Home Education ਸੀ ਐੱਚ ਟੀ ਦੀ ਸੀਨੀਆਰਤਾ ਮੁੱਢ ਦੀ ਤਰ੍ਹਾਂ ਜ਼ਿਲ੍ਹਾ ਪੱਧਰੀ ਬਣਾ ਕੇ...

ਸੀ ਐੱਚ ਟੀ ਦੀ ਸੀਨੀਆਰਤਾ ਮੁੱਢ ਦੀ ਤਰ੍ਹਾਂ ਜ਼ਿਲ੍ਹਾ ਪੱਧਰੀ ਬਣਾ ਕੇ ਬੀਪੀਈਓ ਦੀਆਂ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ

86
0

ਸੀ ਐੱਚ ਟੀ ਦੀ ਜ਼ਿਲ੍ਹਾ ਪੱਧਰੀ ਸੀਨੀਅਰਤਾ ਦੇ ਨਿਯਮਾਂ ਵਿੱਚ ਨਹੀਂ ਹੋਈ ਕੋਈ ਸੋਧ ਰਾਕੇਸ਼ ਗੋਇਲ ਬਰੇਟਾ
ਬੁਢਲਾਡਾ 7 ਜੂਨ-
ਜਸਵੀਰ ਸਿੰਘ ਕਣਕਵਾਲ
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ (ਸਮੁੱਚਾ ਪ੍ਰਾਇਮਰੀ ਕਾਡਰ) ਜਥੇਬੰਦੀ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜੋਆਇੰਟ ਸਕੱਤਰ ਰਾਕੇਸ਼ ਕੁਮਾਰ ਸੀ ਐੱਚ ਟੀ ਚੋਟੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਪੱਤਰ ਨੰਬਰ 24/37-2020/ਅ-1 (1) ਮਿਤੀ 23.10.202 ਅਨੁਸਾਰ ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ ਤੋਂ ਤੋੜ ਕੇ ਇੰਟਰ ਸੇ (ਸਟੇਟ ਪੱਧਰੀ) ਬਣਾ ਦਿੱਤੀ ਗਈ ਸੀ। ਇਸ ਸਬੰਧੀ ਵਿਭਾਗ ਵੱਲੋਂ ਤਰਕ ਦਿੰਦੇ ਦੱਸਿਆ ਗਿਆ ਕਿ ਫਰਵਰੀ 2020 ਵਿਚ ਨਿਯਮਾਂ ਵਿੱਚ ਸੋਧ ਕਰਦੇ ਹੋਏ ਬੀਪੀਈਓ ਦਾ ਕਾਡਰ ਜ਼ਿਲ੍ਹਾ ਕਾਡਰ ਤੋਂ ਸਟੇਟ ਕਾਡਰ ਬਣਾ ਦਿੱਤਾ ਗਿਆ ਹੈ ਅਤੇ ਇਸੇ ਆਧਾਰ ਤੇ ਸੀ ਐੱਚ ਟੀ ਦੀ ਜ਼ਿਲ੍ਹਾ ਪੱਧਰੀ ਤੋਂ ਸਟੇਟ ਪੱਧਰੀ ਸਨਿਉਰਿਟੀ ਬਣਾ ਕੇ ਬੀਪੀਈਓ ਦੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਗਈਆਂ ਸਨ ਜੋ ਕਿ ਸਰਾਸਰ ਨਿਯਮਾਂ ਦੀ ਅਣਦੇਖੀ ਹੈ ਕਿਉਂਕਿ ਫਰਵਰੀ 2020 ਵਿੱਚ ਸੀ ਐੱਚ ਟੀ ਦੀ ਸੀਨੀਆਰਤਾ ਸੰਬੰਧੀ ਕੋਈ ਵੀ ਸੋਧ ਨਹੀਂ ਹੋਈ ਭਾਵ ਕਿ ਸੀ ਐੱਚ ਟੀ ਦੀ ਸੀਨੀਅਰਤਾ ਜ਼ਿਲ੍ਹਾ ਪੱਧਰੀ ਹੀ ਬਣਾਏ ਜਾਣ ਦੇ ਨਿਯਮ ਜਿਉਂ ਦੀ ਤਿਉਂ ਬਰਕਰਾਰ ਹਨ । ਪਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਆਪਣੀ ਮਰਜ਼ੀ ਚਲਾਉਂਦੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸੀ ਐੱਚ ਟੀ ਦੀ ਜ਼ਿਲ੍ਹਾ ਪੱਧਰੀ ਸੀਨੀਅਰਤਾ ਨੂੰ ਤੋਡ਼ ਕੇ ਸਟੇਟ ਪੱਧਰੀ ਬਣਾ ਕੇ ਬੀਪੀਈਓਜ਼ ਦੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਗਈਆਂ।ਇਸ ਸਬੰਧੀ ਮਾਣਯੋਗ ਹਾਈ ਕੋਰਟ ਵਿੱਚ ਕਈ ਕੇਸ ਚੱਲ ਰਹੇ ਹਨ ਕਿਉਂਕਿ ਸੀ ਐਚ ਟੀ ਦੇ ਨਿਯਮਾਂ ਵਿਚ ਕੋਈ ਵੀ ਤਬਦੀਲੀ ਨਹੀਂ ਹੋਈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਕਾਡਰ ਸ਼ੁਰੂ ਤੋਂ ਹੀ ਜ਼ਿਲ੍ਹਾ ਕਾਡਰ ਹੈ ਜਿਸ ਵਿੱਚ ਈਟੀਟੀ ਤੋਂ ਹੈੱਡ ਟੀਚਰ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਤੋਂ ਬੀਪੀਈਓ ਦੀਆਂ ਪ੍ਰਮੋਸ਼ਨਜ਼ ਜ਼ਿਲ੍ਹਾ ਪੱਧਰ ਤੇ ਹੀ ਹੁੰਦੀਆਂ ਰਹੀਆਂ ਹਨ । ਇਸ ਕਾਰਨ ਸੀ ਐੱਚ ਟੀ ਦੀ ਸੀਨੀਆਰਤਾ ਜ਼ਿਲ੍ਹਾ ਪੱਧਰ ਤੋਂ ਸਟੇਟ ਪੱਧਰੀ ਬਣਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ ਕਿਉਂਕਿ ਹਰੇਕ ਜ਼ਿਲ੍ਹੇ ਦਾ ਆਪਣਾ ਪ੍ਰਬੰਧਕੀ ਢਾਂਚਾ ਹੁੰਦਾ ਹੈ ਜਿਸ ਦੇ ਚੱਲਦੇ ਹਰੇਕ ਜ਼ਿਲ੍ਹੇ ਵਿੱਚ ਪ੍ਰਾਇਮਰੀ ਕਾਡਰ ਦੀਆਂ ਪ੍ਰਮੋਸ਼ਨਾਂ ਅਲੱਗ-ਅਲੱਗ ਸਮੇਂ ਤੇ ਹੁੰਦੀਆਂ ਹਨ, ਕਿਸੇ ਜ਼ਿਲ੍ਹੇ ਵਿਚ ਇਹ ਪ੍ਰਮੋਸ਼ਨਾਂ ਨਾਲ-ਨਾਲ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਬਹੁਤੇ ਜ਼ਿਲ੍ਹਿਆਂ ਵਿੱਚ ਪ੍ਰਾਇਮਰੀ ਕਾਡਰ ਦੀਆਂ ਪ੍ਰਮੋਸ਼ਨਾਂ ਲੰਮਾ ਸਮਾਂ ਲਮਕਦੀਆਂ ਰਹਿੰਦੀਆਂ ਹਨ, ਜਿਸ ਦੇ ਚੱਲਦੇ ਕਿਸੇ ਜ਼ਿਲ੍ਹੇ ਵਿੱਚ ਹੈੱਡ ਟੀਚਰ (ਜੋ ਕਿ 1998-2002 ਦੇ ਈਟੀਟੀ ਭਰਤੀ ਹਨ) ਉਹ 2013-15 ਵਿੱਚ ਹੀ ਆਪਣੇ ਜ਼ਿਲ੍ਹੇ ਵਿਚ ਸੀ ਐੱਚ ਟੀ ਬਣ ਗਏ ਸਨ ਅਤੇ ਬਹੁਤੇ ਜ਼ਿਲ੍ਹਿਆਂ ਵਿੱਚ 1988-90 ਦੇ ਜੇਬੀਟੀ ਭਰਤੀ ਪ੍ਰਮੋਟਡ ਹੈੱਡ ਟੀਚਰ 2019-20 ਵਿਚ ਸੀ ਐੱਚ ਟੀ ਪ੍ਰਮੋਟ ਹੋਏ ਸਨ, ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਪ੍ਰਾਇਮਰੀ ਕਾਡਰ ਦੀਆਂ ਸਾਰੀਆਂ ਪ੍ਰਮੋਸ਼ਨਜ਼ ਹੀ ਦੇਰੀ ਨਾਲ ਹੁੰਦੀਆਂ ਰਹੀਆਂ ਹਨ। ਪੰਜਾਬ ਵਿਚ 23 ਜ਼ਿਲ੍ਹਿਆਂ ਵਿੱਚੋਂ ਲਗਪਗ 19-20 ਜ਼ਿਲ੍ਹੇ ਇਸੇ ਦੇਰ ਨਾਲ ਪ੍ਰਮੋਸ਼ਨਾਂ ਵਾਲੀ ਸ਼੍ਰੇਣੀ ਵਿਚ ਆਉਂਦੇ ਹਨ । ਇਸ ਲਈ ਜਦੋਂ ਸੀਐੱਚਟੀ ਦੀ ਸੀਨੀਅਰਤਾ, ਸੀਐਚਟੀ ਦੀ ਪ੍ਰਮੋਸ਼ਨ ਦੇ ਆਧਾਰ ਤੇ ਜ਼ਿਲਾ ਪੱਧਰ ਤੋਂ ਸਟੇਟ ਪੱਧਰੀ ਬਣਾਈ ਗਈ ਤਾਂ ਇਨ੍ਹਾਂ 19-20 ਜ਼ਿਲ੍ਹਿਆਂ ਦੇ ਸੀ ਐੱਚ ਟੀ 3-4 ਜ਼ਿਲ੍ਹਿਆਂ ਦੇ ਜੂਨੀਅਰ ਸੀ ਐੱਚ ਟੀ ਤੋਂ ਪੱਛੜ ਕੇ ਪਿੱਛੇ ਚਲੇ ਗਏ, ਜੋ ਕਿ ਉਨ੍ਹਾਂ ਨਾਲ ਸਰਾਸਰ ਜ਼ਿਆਦਤੀ ਹੈ । ਜਿਨ੍ਹਾਂ ਵਿੱਚੋਂ ਬਹੁਤੇ ਸੀ ਐੱਚ ਟੀ ਸਹਿਬਾਨ 35-35 ਸਾਲ ਦੀ ਸੇਵਾ ਨਿਭਾ ਕੇ ਆਪਣਾ ਬੀਪੀਈਓ ਪ੍ਰਮੋਸ਼ਨ ਦਾ ਹੱਕ ਗੁਆ ਕੇ ਸੀ ਐੱਚ ਟੀ ਹੀ ਰਿਟਾਇਰ ਹੋ ਰਹੇ ਹਨ। ਇਸ ਲਈ ਸੀ ਐੱਚ ਟੀ ਦੀ ਸਟੇਟ ਪੱਧਰੀ ਸੀਨੀਆਰਤਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ ਕਿਉਂਕਿ ਫੀਡਰ ਕਾਡਰ ਦੀਆਂ ਪ੍ਰਮੋਸ਼ਨਾਂ ਦਾ ਸਮਾਂ ਵੱਖੋ-ਵੱਖ ਜ਼ਿਲ੍ਹਿਆਂ ਵਿੱਚ ਵੱਖੋ ਵੱਖਰਾ ਹੁੰਦਾ ਹੈ ਅਤੇ ਇਸ ਦੇ ਨਿਯਮਾਂ ਵਿੱਚ ਵੀ ਕੋਈ ਸੋਧ ਨਹੀਂ ਹੋਈ ਹੈ।
ਇਸ ਸਬੰਧੀ ਜਥੇਬੰਦੀ ਵੱਲੋਂ ਅਕਤੂਬਰ 2020 ਵਿੱਚ ਜਦੋਂ ਸੀ ਐੱਚ ਟੀ ਦੀ ਸੀਨੀਅਰਤਾ ਜ਼ਿਲ੍ਹਾ ਪੱਧਰੀ ਤੋਂ ਤੋਡ਼ ਕੇ ਸਟੇਟ ਪੱਧਰੀ ਬਣਾਈ ਗਈ ਤਦ ਹੀ ਉਸ ਸਮੇਂ ਦੇ ਤਤਕਾਲੀਨ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਜੀ ਨੂੰ ਵੀ ਇਨ੍ਹਾਂ ਤੱਥਾਂ ਤੋਂ ਜਾਣੂ ਕਰਵਾਇਆ ਗਿਆ ਸੀ ਇਸ ਤੋਂ ਇਲਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨਾਲ ਵੀ ਜਥੇਬੰਦੀ ਵੱਲੋਂ ਇਸ ਸਬੰਧੀ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ। ਮੀਟਿੰਗ ਦੌਰਾਨ ਸਿੱਖਿਆ ਮੰਤਰੀ ਅਤੇ ਸਕੱਤਰ ਸਾਹਿਬ ਵੱਲੋਂ ਤੱਥਾਂ ਨੂੰ ਸਮਝਦੇ ਹੋਏ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਸੀ, ਪ੍ਰੰਤੂ ਕਾਰਵਾਈ ਕੋਈ ਨਹੀਂ ਕੀਤੀ ਗਈ।ਜਿਸ ਦੇ ਚਲਦੇ ਜਥੇਬੰਦੀ ਵੱਲੋਂ ਅਕਤੂਬਰ 2021 ਵਿਚ ਨਵੇਂ ਬਣੇ ਸਿੱਖਿਆ ਮੰਤਰੀ ਪਰਗਟ ਸਿੰਘ ਜੀ ਨਾਲ ਇਸੇ ਵਿਸ਼ੇ ਤੇ ਪੰਜਾਬ ਭਵਨ ਵਿਖੇ ਇਕ ਪੈਨਲ ਮੀਟਿੰਗ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਡੀਪੀਆਈ ਮੈਡਮ ਹਰਿੰਦਰ ਕੌਰ ਜੀ ਵੱਲੋਂ ਵੀ ਜਥੇਬੰਦੀ ਦੇ ਪੇਸ਼ ਕੀਤੇ ਤੱਥਾਂ ਦੀ ਪ੍ਰੋੜਤਾ ਕਰਦੇ ਹੋਏ ਸੀ ਐੱਚ ਟੀ ਦੀ ਜ਼ਿਲ੍ਹਾ ਪੱਧਰੀ ਸਨਿਉਰਿਟੀ ਬਨਾਉਣ ਲਈ ਮੰਤਰੀ ਜੀ ਨੂੰ ਤਰਕ ਦਿੱਤੇ ਗਏ। ਸਿੱਖਿਆ ਮੰਤਰੀ ਜੀ ਵੱਲੋਂ ਮੀਟਿੰਗ ਵਿੱਚ ਮੌਜੂਦ ਸਿੱਖਿਆ ਸਕੱਤਰ ਸ੍ਰੀ ਅਜੋਏ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹੋਏ ਇਹ ਸੀਨੀਆਰਤਾ ਮੁੜ ਜ਼ਿਲ੍ਹਾ ਪੱਧਰੀ ਬਣਾਉਣ ਦਾ ਭਰੋਸਾ ਦਿੱਤਾ ਗਿਆ।ਪ੍ਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਨਵੀਂ ਸਰਕਾਰ ਬਣਨ ਤੇ ਜਥੇਬੰਦੀ ਵੱਲੋਂ ਡੀਪੀਆਈ ਮੈਮ ਹਰਿੰਦਰ ਕੌਰ ਜੀ ਨਾਲ ਇਸ ਵਿਸ਼ੇ ਤੇ ਮੁੜ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਨਵੀਂ ਸਰਕਾਰ ਅੱਗੇ ਇਸ ਸਬੰਧੀ ਫਾਈਲ ਪੁੱਟ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿਵਾਇਆ ਗਿਆ। ਜਥੇਬੰਦੀ ਵੱਲੋਂ ਹਲਕਾ ਵਿਧਾਇਕਾਂ ਰਾਹੀਂ ਵੀ ਇਸ ਸਬੰਧੀ ਮੰਗ ਪੱਤਰ ਮਾਣਯੋਗ ਮੁੱਖ ਮੰਤਰੀ ਜੀ ਅਤੇ ਸਿੱਖਿਆ ਮੰਤਰੀ ਨੂੰ ਵੀ ਭੇਜੇ ਗਏ ਹਨ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਜੀ ਨੇ ਕਿਹਾ ਕਿ ਨਿਯਮਾਂ ਦੇ ਉਲਟ ਗਲਤ ਤਰੀਕੇ ਨਾਲ ਬਣਾਈ ਗਈ ਸਨਿਓਰਿਟੀ ਦੇ ਚੱਲਦੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 15 ਤੋੰ 20 ਜ਼ਿਲ੍ਹਿਆਂ ਵਿੱਚ ਬੀਪੀਈਓਜ਼ ਦੀਆਂ 60% ਤੋਂ 80% ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 21 ਵਿੱਚੋਂ 19, ਮਾਨਸਾ ਜ਼ਿਲ੍ਹੇ ਵਿੱਚ 5 ਵਿੱਚੋਂ 4, ਸ਼ਹੀਦ ਭਗਤ ਸਿੰਘ ਨਗਰ ਵਿੱਚ 7 ਵਿੱਚੋਂ 7, ਕਪੂਰਥਲਾ ਜ਼ਿਲ੍ਹੇ ਵਿੱਚ 9 ਵਿੱਚੋਂ 5, ਸੰਗਰੂਰ ਜ਼ਿਲ੍ਹੇ ਵਿਚ 9 ਵਿੱਚੋਂ 4, ਮਲੇਰਕੋਟਲਾ ਜ਼ਿਲ੍ਹੇ ਵਿੱਚ 3 ਵਿੱਚੋਂ 2, ਬਰਨਾਲਾ ਜ਼ਿਲ੍ਹੇ ਵਿਚ 3 ਵਿੱਚੋਂ 2, ਮੁਹਾਲੀ ਜ਼ਿਲ੍ਹੇ ਵਿੱਚ 8 ਵਿੱਚੋਂ 4 ਅਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਲਗਪਗ 50% ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਹਨ। ਕਈ ਜ਼ਿਲ੍ਹਿਆਂ ਵਿੱਚ ਹੋਰ ਜ਼ਿਲ੍ਹਿਆਂ ਦੇ ਸੀ ਐੱਚ ਟੀ ਨੂੰ ਬੀਪੀਈਓ ਪ੍ਰਮੋਟ ਕੀਤਾ ਗਿਆ ਹੈ ਜਿਸ ਕਾਰਨ ਵੀ ਉਨ੍ਹਾਂ ਜ਼ਿਲ੍ਹਿਆਂ ਦੇ ਸੀ ਐੱਚ ਟੀ ਦਾ ਵੀ ਨੁਕਸਾਨ ਹੋਇਆ ਹੈ ਅਤੇ ਦੂਰ ਜ਼ਿਲ੍ਹੇ ਤੋਂ ਆਉਣ ਕਰਕੇ ਕੰਮ ਵੀ ਪ੍ਰਭਾਵਿਤ ਹੁੰਦਾ ਹੈ । ਜਿਸ ਨਾਲ ਪ੍ਰਾਇਮਰੀ ਸਿੱਖਿਆ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇੱਕ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬੀਪੀਈਓ ਦੇ ਅਹੁਦੇ ਦੀ ਮਹੱਤਤਾ ਖਤਮ ਕਰਦੇ ਹੋਏ ਆਪਣੇ ਜ਼ਿਲ੍ਹੇ ਦੇ ਬੀਪੀਈਓਜ਼ ਦੀਆਂ ਪਾਵਰਾਂ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਦੇ ਦਿੱਤੀਆਂ ਗਈਆਂ ਹਨ ਜੋ ਕਿ ਪ੍ਰਾਇਮਰੀ ਕਾਡਰ ਦੇ ਅਹੁਦਿਆਂ ਨਾਲ ਬਹੁਤ ਵੱਡੀ ਜ਼ਿਆਦਤੀ ਹੈ।
ਮੁੱਖ ਅਧਿਆਪਕ ਕੇਂਦਰ ਮੁੱਖ ਅਧਿਆਪਕ (ਸਮੁੱਚਾ ਪ੍ਰਾਇਮਰੀ ਕਾਡਰ) ਜਥੇਬੰਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਸੀ ਐੱਚ ਟੀ ਦੀ ਸੀਨੀਆਰਤਾ ਜ਼ਿਲ੍ਹਾ ਪੱਧਰੀ ਬਣਾ ਕੇ ਬੀਪੀਈਓਜ਼ ਦੀਆਂ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ ਤਾਂ ਜੋ ਪ੍ਰਾਇਮਰੀ ਸਿੱਖਿਆ ਦਾ ਪ੍ਰਬੰਧ ਪ੍ਰਾਇਮਰੀ ਕਾਡਰ ਦੇ ਅਹੁਦਿਆਂ ਨੂੰ ਹੀ ਸੌਂਪਿਆ ਜਾਵੇ।
ਇਸ ਮੌਕੇ ਜਸ਼ਨਦੀਪ ਕੁਲਾਣਾ ਸੂਬਾ ਮੀਤ ਪ੍ਰਧਾਨ, ਸੁਖਵਿੰਦਰ ਸਿੰਗਲਾ ਸਟੇਟ ਕਮੇਟੀ ਮੈਂਬਰ, ਗੁਰਜੰਟ ਸਿੰਘ ਬੱਛੂਆਣਾ, ਬਲਵਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਮਾਨਸਾ, ਦੀਪਕ ਮਿੱਤਲ ਪ੍ਰਧਾਨ ਬਲਾਕ ਬਰੇਟਾ, ਰਜੇਸ਼ ਕੁਮਾਰ ਸਟੇਟ ਕਮੇਟੀ ਮੈਂਬਰ, ਕਮਿੰਦਰ ਸਿੰਘ ਸੀਐਚਟੀ ਰੂਪਨਗਰ, ਦਿਲਬਾਗ ਸਿੰਘ ਸੀ ਐੱਚ ਟੀ ਤਰਨਤਾਰਨ, ਪੰਕਜ ਬਾਂਸਲ ਬਰੇਟਾ, ਅਮਿਤ ਰਾਣਾ ਹੁਸ਼ਿਆਰਪੁਰ, ਅਮਿਤ ਕੁਮਾਰ ਲਹਿਰਾਗਾਗਾ, ਵਿਸ਼ਾਲਦੀਪ ਮਲੇਰਕੋਟਲਾ, ਕੁਲਦੀਪ ਸਿੰਘ ਸੀ ਐੱਚ ਟੀ ਕਣਕਵਾਲ, ਰਣਜੀਤ ਸਿੰਘ ਰਿਟਾਇਰਡ ਸੀ ਐੱਚ ਟੀ, ਹਰਬੰਤ ਸਿੰਘ ਰਿਟਾਇਰਡ ਸੀ ਐੱਚ ਟੀ, ਮੈਮ ਰਾਜਪਾਲ ਕੌਰ ਸੀ ਐੱਚ ਟੀ (ਰਿਟਾਇਰਡ), ਅੰਗਰੇਜ਼ ਸਿੰਘ ਸੀ ਐੱਚ ਟੀ, ਮੈਮ ਸਰਬਜੀਤ ਕੌਰ, ਮੈਮ ਵੀਰਪਾਲ ਕੌਰ ਸੀ ਐੱਚ ਟੀ ਬਠਿੰਡਾ, ਸੀ ਐੱਚ ਟੀ ਅਸ਼ੋਕ ਕੁਮਾਰ ਸੀ ਐੱਚ ਟੀ, ਰਾਜਕੁਮਾਰ ਸੀ ਐੱਚ ਟੀ, ਮੈਮ ਕਮਲਜੀਤ ਕੌਰ ਸੀ ਐੱਚ ਟੀ ਫਤਹਿਗਡ਼੍ਹ ਸਾਹਿਬ, ਮੈਮ ਰੇਨੂੰ ਤਿਵਾਡ਼ੀ ਸੀ ਐੱਚ ਟੀ ਮੋਹਾਲੀ, ਸੀ ਐੱਚ ਟੀ ਮੈਮ ਪੂਜਾ ਬਠਿੰਡਾ, ਮੈਮ ਸੰਤੋਸ਼ ਸੀ ਐੱਚ ਟੀ ਸੰਗਰੂਰ, ਰਿਟਾਇਰਡ ਸੀ ਐੱਚ ਟੀ ਜਗਤਾਰ ਸਿੰਘ ਬਰਨਾਲਾ, ਰਿਟਾਇਰਡ ਸੀ ਐੱਚ ਟੀ ਅਮਰਜੀਤ ਕੌਰ ਬਰੇਟਾ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ ।

LEAVE A REPLY

Please enter your comment!
Please enter your name here