੀਂ ਹੈ ਜਿਸ।ਕਰ ਕੇ ਅਕਸਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਅੱਜ ਐਨੀ ਵੱਡੀ ਲੱਗੀ ਅੱਗ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ