ਮਹਿਲ ਕਲਾਂ 23 ਮਈ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਨੇੜਲੇ ਪਿੰਡ ਸਹਿਜੜਾ ਵਿਖੇ ਸਾਮਲਾਟ ਦੀ ਜਗਾ ਵਿੱਚ ਬਣੇ ਖੇਡਾਂ ਦੇ ਗਰਾਉਂਡ ਵਿੱਚ ਪਿੰਡ ਦੇ ਕੁੱਝ ਬੰਦਿਆਂ ਵੱਲੋ ਨਜਾਇਜ ਕਬਜ਼ਾ ਕਰਕੇ ਗਰਾਉਂਡ ਵਿੱਚ ਪਾਥੀਆ ਪੱਥੀਆ ਜਾ ਰਹੀਆਂ ਹਨ । ਜਿਸ ਕਰਕੇ ਓੁਸ ਗਰਾਉਂਡ ਵਿੱਚ ਬੱਚਿਆਂ ਦਾ ਖੇਡਣਾ ਬੰਦ ਹੋ ਗਿਆ ਹੈ । ਜਿਸ ਦੇ ਸਬੰਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ( ਡਕੌਦਾ ) ਪਿੰਡ ਇਕਾਈ ਦੇ ਪ੍ਰਧਾਨ ਚਮਕੌਰ ਸਿੰਘ ਅਤੇ ਮੇਜਰ ਸਿੰਘ ਦੀ ਅਗਵਾਈ ਹੇਠ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ ਪਹੁੰਚ ਕਿ ਖੇਡ ਗਰਾਉਂਡ ਓੁਪਰ ਕੀਤੇ ਨਜਾਇਜ ਕਬਜ਼ੇ ਨੂੰ ਛਡਾਓੁਣ ਲਈ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਚਮਕੌਰ ਸਿੰਘ ਅਤੇ ਮੇਜਰ ਸਿੰਘ ਨੇ ਕਿਹਾ ਕਿ ਅਸੀਂ ਦੋ ਮਹੀਨੇ ਪਹਿਲਾ ਵੀ ਬੀ ਡੀ ਪੀ ਓ ਮਹਿਲ ਕਲਾਂ ਨੂੰ ਇਸ ਮਸਲੇ ਸਬੰਧੀ ਮਿਲਕੇ ਜਾਣੂ ਕਰਵਾ ਚੁੱਕੇ ਹਾ ਪਰ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ । ਇਸ ਮੌਕੇ ਓਹਨਾਂ ਕਿਹਾ ਕਿ ਜੇਕਰ ਸਾਡੀ ਦਰਖਾਸਤ ਤੇ ਮਿਤੀ 1/ 6/2023 ਤੱਕ ਕੋਈ ਕਾਰਵਾਈ ਨਾ ਹੋਈ ਤਾ ਬੀ ਡੀ ਪੀ ਓ ਦਫਤਰ ਮਹਿਲ ਕਲਾਂ ਦਾ ਘਿਰਾਓੁ ਕਰਕੇ ਧਰਨਾ ਦਿੱਤਾ ਜਾਵੇਗਾ । ਜਿਸ ਦੀ ਜਿੰਮੇਵਾਰੀ ਬੀ ਡੀ ਪੀ ਓ ਦੀ ਹੋਵੇਗੀ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ( ਡਕੌਦਾ ) ਬਲਾਕ ਬਰਨਾਲਾ ਦੇ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ , ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰੇ , ਸੱਤਪਾਲ ਸਿੰਘ ਸਹਿਜੜਾ , ਅਮਰਜੀਤ ਸਿੰਘ ਵਜੀਦਕੇ , ਜਸਕਰਨ ਸਿੰਘ , ਬੇਅੰਤ ਸਿੰਘ , ਕਾਲਾ ਸਿੰਘ , ਕੌਰ ਸਿੰਘ ,ਜਗਰੂਪ ਸਿੰਘ , ਦਰਸ਼ਨ ਸਿੰਘ , ਕੁਲਦੀਪ ਸਿੰਘ , ਬਲਜੀਤ ਸਿੰਘ , ਕਰਮਜੀਤ ਸਿੰਘ , ਬਿੱਕਰ ਸਿੰਘ , ਰੂਪ ਸਿੰਘ , ਮੇਲਾ ਸਿੰਘ ਅਤੇ ਬਲਦੇਵ ਸਿੰਘ ਆਦਿ ਹਾਜਰ ਸਨ ।