Home Health ਸੂਗਰ ਨਾਲ ਅੱਖਾਂ ਤੇ ਪੈਣ ਵਾਲੇ ਮਾੜੇ ਪ੍ਭਾਵ ਵਾਲੇ ਮਰੀਜ਼ਾਂ ਦੀ ਜਾਂਚ...

ਸੂਗਰ ਨਾਲ ਅੱਖਾਂ ਤੇ ਪੈਣ ਵਾਲੇ ਮਾੜੇ ਪ੍ਭਾਵ ਵਾਲੇ ਮਰੀਜ਼ਾਂ ਦੀ ਜਾਂਚ ਲਈ ਮੁਫ਼ਤ ਜਾਂਚ ਕੈਂਪ 25 ਨੂੰ

64
0

ਲੁਧਿਆਣਾ, 23 ਸਤੰਬਰ ( ਰਿਤੇਸ਼ ਭੱਟ, ਸਤੀਸ਼ ਕੋਹਲੀ)

ਸ਼ੂਗਰ ਨਾਲ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਅਤੇ
ਖੁਸ਼ਕ ਅੱਖ (Dry Eye) ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਸਪੈਸ਼ਲ ਜਾਂਚ ਕੈਂਪ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਦੀ ਟੀਮ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਸਕੂਲ, ਧੂਰੀ ਲਾਈਨ, ਨੇੜੇ ਵਿਸ਼ਵਕਰਮਾਂ ਚੌਂਕ, ਲੁਧਿਆਣਾ ਵਿੱਖੇ ਸ਼੍ਰੀ ਸੋਮਨਾਥ ਸੂਦ ਅਤੇ ਸਮੂਹ ਪਰਿਵਾਰ ਵਲੋਂ ਮਿਤੀ 25 ਸਤੰਬਰ 2022 ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਐਮ. ਡੀ. (ਸਟੇਟ ਅਵਾਰਡੀ) ਅਤੇ ਸਮੂਹ ਟੀਮ ਦੁਆਰਾ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਜਾਵੇਗਾ।
ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਕੈਂਪ ਦੌਰਾਨ ਖੁਸ਼ਕ ਅੱਖ (Dry Eye) ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਸਪੈਸ਼ਲ ਜਾਂਚ, ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ, ਚਿੱਟਾ ਮੋਤੀਆ, ਕਾਲਾ ਮੋਤੀਆ, ਅੱਖਾਂ ਦਾ ਟੇਡਾਪਣ, ਅੱਖਾਂ ਦੀਆਂ ਪਲਕਾਂ ਦੀ ਸਪੈਸ਼ਲ ਜਾਂਚ ਅਤੇ ਬਦਲਦੇ ਮੌਸਮ ਕਾਰਨ ਅੱਖਾਂ ਦੀ ਅਲੱਰਜੀ ਦੀ ਸਪੈਸ਼ਲ ਜਾਂਚ ਅੱਖਾਂ ਦੇ ਮਾਹਿਰ ਡਾਕਟਰ ਸਹਿਬਾਨਾਂ ਅਤੇ ਸਮੂਹ ਟੀਮ ਦੁਆਰਾ ਕੀਤੀ ਜਾਵੇਗੀ।ਜੇਕਰ ਤੁਸੀਂ ਦਿਨ ਵਿੱਚ ਤਿੰਨ ਘੰਟੇ ਤੋਂ ਵੱਧ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਆਪ ਜੀ ਇਸ ਕੈਂਪ ਦਾ ਲਾਭ ਜਰੂਰ ਉਠਾਓ ਜੀ।
ਉਨ੍ਹਾਂ ਅਗੇ ਦੱਸਿਆ ਕਿ ਹੁਣ ਉਹਨਾਂ ਦੇ ਲੁਧਿਆਣਾ ਸਥਿਤ ਹਸਪਤਾਲ ਵਿਖੇ ਹੁਣ ਖੁਸ਼ਕ ਅੱਖ (Dry Eye) ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਫਰਾਂਸ ਦੀ ਆਧੁਨਿਕ ਮਸ਼ੀਨ ਨਾਲ ਸਪੈਸ਼ਲ ਜਾਂਚ ਅਤੇ ਲੇਜ਼ਰ ਟ੍ਰੀਟਮੈਂਟ ਦੀ ਸੁਵਿਧਾ ਉਪਲੱਬਧ ਹੈ। ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ।ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ। ਸੋ ਲੋੜਵੰਦ ਮਰੀਜ਼ ਇਨ੍ਹਾਂ ਸਹੂਲਤਾਂ ਦਾ ਲਾਭ ਵੀ ਉਠਾ ਸਕਦੇ ਹਨ।
ਡਾ. ਰਮੇਸ਼ ਐਮ. ਡੀ.
75899-44331

LEAVE A REPLY

Please enter your comment!
Please enter your name here