
ਜਗਰਾਉਂ 6 ਜੂਨ ( ਧਰਮਿੰਦਰ )- ਮਜ਼ਦੂਰ ਕਿਸਾਨ ਭਾਈਚਾਰਕ ਏਕਤਾ ਨੂੰ ਦਰਸਾਉਂਦੀ ਲਘੂ ਫ਼ਿਲਮ “ਖੇਤਾਂ ਦੇ ਪੁੱਤ ” ਦੀ ਸ਼ੂਟਿੰਗ ਅਖਾੜਾ , ਜਗਰਾਉਂ ਤੇ ਨੇੜਲੇ ਪਿੰਡਾਂ ਵਿੱਚ ਮੁਕੰਮਲ ਕਰ ਲਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਪ੍ਰੋਡਿਊਸਰ ਹਰਵਿੰਦਰ ਅਖਾੜਾ ਨੇ ਦੱਸਿਆ ਕਿ ਇਸ ਲਘੂ ਫ਼ਿਲਮ ਰਾਹੀਂ ਮੌਜੂਦਾ ਸਮੇਂ ਝੋਨੇ ਦੀ ਲਵਾਈ ਰਾਹੀਂ ਸਰਕਾਰਾਂ ਵਲੋਂ ਕਿਸਾਨ ਤੇ ਮਜ਼ਦੂਰਾਂ ਵਿੱਚ ਪਾਏ ਪਾੜੇ ਨੂੰ ਪੰਚਾਇਤਾਂ ਰਾਹੀਂ ਹੱਲ ਕਰਨ ਦਾ ਸੁਨੇਹਾਂ ਦਿੱਤਾ ਗਿਆ ਹੈ।ਇਸ ਮੌਕੇ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਕੁਲਦੀਪ ਲੋਹਟ ਨੇ ਆਖਿਆ ਕਿ ਇਹ ਲਘੂ ਫ਼ਿਲਮ ਕਿਸਾਨ ਮਜ਼ਦੂਰ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਸਿੱਧ ਹੋਵੇਗੀ।ਲੋਹਟ ਅਨੁਸਾਰ ਇਸ ਫ਼ਿਲਮ ਨੂੰ ” ਅਖਾੜੇ ਵਾਲੇ ” ਪ੍ਰੋਡਕਸ਼ਨ ਦੇ ਬੈਨਰ ਹੇਠ ਮਿਊਜ਼ਿਕ ਵਰਾਂਡਾ ਇੰਟਰਟੇਨਰਜ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।ਇਸ ਫ਼ਿਲਮ ਵਿੱਚ ਪਵਨ ਸਿੰਘ , ਜਗਤਾਰ ਕਲਸੀ ,ਸੁਰਿੰਦਰ ਸੱਗੂ , ਗੁਰਸੇਵਕ ਸਿੰਘ ਬਰਿਆਰ, ਹਰਵਿੰਦਰ ਅਖਾੜਾ, ਅੰਕੁਸ਼ ਸਹਿਜਪਾਲ , ਅਰਜੁਨ ਸਹਿਜਪਾਲ , ਜਗਤਾਰ ਸਿੰਘ, ਜਿੰਦਰ ਮੌੜ , ਜਗਤਾਰ ਸਿੰਘ ਸਿੱਧੂ , ਰੌਸ਼ਨ ਬੁਰਜਹਮੀਰਾ, ਮਨਪ੍ਰੀਤ ਬੁਰਜ ਹਮੀਰਾ ਤੇ ਹਰਪ੍ਰੀਤ ਅਖਾੜਾ ਆਦਿ ਨੇ ਕੰਮ ਕੀਤਾ ਹੈ।ਫਿਲਮ ਦੇ ਲੇਖਕ ਤੇ ਨਿਰਦੇਸ਼ਕ ਕੁਲਦੀਪ ਸਿੰਘ ਲੋਹਟ ਹਨ।