ਚੰਡੀਗੜ੍ਹ, 26 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਮੋਲ ਰਤਨ ਸਿੱਧੂ ਨੇ ਆਪਣੇ ਨਿੱਜੀ ਕਾਰਨ ਅਸਤੀਫਾ ਦਿੱਤਾ ਹੈ। ਸਿੱਧੂ ਵੱਲੋਂ 19 ਜੁਲਾਈ ਨੂੰ ਅਸਤੀਫਾ ਦੇ ਦਿੱਤ ਗਿਆ ਸੀ। ਉਹਨਾਂ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਹੈ।ਅਨਮੋਲ ਰਤਨ ਸਿੱਧੂ ਨੇ ਇਸ ਸਾਲ 19 ਮਾਰਚ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ (ਏਜੀ) ਵਜੋਂ ਅਹੁਦਾ ਸੰਭਾਲਿਆ ਸੀ। ਕਾਬਲੇਗੌਰ ਹੈ ਕਿ ਨਵੇਂ ਏਜੀ ਲਈ ਸੀਨੀਅਰ ਵਕੀਲ ਵਿਨੋਦ ਘਈ ਦਾ ਨਾਂ ਚਰਚਾ ਵਿੱਚ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਨਾਂ ਰਾਜਪਾਲ ਨੂੰ ਭੇਜ ਦਿੱਤਾ ਹੈ।ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਅਨਮੋਲ ਰਤਨ ਸਿੱਧੂ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਅਸੀਂ ਉਨ੍ਹਾਂ ਦੇ ਤਜ਼ਰਬੇ ਨੂੰ ਵੀ ਅੱਗੇ ਜਾਰੀ ਰੱਖਣਗੇ।ਉਹ ਸਾਡੀ ਟੀਮ ਦਾ ਅਹਿਮ ਹਿੱਸਾ ਹੈ।ਅਨਮੋਲ ਰਤਨ ਸਿੱਧੂ ਨੇ ਬਤੌਰ AG ਵਧੀਆ ਕੰਮ ਕੀਤਾ ਹੈ।
