Home crime 24 ਘੰਟੇ ‘ਚ ਗੰਨ ਪੁਆਇੰਟ ‘ਤੇ ਦੂਸਰੀ ਵੱਡੀ ਲੁੱਟ, ਲੁਟੇਰੇ ਜਿਊਲਰ ਤੋਂ...

24 ਘੰਟੇ ‘ਚ ਗੰਨ ਪੁਆਇੰਟ ‘ਤੇ ਦੂਸਰੀ ਵੱਡੀ ਲੁੱਟ, ਲੁਟੇਰੇ ਜਿਊਲਰ ਤੋਂ ਸੋਨਾ-ਚਾਂਦੀ ਤੇ ਕੈਸ਼ ਨਾਲ ਭਰੇ ਤਿੰਨ ਬੈਗ ਲੈ ਕੇ ਹੋਏ ਫ਼ਰਾਰ

76
0


ਮੋਹਾਲੀ, 12 ਜੂਨ ( ਬਿਊਰੋ)-ਮੋਹਾਲੀ ‘ਚ 24 ਘੰਟਿਆਂ ‘ਚ ਗੰਨ ਪੁਆਇੰਟ ‘ਤੇ ਦੋ ਵੱਡੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ ਹਨ।ਖਰਡ਼-ਲਾਂਡਰਾ ਰੋਡ ’ਤੇ ਸਥਿਤ ਪ੍ਰੇਮ ਜਿਊਲਰ ਦੇ ਮਾਲਕ ਪ੍ਰਵੀਨ ਕੁਮਾਰ ਤੋਂ ਸ਼ਨਿਚਰਵਾਰ ਰਾਤ ਨੌਂ ਵਜੇ ਦੇ ਕਰੀਬ ਚਾਰ ਨਕਾਬਪੋਸ਼ ਗੰਨ ਪੁਆਇੰਟ ’ਤੇ 15 ਕਿਲੋ ਸੋਨਾ,25 ਕਿਲੋ ਚਾਂਦੀ ਤੇ ਕੈਸ਼ ਨਾਲ ਭਰੇ ਤਿੰਨ ਬੈਗ ਲੁੱਟ ਕੇ ਫ਼ਰਾਰ ਹੋ ਗਏ।ਸੂਤਰਾਂ ਮੁਤਾਬਕ ਦਹਿਸ਼ਤ ਫੈਲਾਉਣ ਲਈ ਲੁਟੇਰਿਆਂ ਨੇ ਹਵਾਈ ਫਾਇਰਿੰਗ ਵੀ ਕੀਤੀ।ਡੀਐੱਸਪੀ ਸਿਟੀ-2 ਸੁਖਜੀਤ ਸਿੰਘ ਵਿਰਕ, ਐੱਸਐੱਚਓ ਸੋਹਾਣਾ ਗੁਰਜੀਤ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਿਸ ਵਾਰਦਾਤ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਲੁੱਟ ਤੋਂ ਬਾਅਦ ਸਾਰੀਆਂ ਪੀਸੀਆਰ ਟੀਮਾਂ ਨੂੰ ਮੈਸੇਜ ਫਲੈਸ਼ ਕਰ ਦਿੱਤਾ ਗਿਆ ਹੈ। ਐੱਸਐੱਸਪੀ ਮੋਹਾਲੀ ਵਿਵੇਕਸ਼ੀਲ ਸੋਨੀ ਨੇ ਸ਼ਹਿਰ ’ਚ ਨਾਕਾਬੰਦੀ ਦੇ ਨਿਰਦੇਸ਼ ਦੇ ਦਿੱਤੇ ਹਨ।ਪੁਲਿਸ ਸੂਤਰਾਂ ਮੁਤਾਬਕ, ਪ੍ਰਵੀਨ ਕੁਮਾਰ ਖਰਡ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪ੍ਰੇਮ ਜਿਊਲਰ ਦੇ ਨਾਂ ਤੋਂ ਲਾਂਡਰਾ-ਖਰਡ਼ ਰੋਡ ’ਤੇ ਦੁਕਾਨ ਹੈ। ਉਹ ਸ਼ਨਿਚਰਵਾਰ ਰਾਤ ਕਰੀਬ ਸਵਾ ਨੌਂ ਵਜੇ ਸੋਨੇ, ਚਾਂਦੀ ਤੇ ਕੈਸ਼ ਨਾਲ ਭਰੇ ਤਿੰਨ ਬੈਗ ਆਪਣੀ ਦੁਕਾਨ ਦੇ ਬਾਹਰ ਖਡ਼੍ਹੀ ਗੱਡੀ ’ਚ ਰੱਖ ਰਹੇ ਸਨ। ਜਦੋਂ ਉਹ ਤਿੰਨ ਬੈਗ ਗੱਡੀ ’ਚ ਰੱਖ ਕੇ ਦੁਬਾਰਾ ਦੁਕਾਨ ’ਚ ਗਏ ਤਾਂ ਨਕਾਬਪੋਸ਼ ਲੁਟੇਰੇ ਉਥੇ ਆਏ। ਉਨ੍ਹਾਂ ਦੇ ਹੱਥਾਂ ’ਚ ਹਥਿਆਰ ਸਨ। ਉਹ ਖੁੱਲ੍ਹੀ ਡਿੱਗੀ ’ਚੋਂ ਸੋਨੇ ਤੇ ਚਾਂਦੀ ਦੇ ਬੈਗ ਕੱਢ ਕੇ ਭੱਜਣ ਲੱਗੇ। ਪ੍ਰਵੀਨ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੂੰ ਭੱਜਦੇ ਹੋਏ ਦੇਖਿਆ ਤਾਂ ਉਨ੍ਹਾਂ ਤੁਰੰਤ ਦੁਕਾਨ ’ਚੋਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ। ਉਨ੍ਹਾਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਨ੍ਹਾਂ ਦੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ। ਜਦੋਂ ਉਹ ਤਡ਼ਫਣ ਲੱਗੇ ਤਾਂ ਰੌਲਾ ਸੁਣ ਕੇ ਪਤਨੀ ਮੋਨਿਕਾ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਇਕ ਲੁਟੇਰੇ ਨੇ ਹਵਾਈ ਫਾਇਰਿੰਗ ਕੀਤੀ ਅਤੇ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ।

LEAVE A REPLY

Please enter your comment!
Please enter your name here