Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਦਿਲਚਸਪ ਹੋਵੇਗਾ 2024 ’ਚ ਮੋਦੀ ਬਨਾਮ ਰਾਹੁਲ ਮੁਕਾਬਲਾ

ਨਾਂ ਮੈਂ ਕੋਈ ਝੂਠ ਬੋਲਿਆ..?
ਦਿਲਚਸਪ ਹੋਵੇਗਾ 2024 ’ਚ ਮੋਦੀ ਬਨਾਮ ਰਾਹੁਲ ਮੁਕਾਬਲਾ

44
0


ਆਉਣ ਵਾਲੇ ਸਾਲ 2024 ’ਚ ਦੇਸ਼ ਭਰ ’ਚ ਲੋਕਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਸਾਰੀਆਂ ਪਾਰਟੀਆਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੀਆਂ ਹਨ। ਭਾਰਤ ’ਚ ਐਮਡੀਏ ਅਤੇ ਨਵੇਂ ਹੋਂਦ ਵਿਚ ਆਏ ਇੰਡੀਆ ਗਠਜੋੜ ’ਚ ਮੁੱਖ ਮੁਕਾਬਲਾ ਹੋਣਾ ਯਕੀਨੀ ਹੈ। ਐਨ.ਡੀ.ਏ ਵਿੱਚ ਨਰਿੰਦਰ ਮੋਦੀ ਚਿਹਰਾ ਹਨ ਪਰ ਇੰਡੀਆ ਸੰਗਠਨ ਕੋਲ ਇਸ ਸਮੇਂ ਕੋਈ ਚਿਹਰਾ ਨਹੀਂ ਹੈ ਜਿਸਨੂੰ ਉਹ ਸਾਹਮਣੇ ਰੱਖ ਕੇ ਸਿੱਧੇ ਤੌਰ ਤੇ ਨਰਿੰਦਰ ਮੋਦੀ ਨਾਲ ਮੁਕਾਬਲਾ ਕਰ ਸਕਣ ਕਿਉਂਕਿ ਇਸ ਵਿੱਚ ਵੱਡੀਆਂ ਪਾਰਟੀਆਂ ਦੇ ਸ਼ਾਮਲ ਹੋਣ ਕਾਰਨ ਕਿਸੇ ਵੀ ਪਾਰਟੀ ਦਾ ਆਗੂ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਸਿਆਸੀ ਤੌਰ ’ਤੇ ਹਾਲ ਹੀ ਵਿਚ ਵਾਪਰੀਆਂ ਕਈ ਘਟਵਾਨਾਂ ਵੇ ਮੌਜੂਦਾ ਰਾਜਨੀਤਿਕ ਸਮੀਕਰਣਾ ਵਿਚ ਭਾਰੀ ਤਬਦੀਲੀ ਲੈ ਆਂਦੀ ਹੈ। ਜਿਸ ਨਾਲ ਇੰਡੀਆ ਸੰਗਠਨ ਭਾਵੇਂ ਪ੍ਰਧਾਨ ਮੰਤਰੀ ਦੇ ਨਾਮ ਲਈ ਆਪਣਾ ਚਿਹਰਾ ਨਹੀਂ ਐਲਾਨਦਾ ਪਰ ਮੁਕਾਬਲਾ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਦਾ ਹੀ ਹੋਣ ਜਾ ਰਿਹਾ ਹੈ। ਇਸਤੋੌਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲ ਹੀ ਵਿੱਚ ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਨੂੰ ਜੋ ਕਾਨੂੰਨੀ ਤੌਰ ਤੇ ਵੱਡੀ ਰਾਹਤ ਦਿੱਤੀ ਹੈ ਇਸ ਨਾਲ ਰਾਹੁਲ ਗਾਂਧੀ ਦਾ ਕੱਦ ਹੋਰ ਵੱਡਾ ਹੋ ਗਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਸੱਤਾਧਾਰੀਆਂ ਵਲੋਂ ਉਲਝਾ ਲਿਆ ਗਿਆ ਸੀ। ਉਸਤੋਂ ਪਹਿਲਾਂ ਰਾਹੁਲ ਗਾਂਧੀ ਕੇਂਦਰ ਸਰਕਾਰ ਖਿਲਾਫ ਅਜਿਹਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ ਸਨ, ਜਿਸ ’ਚ ਸਰਕਾਰ ਨੂੰ ਘੇਰਿਆ ਜਾ ਸਕੇ ਅਤੇ ਉਹ ਦੇਸ਼ ਵਿਦੇਸ਼ ਵਿਚ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈ ਰਹੇ ਸਨ। ਇਸ ਲਈ ਮੋਦੀ ਸਰਨੇਮ ਨੂੰ ਲੈ ਕੇ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਸੰਸਦ ਮੈਂਬਰ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਜਲਦਬਾਜ਼ੀ ’ਚ ਉਨ੍ਹਾਂ ਦਾ ਘਰ ਖਾਲੀ ਕਰਵਾ ਲਿਆ ਗਿਆ ਅਤੇ ਇਹ ਵੀ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਰਾਹੁਲ ਗਾਂਧੀ ਸਾਲ 2024 ’ਚ ਚੋਣਾਂ ਨਹੀਂ ਲੜ ਸਕਣ। ਪਰ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਰਾਹਤ ਨਾਲ ਉਨ੍ਹਾਂ ਦਾ ਕੱਦ ਵਧਿਆ ਅਤੇ ਕੇਂਦਰ ਸਰਕਾਰ ਬੈਕਫੁੱਟ ’ਤੇ ਆ ਗਈ। ਤੁਹਾਨੂੰ ਯਾਦ ਕਰਾ ਦੇਈਏ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਤਾਂ ਉਨ੍ਹਾਂ ਦੇ ਮਨ ਵਿੱਚ ਇਹੀ ਵਿਚਾਰ ਸਨ ਕਿ ਵਿਰੋਧੀ ਧਿਰ ਪਾਸ ਉਨ੍ਹਾਂ ਦੇ ਮੁਕਾਬਲੇ ਕੋਈ ਮਜ਼ਬੂਤ ਚਿਹਰਾ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ ਵਿੱਚ ਸ਼ਾਈਨਿੰਗ ਇੰਡੀਆ ਦਾ ਨਾਅਰਾ ਦਿੱਤਾ ਗਿਆ ਅਤੇ ਇਸ ਦਾ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਗਿਆ। ਅਟਲ ਬਿਹਾਰੀ ਵਾਜਪਾਈ ਨੇ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਸ਼ਾਈਨਿੰਗ ਇੰਡੀਆ ਦੇ ਨਾਅਰੇ ਨੂੰ ਕਿਸੇ ਨੇ ਸਵੀਕਾਰ ਨਹੀਂ ਕੀਤਾ ਅਤੇ ਵਿਰੋਧੀ ਧਿਰ ਨੇ ਪਹਿਲਾਂ ਕੋਈ ਚਿਹਰਾ ਨਾ ਐਲਾਣ ਕਰਨ ਦੇ ਬਾਵਜੂਦ ਵੱਡੀ ਜਿੱਤ ਹਾਸਿਲ ਕੀਤੀ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਡਾ: ਮਨਮੋਹਨ ਸਿੰਘ ਵਰਗੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਨੇ ਪੂਰੀ ਦੁਨੀਆਂ ਵਿਚ ਭਾਰਤ ਦਾ ਝੰਡਾ ਬੁਲੰਦ ਕੀਤਾ। ਉਨ੍ਹੰ ਦੇ ਕਾਰਜਕਾਲ ਦੌਰਾਨ ਹੀ ਕਈ ਮਨਨਰੇਗਾ, ਆਰਟੀਆਈ, ਆਰਟੀਏ ਵਰਗੀਆਂ ਆਮ ਲੋਕਾਂ ਦੇ ਭਲੇ ਲਈ ਸਿੱਧੀਆਂ ਜੁੜੀਆਂ ਹੋਈਆਂ ਯੋਜਵਾਨਾਂ ਸ਼ੁਰੂ ਹੋਈਆਾਂ ਜਿਨਾਂ ਦਾ ਅੱਜ ਵੀ ਲੋਕ ਲਾਭ ਲੈ ਰਹੇ ਹਨ। ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਵੀ ਇਹੀ ਸੋਚ ਰਹੀ ਹੈ ਕਿ ਇੰਡੀਆ ਸੰਗਠਨ ਪਾਸ ਮਜਬੂਤ ਚਿਹਰਾ ਨਾ ਹੋਣ ਕਾਰਨ ਉਹ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ। ਜੇਕਰ ਉਨ੍ਹਾਂ ਦਾ ਮੁਕਾਬਲਾਂ ਸਿੱਧੇ ਤੌਰ ਤੇ ਰਾਹੁਲ ਗਾਂਧੀ ਨਾਲ ਹੁੰਦਾ ਹੈ ਤਾਂ ਉਹ ਆਸਾਨੀ ਨਾਲ ਬਾਜੀ ਜਿੱਤ ਲੈਣਗੇ ਪਰ ਇਹ ਉਨ੍ਹਾਂ ਨੂੰ ਗਲਤਫਹਿਮੀ ਹੈ ਸਾਲ 2019 ਵਿਚ ਮੋਦੀ ਬਨਾਮ ਰਾਹੁਲ ਮੁਕਾਬਲਾ ਸੀ ਤਾਂ ਉਸ ਸਮੇਂ ਤੋਂ ਅੱਜ ਰਾਹੁਲ ਗਾਂਧੀ ’ਚ ਵੱਡਾ ਫਰਕ ਨਜ਼ਰ ਆ ਰਿਹਾ ਹੈ। ਭਾਰਤ ਜੋੜੋ ਯਾਤਰਾ ਦੌਰਾਨ ਜਿਹੜੇ ਵੱਡੇ ਲੋਕ ਪਹਿਲਾਂ ਰਾਹੁਲ ਦੇ ਖਿਲਾਫ ਬੋਲਦੇ ਸਨ, ਉਹ ਵੀ ਹੁਣ ਉਨ੍ਹਾਂ ਦੇ ਹੱਕ ’ਚ ਬੋਲਣ ਲੱਗ ਪਏ ਹਨ। ਰਾਹੁਲ ਗਾਂਧੀ ਵਲੋਂ ਖੂਬ ਮੇਹਨਤ ਕੀਤੀ ਗਈ ਅਤੇ ਆਪਣੇ ਆਪ ਨੂੰ ਸਾਬਤ ਕਰਨ ਵਿਚ ਉਹ ਇਸ ਸਮੇਂ ਪੂਰੀ ਤਰ੍ਹਾਂ ਨਾਲ ਸਫਲ ਹਨ। ਜੇਕਰ ਇੰਡੀਆ ਸੰਗਠਨ ਚੋਣ ਜਿੱਤਦਾ ਹੈ ਤਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੰਨਣ ’ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਹੁਣ ਰਾਹੁਲ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੂਰਾ ਇੰਡੀਆ ਆਉਣ ਵਾਲੀਆਂ ਚੋਣਾਂ ਲਈ ਗਰਾਊੰਡ ਤਿਆਰ ਕਰ ਰਿਹਾ ਹੈ ਜਿਸਦਾ ਮੁੱਖ ਧੁਰਾ ਰਾਹੁਲ ਗਾਂਧੀ ਹੀ ਹੋਣਗੇ। ਅਸ ਲਈ ਸਾਲ 2024 ਵਿਚ ਮੋਦੀ ਬਨਾਮ ਰਾਹੁਲ ਗਾਂਧੀ ਮੁਕਾਬਲਾ ਬਹੁਤ ਦਿਲਚਸਪ ਹੋਵੇਗਾ ਅਤੇ ਜੇਕਰ ਸਾਰੇ ਇਸ ਤਰ੍ਹਾਂ ਨਾਲ ਮਿਲ ਕੇ ਕੰਮ ਕਰਦੇ ਰਹੇ ਤਾਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਾਥੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਕਿ ਇਸ ਵਾਰ ਮੁਕਾਬਲਾ ਮਾਮੂਲੀ ਨਹੀਂ ਸਗੋਂ ਬਰਾਬਰ ਦੀ ਟੱਤਕ ਦਾ ਹੋਵੇਗਾ। ਇਸੇ ਕਰਕੇ ਉਨ੍ਹਾਂ ਹੁਣ ਵਿਰੋਧੀ ਇੰਡੀਆ ਸੰਗਠਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਉਨ੍ਹਾਂ ਦੀ ਬਿਆਨਬਾਜ਼ੀ ਦੀ ਮੰਦੀ ਸ਼ਬਦਾਬਲੀ ਇਹ ਦਰਸਾਉਂਦੀ ਹੈ ਕਿ ਉਹ ਘਬਰਾਹਟ ਵਿਚ ਹਨ। ਬੀਤੇ ਸਮੇਂ ਦੌਰਾਨ ਹੋਈਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਬੁਰੀ ਹਾਰ ਇਹ ਵੀ ਦਰਸਾਉਂਦੀ ਹੈ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਕੰਮ ਕਰ ਰਹੀ ਹੈ ਉਸਤੋਂ ਲੋਰ ਨਿਰਾਸ਼ ਹਨ। ਆਉਣ ਵਾਲੇ ਸਮੇਂ ਵਿੱਚ ਇੰਡੀਆ ਸੰਗਠਨ ਰਾਹੁਲ ਗਾਂਧੀ ਨੂੰ ਕੇਂਦਰ ਬਿੰਦੂ ਬਣਾ ਕੇ ਮੈਦਾਨ ਵਿੱਚ ਆ ਸਕਦਾ ਹੈ ਅਤੇ ਚੋਣਾਂ ਤੋਂ ਪਹਿਲਾਂ ਇੱਕ ਪੂਰਾ ਮੈਦਾਨ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਰਾਹੁਲ ਗਾਂਧੀ ਬਨਾਮ ਨਰਿੰਦਰ ਮੋਦੀ ਮੁਕਾਬਲਾ ਦਿਲਚਸਪ ਹੋਵੇਗਾ ਅਤੇ ਪੂਰੇ ਦੇਸ਼ ਦੀ ਨਜ਼ਰ ਇਸ ਮਹਾਂ ਮੁਕਾਬਲੇ ਤੇ ਹੋਵੇਗੀ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here