ਲੁਧਿਆਣਾ , 22 ਜੂਨ ( ਲਿਕੇਸ਼ ਸ਼ਰਮਾਂ, ਰਾਜਨ ਜੈਨ)-ਜ਼ਿਲ੍ਹੇ ਵਿਚ ਕੋਰੋਨਾ ਅਤੇ ਡੇਂਗੂ ਦੇ ਵਧਦੇ ਖਤਰੇ ਵਿਚਕਾਰ ਸਵਾਈਨ ਫਲੂ ਨੇ ਵੀ ਦਸਤਕ ਦੇ ਦਿੱਤੀ ਹੈ। ਜਿਥੇ ਸਵਾਈਨ ਫਲੂ ਨਾਲ ਭਾਜਪਾ ਆਗੂ ਸੰਦੀਪ ਕਪੂਰ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿਚ ਸਵਾਈਨ ਫਲੂ ਦੇ ਹੁਣ ਤਕ ਤਿੰਨ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਸਟੇਟ ਐਪੀਡਿਮੋਲਾਜਿਸਟ ਡਾ. ਗਗਨਦੀਪ ਗਰੋਵਰ ਨੇ ਭਾਜਪਾ ਨੇਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹੇ ਵਿਚ ਸਵਾਈਨ ਫਲੂ ਨਾਲ ਪਹਿਲੀ ਮੌਤ ਹੋਈ ਹੈ। ਸੰਦੀਪ ਕਪੂਰ ਡੀਐਮਸੀ ਹਸਪਤਾਲ ਵਿਚ ਪਿਛਲੇ ਇਕ ਹਫ਼ਤੇ ਤੋਂ ਭਰਤੀ ਸੀ। ਉਹ 17 ਜੂਨ ਨੂੰ ਸਵਾਈਨ ਫਲੂ ਪਾਜ਼ੇਟਿਵ ਆਏ ਸਨ।ਡਾ. ਰਮਨਪ੍ਰੀਤ ਨੇ ਦੱਸਿਆ ਕਿ ਸਵਾਈਨ ਫਲੂ ਨਾਲ ਮਰਨ ਵਾਲੇ ਮਰੀਜ਼ ਨੂੰ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਨਾਲ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿਚ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਮਿਲੀ ਸੀ।