ਫਿਰੋਜ਼ਪੁਰ (ਰਾਜੇਸ ਜੈਨ-ਭਗਵਾਨ ਭੰਗੂ) ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਪੁਲਿਸ ਹੱਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ, ਜਦੋਂ ਉਨ੍ਹਾਂ ਬੀਤੇ ਲੰਮੇ ਸਮੇਂ ਤੋਂ ਕੌਮਾਂਤਰੀ ਅਤੇ ਅੰਤਰ ਰਾਜੀ ਪੱਧਰ ‘ਤੇ ਕੰਮ ਕਰ ਰਹੇ ਮੋਡਉਲ ਦੇ 4 ਸਮੱਗਲਰਾਂ ਨੂੰ ਗਿਰਫ਼ਤਾਰ ਕਰਦਿਆਂ 77 ਕਿਲੋ ਹੈਰੋਈਨ ਅਤੇ ਤਿੰਨ ਪਿਸਤੋਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਸਾਲ 2023 ਦੀ ਇਹ ਸਭ ਤੋਂ ਵੱਡੀ ਕਾਮਯਾਬੀ ਪੂਰੀ ਤਰ੍ਹਾਂ ਕਾਉਂਟਰ ਇੰਟੈਲੀਜੈਂਸ ਦੇ ਮੁਲਾਜ਼ਮਾਂ ਦੀ ਖੁਫੀਆ ਕਾਰਗੁਜਾਰੀ ਕਾਰਨ ਸਫਲ ਹੋ ਸਕੀ।
ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਡਉਲ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਓਪਰੇਟ ਕਰ ਰਿਹਾ ਸੀ। ਕਾਉਂਟਰ ਇੰਟੈਲੀਜ ਦੇ ਖੁਫ਼ਿਆ ਨੈਟਵਰਕ ਦੇ ਅਧਾਰ ‘ਤੇ ਟੀਮ ਨੇ ਛਾਪਾਮਾਰੀ ਕਰਦਿਆਂ ਦੋ ਵੱਖ-ਵੱਖ ਥਾਵਾਂ ਤੋਂ 41 ਕਿਲੋ ਅਤੇ 36 ਕਿਲੋ ਹੈਰੋਇਨ ਤੇ 3 ਪਿਸਤੋਲ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਿਸ ਨੇ ਐੱਸ ਐੱਸ ਓ ਸੀ ਫਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਹੈ।