
ਇਹ ਪੰਜਾਬ ਵੀ ਮੇਰਾ, ਉਹ ਪੰਜਾਬ ਵੀ ਮੇਰਾ
ਜਿਉਣ ਪੰਜ ਦਰਿਆਵਾਂ ਦੇ ਵਾਸੀ
ਬਰਮਿੰਘਮ ਕਾਮਨਵੈਲਥ ਖੇਡਾਂ 2022 ਵਿੱਚ 109+ ਕਿਲੋ ਭਾਰ ਵਰਗ ਵਿੱਚ ਲਹਿੰਦੇ ਪੰਜਾਬ (ਗੁਜਰਾਂਵਾਲਾ, ਪਾਕਿਸਤਾਨ) ਦੇ ਮੁਹੰਮਦ ਨੂਹ ਦਸਤਗੀਰ ਬੱਟ ਨੇ। ਸੋਨੇ ਅਤੇ ਚੜ੍ਹਦੇ ਪੰਜਾਬ (ਖੰਨਾ, ਭਾਰਤ) ਦੇ ਗੁਰਦੀਪ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ।
ਦੋਵੇਂ ਮੁਕਾਬਲੇ ਤੋਂ ਬਾਅਦ ਇੰਝ ਅਪਣੱਤ ਨਾਲ ਮਿਲੇ ਅਤੇ ਬਗਲਗੀਰ ਹੋਏ ਕਿ ਫੋਟੋ ਸਾਂਝੀ ਕੀਤੇ ਬਿਨਾਂ ਰਿਹਾ ਨਹੀਂ ਗਿਆ।
@ਨਵਦੀਪ ਸਿੰਘ ਗਿੱਲ
04.08.2022