Home Political ਮੋਗਾ ਕਾਂਗਰਸ ਪਾਰਟੀ ਦੇ ਦੋਨੋ ਡਿਪਟੀ ਮੇਅਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ...

ਮੋਗਾ ਕਾਂਗਰਸ ਪਾਰਟੀ ਦੇ ਦੋਨੋ ਡਿਪਟੀ ਮੇਅਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ :- ਵਿਧਾਇਕਾ ਅਮਨਦੀਪ ਕੌਰ ਅਰੋੜਾ

91
0

ਸਹਿਤ ਮੰਤਰੀ ਜੋੜਮਾਜਰਾ ਦੀ ਮਜੂਦਗੀ ਵਿੱਚ ਮੋਗਾ ਦੇ ਦੋਨੋ ਡਿਪਟੀ ਮੇਅਰ ‘ਆਪ’ ਵਿੱਚ ਸ਼ਾਮਿਲ

ਮੋਗਾ, 28 ਅਗਸਤ ( ਕੁਲਵਿੰਦਰ ਸਿੰਘ) –

ਪਿਛਲੇ ਦਿਨੀਂ ਜਿੱਥੇ ਆਜ਼ਾਦ ਅਤੇ ਦੂਸਰੀਆਂ ਪਾਰਟੀਆਂ ਨਾਲ ਸਬੰਧਤ ਕੁਝ ਐਮ.ਸੀ. ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਉੱਥੇ ਹੀ ਕਾਂਗਰਸ ਦੇ ਦੋਨੋ ਡਿਪਟੀ ਮੇਅਰ ਅਸੋਕ ਧਮੀਜ਼ਾ ਅਤੇ ਪ੍ਰਵੀਨ ਸ਼ਰਮਾ ਅਤੇ ਐਮ.ਸੀ. ਪਾਇਲ ਗਰਗ ਦੇ ਪਤੀ ਨੂੰ ਸਹਿਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਨੇ ਸਰੋਪਾ ਪਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਸਬੰਧੀ ਰੈਸਟ ਹਾਉਸ ਵਿੱਚ ਪ੍ਰੋਗਰਾਮ ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਐਮ.ਸੀ. ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਵਾਗਤ ਕਰਕੇ ਸਨਮਾਨ ਕੀਤਾ ਗਿਆ। ‘ਆਪ’ ਵਿੱਚ ਸ਼ਾਮਲ ਹੋਏ ਐਮ.ਸੀ. ਨੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ, ਕੈਬਿਨਟ ਮੰਤਰੀ ਚੇਤਨ ਸਿੰਘ ਜੋੜਮਾਜਰਾ, ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ, ਟਰੇਡ ਵਿੰਗ ਪ੍ਰਧਾਨ ਰਿੰਪੀ ਮਿੱਤਲ, ਜ਼ਿਲ੍ਹਾ ਮੀਡੀਆ ਇੰਚਾਰਜ ਅਮਨ ਰਖਰਾ ਅਤੇ ਵਪਾਰ ਵਿੰਗ ਜਿਲ੍ਹਾ ਪ੍ਰਧਾਨ ਨਵਦੀਪ ਵਾਲੀਆ ਦੀ ਅਗਵਾਈ ਵਿੱਚ ‘ਆਪ’ ਦੀ ਮਜਬੂਤੀ ਲਈ ਕੰਮ ਕਰਨ ਤੇ ਨੀਤੀਆਂ ‘ਤੇ ਚਲਣ ਦੀ ਸਹੁੰ ਖਾਧੀ।

ਇਸ ਮੌਕੇ ਕੈਬਿਨਟ ਮੰਤਰੀ ਚੇਤਨ ਸਿੰਘ ਜੋੜਮਾਜਰਾ ਨੇ ਕਿਹਾ ਕਿ ਪਾਰਟੀ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲਾਗੂ ਕੀਤੀਆਂ ਜਾ ਰਹਿਆ ਨੀਤੀਆਂ ਤੇ ਲੋਕਾਂ ਦਾ ਵਿਸ਼ਵਾਸ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਹੋਰਨਾਂ ਰਾਜਸੀ ਪਾਰਟੀਆਂ ਦੀਆਂ ਨੀਤੀਆਂ ਤੇ ਨੀਅਤ ਨੂੰ ਜਨਤਾ ਜਾਣ ਚੁੱਕੀ ਹੈ ਤੇ ਹੁਣ ਇਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੀ ਨਹੀਂ ਹੈ। ਜੋੜਮਾਜਰਾ ਨੇ ਸਰਕਾਰ ਵੱਲੋਂ ਡਿਪਟੀ ਮੇਅਰ ਅਤੇ ਐਮਸੀਆਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਵਿਕਾਸ ਕਾਰਜ ਰੁਕਣ ਨਹੀਂ ਦਿੱਤੇ ਜਾਣਗੇ।

ਇਸ ਸਮੇਂ ਆਮ ਆਦਮੀ ਪਾਰਟੀ ਦੇ ਬਲਜੀਤ ਸਿੰਘ ਚਾਨੀ (MC), ਵਿਕਰਮਜੀਤ ਸਿੰਘ ਘਾਤੀ (MC), ਕਿਰਨ ਹੁੰਦਲ (MC), ਸਰਬਜੀਤ ਕੌਰ ਰੋਡੇ (MC), ਤੇਜਿੰਦਰ ਬਰਾਡ਼, ਜਗਸੀਰ ਹੁੰਦਲ, ਹਰਜਿੰਦਰ ਸਿੰਘ ਰੋਡੇ, ਸੋਨੀਆ ਢੰਡ, ਪੂਨਮ ਨਾਰੰਗ, ਅਮਿਤ ਪੁਰੀ ਅਤੇ ਹੋਰ ਆਪ ਆਗੂ ਮਜ਼ੂਦ ਸਨ।

LEAVE A REPLY

Please enter your comment!
Please enter your name here