ਬਰਗਾੜੀ (ਲਿਕੇਸ ਸ਼ਰਮਾ ) ਪੰਜਾਬ ਪਾਵਰ ਬਲਾਕ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਬਰਾਂ ਵੱਲੋਂ ਸ਼ਹਿਨਸ਼ਾਹ ਮੈਰਿਜ ਪੈਲਿਸ ਵਿੱਚ ਪ੍ਰਧਾਨ ਸੁਖਜਿੰਦਰ ਸਿੰਘ ਿਢੱਲੋਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਨਿੱਜੀ ਮਸ਼ੀਨਾ ਰਿਹਾਇਸ਼ੀ ਕੁਨੈਕਸ਼ਨ ਉੱਪਰ ਚਲਾ ਕੇ ਇੰਟਰਲਾਕ ਟਾਇਲ ਤਿਆਰ ਕਰਦੇ ਹਨ ਤੇ ਉਹਨਾਂ ਕੋਲ ਕੋਈ ਜੀ.ਐਸ.ਟੀ ਰਜਿਸ਼ਟੇ੍ਸਨ ਅਤੇ ਸਬੰਧਿਤ ਮਹਿਕਮੇ ਦਾ ਕੋਈ ਦਸਤਾਵੇਜ ਨਾ ਹੋਣ ਕਾਰਨ ਟੈਕਸ ਤੇ ਬਿਜਲੀ ਚੋਰੀ ਹੋ ਰਹੀ ਹੈ। ਸੁਖਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਸਰਕਾਰੀ ਕਾਨੂੰਨਾਂ ਮੁਤਾਬਿਕ ਆਪਣੇ ਯੂਨਿਟ ਲਗਾਏ ਹਨ ਪਰ ਘਰ ਘਰ ਜਾ ਕੰਮ ਕਰਨ ਵਾਲੇ ਲੋਕਾਂ ਕਰਕੇ ਸਾਡੇ ਕੰਮ-ਕਾਰ ਠੱਪ ਹੋ ਗਏ ਹਨ ਤੇ ਰੋਜਗਾਰ ਖਤਮ ਹੋ ਚੁੱਕਾ ਹੈ, ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਘਰਾਂ ਵਿੱਚ ਜਾਂ ਇੰਟਰਲਾਕ ਟਾਇਲ ਤਿਆਰ ਕੰਮ ਕਰਨ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਨਜਾਇਜ ਹੋ ਰਹੀ ਲੁੱਟ ਤੇ ਰੋਕ ਲੱਗ ਸਕੇ ਤੇ ਸਾਡੇ ਕਾਰੋਬਾਰ ਮੁੜ ਬਹਾਲ ਹੋ ਸਕਣ। ਇਸ ਮੌਕੇ ਗੁਰਪ੍ਰਰੀਤ ਸਿੰਘ ਸੈਕਟਰੀ, ਸੁਖਦੇਵ ਸਿੰਘ ਸਹਾਇਕ ਸਕੱਤਰ, ਹਰਪ੍ਰਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਰਾਜਬਿੰਦਰ ਸਿੰਘ, ਸੰਦੀਪ ਸਿੰਘ ਖਜਾਨਚੀ, ਤਜਿੰਦਰ ਸਿੰਘ ਪ੍ਰਰੈੱਸ ਸਕੱਤਰ, ਗੁਰਜੀਤ ਸਿੰਘ ਮੁੱਖ ਸਲਾਹਕਾਰ, ਸੁਖਦਰਸ਼ਨ ਸਿੰਘ ਸਲਾਹਕਾਰ ਤੇ ਸਵਰਨ ਸਰਪੰਚ ਕੋਠੇ ਕੇਹਰ ਵਾਲਾ ਆਦਿ ਹਾਜ਼ਰ ਸਨ।