Home Political ਟਰਾਂਸਪੋਰਟ ਵਿਭਾਗ ਵੱਲੋਂ ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਕਰੀਬ 39 ਕਰੋੜ...

ਟਰਾਂਸਪੋਰਟ ਵਿਭਾਗ ਵੱਲੋਂ ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਕਰੀਬ 39 ਕਰੋੜ ਰਪਏ ਦੀ ਰਿਕਵਰੀ: ਲਾਲਜੀਤ ਸਿੰਘ ਭੁੱਲਰ

50
0

ਬਕਾਏ ਦੀ ਅਦਾਇਗੀ ਨਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਚੰਡੀਗੜ੍ਹ, 11 ਅਗਸਤ: ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) –

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਟੈਕਸ ਡਿਫ਼ਲਾਟਰਾਂ ਤੋਂ ਰਿਕਵਰੀ ਲਈ ਚਲਾਈ ਗਈ ਐਮਨੈਸਟੀ ਸਕੀਮ ਤਹਿਤ ਕਰੀਬ 39 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਕਾਰ ਵੱਲੋਂ ਤਿੰਨ ਮਹੀਨੇ ਦੀ ਮਿਆਦ ਵਾਲੀ ਐਮਨੈਸਟੀ ਸਕੀਮ 6 ਮਈ, 2022 ਨੂੰ ਅਰੰਭੀ ਗਈ ਸੀ ਜਿਸ ਤਹਿਤ ਹੁਣ ਤੱਕ 38.93 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਟੈਕਸ ਡਿਫ਼ਾਲਟਰਾਂ ਵੱਲ ਸਰਕਾਰ ਦੇ 64.84 ਕਰੋੜ ਰੁਪਏ ਬਕਾਇਆ ਸਨ ਜਿਸ ਦੇ ਸਨਮੁਖ ਉਨ੍ਹਾਂ ਨੂੰ ਰਾਹਤ ਦੇਣ ਲਈ ਇਹ ਸਕੀਮ ਚਲਾਈ ਗਈ ਸੀ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਿਹੜੇ ਡਿਫ਼ਲਾਟਰਾਂ ਨੇ ਹੁਣ ਤੱਕ ਬਕਾਏ ਦੀ ਅਦਾਇਗੀ ਨਹੀਂ ਕੀਤੀ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਯਤ ਮਿਤੀ ਤੱਕ ਟੈਕਸ ਨਾ ਜਮ੍ਹਾ ਕਰਵਾਉਣ ਵਾਲੇ ਆਪ੍ਰੇਟਰਾਂ ਦੀਆਂ ਬੱਸਾਂ ਜ਼ਬਤ ਕੀਤੀਆਂ ਜਾਣ ਅਤੇ ਬੱਸਾਂ ਨੂੰ ਟਾਈਮ ਟੇਬਲ ਵਿੱਚੋਂ ਹਟਾਇਆ ਜਾਵੇ।     

LEAVE A REPLY

Please enter your comment!
Please enter your name here