ਸੱਟਾ ਬਜ਼ਾਰ ਚਲਾਉਣ ਵਾਲੇ ਤੁਰੰਤ ਬੰਦ ਕਰਨ ਆਪਣਾ ਦੋ ਨੰਬਰ ਦਾ ਧੰਦਾ
ਮੋਗਾ, 07 ਜੂਨ ( ਕੁਲਵਿੰਦਰ ਸਿੰਘ) –
ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਨੇ ਪਤਰਕਾਰਾਂ ਨਾਲ ਗੱਲ ਬਾਤ ਕਰਦੇ ਦਸਿਆ ਕਿ ਮੋਗਾ ਸ਼ਹਿਰ ਵਿੱਚ ਸਰਕਾਰੀ ਲਾਟਰੀ ਦੇ ਨਾਮ ਤੇ ਸਟਾ ਚੱਲ ਰਿਹਾ ਸੀ।ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਨੇ ਐਸ. ਐਸ. ਪੀ. ,ਐਸ. ਪੀ. ਨਾਲ ਤੁਰੰਤ ਗੱਲਬਾਤ ਕਰਕੇ ਐਕਸ਼ਨ ਲੈਣ ਨੂੰ ਕਿਹਾ। ਪਿਛਲੇ ਕਾਫੀ ਸਮੇਂ ਤੋਂ ਹਲਕਾ ਮੋਗਾ ਦੇ ਵੱਖ-ਵੱਖ ਥਾਵਾਂ ‘ਤੇ ਲਾਟਰੀ ਸਟਾਲ ਦੀ ਆੜ ‘ਚ ਸੱਟਾ ਲਗਾਉਣ ਦਾ ਕੰਮ ਚੱਲ ਰਿਹਾ ਸੀ। ਜਿਸ ਸਬੰਧੀ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਕੰਮ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਤਲਾਸ਼ ਸੀ। ਜਦੋਂ ਪੁਲਿਸ ਨੇ ਲਾਟਰੀ ਦੇ ਸਟਾਲ ‘ਤੇ ਛਾਪਾਮਾਰੀ ਕੀਤੀ। ਅਕਾਲਸਰ ਰੋਡ਼ ਫਾਟਕ ਦੇ ਨੇੜੇ ਅਤੇ ਪ੍ਰੀਤ ਨਗਰ ਮੈਮੋਰੀਅਲ ਸਕੂਲ ਦੇ ਨੇੜੇ ਉਥੋਂ ਇਸ ਲਾਟਰੀ ਸਟਾਲ ਦੇ ਮੁੱਖ ਸਰਗਨਾ ਨੂੰ ਕਾਬੂ ਕੀਤਾ ਗਿਆ।
ਜਦੋਂ ਮੁਖਬਰ ਖਾਸ ਨੇ ਉਹਨਾਂ ਨੂੰ ਸਰਕਾਰੀ ਲਾਟਰੀ ਦੀ ਆੜ ਵਿੱਚ ਚੱਲ ਰਹੇ ਦੋ ਨੰਬਰ ਦੇ ਧੰਦੇ ਦੀ ਸੂਹ ਦਿੱਤੀ। ਇਹ ਧੰਦਾ ਅਕਾਲਸਰ ਰੋਡ਼ ਅਤੇ ਪ੍ਰੀਤ ਨਗਰ ਵਿੱਚ ਚੱਲ ਰਿਹਾ ਸੀ। ਪੁਲਿਸ ਪਾਰਟੀ ਨੇ ਰੇਡ ਕਰਕੇ ਸਰਕਾਰੀ ਲਾਟਰੀ ਦੀ ਆੜ ਵਿੱਚ ਦੋ ਨੰਬਰ ਦੀ ਲਾਟਰੀ ਦਾ ਗੋਰਖ ਧੰਦਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਗੇਮਬਲਿੰਗ ਐਕਟ 1867 ਧਾਰਾ 154 ਦੇ ਅਧੀਨ ਥਾਣਾਸਿਟੀ ਮੋਗਾ ਵਿਖੇ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ ਅਤੇ ਦੋਸ਼ੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਸਮੇਂ ਐਸ. ਐਸ. ਪੀ ਗੁਲਨੀਤ ਸਿੰਘ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸਪਾਸ ਕਿਸੇ ਵੀ ਚੱਲ ਰਹੇ ਗਲਤ ਧੰਦੇ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਕਿ ਸ਼ਹਿਰ ਵਿੱਚੋਂ ਜੁਰਮ ਦਾ ਖਾਤਮਾ ਕੀਤਾ ਜਾ ਸਕੇ।
ਵਿਧਾਇਕਾਂ ਡਾ. ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰਾਂ ਦੇ ਦੋ ਨੰਬਰ ਦੇ ਧੰਦੇ ਚਲਾਉਣ ਵਾਲਿਆਂ ਬਾਰੇ ਪੁਲਿਸ, ਜਾ ਸਾਨੂ ਸਿੱਧੇ ਦੱਸੋ ਤਾਂ ਜੋ ਇਹਨਾਂ ਨੂੰ ਨੱਥ ਪਾਈ ਜਾ ਸਕੇ। ਉਹਨਾਂ ਨੇ ਇਸ ਤਰਾਂ ਧੰਦੇ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਕਿ ਆਪਣੇ ਇਹਨਾਂ ਧੰਦਿਆਂ ਨੂੰ ਤੁਰੰਤ ਬੰਦ ਕਰ ਦੇਣ। ਨਹੀਂ ਤਾਂ ਜੇਲ ਦੀ ਹਵਾ ਖਾਣੀ ਪਏਗੀ।