Home crime ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ

ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ

30
0

ਥਾਣਾ ਆਈ.ਟੀ.ਸਿਟੀ ਦੀ ਪੁਲੀਸ ਟੀਮ ਨੇ ਕੀਤੇ ਕਾਬੂ

ਮੋਹਾਲੀ, 13 ਮਾਰਚ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਮੋਹਾਲੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿਅਕਤੀਆਂ ਕੋਲੋਂ ਪਿੰਡ ਸਫੀਪੁਰ ਨੇੜੇ ਇੱਕ ਵਿਅਕਤੀ ਤੋਂ ਖੋਹਿਆ ਮੋਬਾਈਲ ਫੋਨ ਅਤੇ 400 ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਜਿਲ੍ਹੇ ਦੇ ਐਸ ਐਸ ਪੀ ਸ੍ਰੀ ਸੰਦੀਪ ਗਰਗ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਗੈਰ ਸਮਾਜਿਕ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਆਈ.ਟੀ.ਸਿਟੀ ਦੀ ਪੁਲੀਸ ਟੀਮ ਨੇ ਮੁੱਖ ਅਫਸਰ ਇੰਸਪੈਕਟਰ ਅਮਨਦੀਪ ਤਰੀਕਾ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਸ੍ਰੀ ਸੁਦੀਸ਼ ਨਾਮ ਦੇ ਵਿਅਕਤੀ ਨੇ ਰਿਪੋਰਟ ਲਿਖਵਾਈ ਸੀ ਕਿ ਬੀਤੀ 9 ਮਾਰਚ ਨੂੰ ਉਹ ਏਅਰਪੋਰਟ ਨੇੜੇ ਪਿੰਡ ਸਫੀਪੁਰ ਪੁਲ ਸਲਿੱਪ ਰੋਡ ਤੇ ਕਿਸੇ ਨੂੰ ਫੋਨ ਕਰਨ ਲਈ ਰੁਕ ਗਿਆ ਸੀ ਅਤੇ ਇੰਨੇ ਵਿੱਚ ਹੀ ਪਿੱਛੋਂ ਇਕ ਐਕਟਿਵਾ ਤੇ ਆਏ ਦੋ ਨੋਜਵਾਨਾਂ ਨੇ ਆਪਣੀ ਐਕਟਿਵਾ ਉਸ ਦੀ ਐਕਟਿਵਾ ਦੇ ਅੱਗੇ ਲੱਗਾ ਕਿ ਉਸ ਨੂੰ ਘੇਰ ਲਿਆ। ਇਸ ਦੌਰਾਨ ਇੱਕ ਵਿਅਕਤੀ ਨੇ ਉਸ ਦੇ ਹੱਥ ਵਿੱਚ ਫੜਿਆ ਮੋਬਾਇਲ ਫੋਨ ਖੋਹ ਲਿਆ ਅਤੇ ਦੂਜੇ ਨੇ ਉਸ ਦੀ ਪੈਂਟ ਦੀ ਪਿਛਲੀ ਜੇਬ ਵਿੱਚੋਂ ਉਸਦੇ 400 ਰੁਪਏ ਕੱਢ ਲਏ ਅਤੇ ਮੌਕੇ ਤੋਂ ਭੱਜ ਗਏ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਤੇ ਥਾਣਾ ਆਈ.ਟੀ ਸਿਟੀ ਵਿੱਖੇ ਆਈ ਪੀ ਸੀ ਦੀ ਧਾਰਾ 379 ਬੀ ਅਤੇ 34 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਸੰਬੰਧੀ ਵਿਕਰਮਜੀਤ ਅਤੇ ਧਰਮਵੀਰ ਸਿੰਘ (ਦੋਵੇਂ ਵਾਸੀ ਪਿੰਡ ਨਡਿਆਲੀ, ਜਿਲ੍ਹਾ ਮੁਹਾਲੀ) ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਦੋਵਾਂ ਨੁੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਉਹਨਾਂ ਤੋਂ ਪੀੜਿਤ ਦਾ ਮੋਬਾਈਲ ਫੋਨ, 400 ਰੁਪਏ ਅਤੇ ਖੋਹ ਦੌਰਾਨ ਵਰਤੀ ਗਈ ਐਕਟੀਵਾ ਬਰਾਮਦ ਕਰਵਾਈ ਗਈ। ਉਹਨਾਂ ਦੱਸਿਆ ਕਿ ਰਿਮਾਂਡ ਖਤਮ ਹੋਣ ਤੇ ਮਾਣਯੋਗ ਅਦਾਲਤ ਵਲੋਂ ਇਹਨਾਂ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਰਿਹਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਸਨ ਜਿਸਤੇ ਇਹਨਾਂ ਦੋਵਾਂ ਨੂੰ ਰੋਪੜ ਜੇਲ੍ਹ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here