Home Uncategorized ਨਾਂ ਮੈਂ ਕੋਈ ਝੂਠ ਬੋਲਿਆ..?ਈਡੀ ਦੇ ਸ਼ੋਰ ਵਿਚ ਦੇਸ਼ ਦੇ ਮੁੱਖ ਮੁੱਦੇ...

ਨਾਂ ਮੈਂ ਕੋਈ ਝੂਠ ਬੋਲਿਆ..?ਈਡੀ ਦੇ ਸ਼ੋਰ ਵਿਚ ਦੇਸ਼ ਦੇ ਮੁੱਖ ਮੁੱਦੇ ਗਾਇਬ

66
0


ਚਾਣਕਿਆ ਦੇ ਰਾਜਨੀਤੀ ਸੰਬੰਧੀ ਵਿਚਾਰ ਸਨ ਕਿ ਜਦੋਂ ਕਿਸੇ ਵੀ ਦੇਸ਼ ਵਿੱਚ ਸੱਤਾਧਾਰੀ ਪਾਰਟੀ ਜਨਤਕ ਮੁੱਦਿਆਂ ’ਤੇ ਘਿਰਦੀ ਹੈ ਤਾਂ ਉਹ ਦੇਸ਼ ਵਿੱਚ ਫਿਰਕਾਪ੍ਰਸਤੀ ਫੈਲਾਉਣੀ ਸ਼ੁਰੂ ਕਰ ਦਿੰਦੀ ਹੈ ਅਤੇ ਲੋਕਾਂ ਦੇ ਸਾਹਮਣੇ ਕਈ ਤਰ੍ਹਾਂ ਦੇ ਅਜਿਹੇ ਮਾਮਲੇ ਖੜ੍ਹੇ ਕਰ ਦਿੰਦੀ ਹੈ ਜਿਸ ਨਾਲ ਜੰਤਾ ਅਸਲ ਮੁੱਦਿਆਂ ’ਤੋਂ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹਟਾ ਕੇ ਉਨ੍ਹਾਂ ਬੇਫਜੂਲ ਦੇ ਮੁੱਦਿਆਂ ਵਿਚ ਉਲਝ ਕੇ ਰਹਿ ਜਾਦੀ ਹੈ ਅਤੇ ਰਾਜਨੀਤਿਕ ਲੋਕ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦੇ ਹਨ। ਚਾਣਕਿਆ ਦੀ ਸੋਚ ਅਨੁਸਾਰ ਭਾਰਤ ’ਚ ਇਸ ਸਮੇਂ ਉਹੀ ਮਾਹੌਲ ਬਣ ਰਿਹਾ ਹੈ। ਲੋਕ ਸਭਾ ਚੋਣਾਂ ਆ ਗਈਆਂ ਹਨ, ਦੇਸ਼ ਦੇ ਵੱਡੇ ਮੁੱਦੇ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕਈ ਰਾਜਾਂ ਵਿੱਚ ਪੇਪਰ ਲੀਕ ਦੇ ਮਾਮਲੇ, ਹੁਣ ਚੋਣ ਬਾਂਡ ਵਿਚ ਵੱਡੇ ਨਾਮ ਅਤੇ ਖੁਲਾਸੇ ਹੋਣ ਕਾਰਨ ਪੈਦਾ ਹੋਣ ਵਾਲੇ ਵਿਵਾਦ ਤੋਂ ਬਚਣ ਅਤੇ ਚੋਣ ਬਾਂਡ ਦੀ ਸਾਰੀ ਅਸਲੀਅਥ ਸਾਹਮਣੇ ਆਉਣ ਅਤੇ ਵੱਖ-ਵੱਖ ਅਪਰਾਧੀਆਂ ਤੋਂ ਪੈਸੇ ਲੈਣ ਦੇ ਮਾਮਲੇ ਸਪੱਸ਼ਟ ਹੋਣ ਕਾਰਨ ਇਹ ਸਾਰੇ ਮੁੱਦਿਆਂ, ਦੇਸ਼ ਦੇ ਕਈ ਰਾਜਾਂ ਵਿੱਚ ਵਾਪਰੀਆਂ ਫਿਰਕੂ ਘਟਨਾਵਾਂ, ਦਿੱਲੀ ਦੇ ਜੰਤਰ ਮੰਤਰ ਤੇ ਮਹਿਲਾ ਪਹਿਲਵਾਨਾਂ ਨਾਲ ਜੋ ਸਲੂਕ ਕੀਤਾ ਗਿਆ, ਨੇਹ ਵਿਚ ਮਹਿਲਾਵਾਂ ਤੇ ਹੋਏ ਅਤਿਆਚਾਰ ਤੇ ਇਕ ਵਾਰ ਵੀ ਕੇਂਦਰ ਵਲੋਂ ਮੂੰਹ ਨਾ ਖੋਲ੍ਹਣ ਦਾ ਮਾਮਲਾ ਹੋਵੇ, ਅਜਿਹੇ ਸਾਰੇ ਮੁੱਦੇ ਅਤੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ ਨੂੰ ਦਬਾਉਣ ਲਈ ਹਾਲ ਹੀ ਵਿਚ ਇਕ ਨਵਾਂ ਵਿਵਾਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਨੇਤਾਵਾਂ ਨੂੰ ਭ੍ਰਿਸ਼ਟਾਤਾਰ ਦੇ ਦੋਸ਼ ਵਿਚ ਗਿ੍ਰਫਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿਤਾ ਗਿਆ ਜੋ ਹੁਣ ਤੱਕ ਦੇ ਬਾਕੀ ਸਾਰੇ ਮੁਦਿਆਂ ਤੇ ਭਾਰੂ ਪੈ ਰਿਹਾ ਹੈ। ਦੇਸ਼ ਦੇ ਨੈਸ਼ਨਲ ਮੀਡੀਆ ਹਾਊਸ ਵੀ ਸਿਰਫ ਇਸੇ ਮੁੱਦੇ ਨੂੰ ਲੈ ਕੇ ਚਰਚਾ ਕਰਨ ਵਿਚ ਲੱਗੇ ਹੋਏ ਹਨ ਹੁਣ ਦੇਸ਼ ਦੇ ਉਨ੍ਹਾਂ ਵੱਡੇ ਚੋਣ ਮੁੱਦਿਆਂ ਨੂੰ ਛੱਡ ਕੇ, ਸਿਰਫ ਇਕ ਹੀ ਗੱਲ ਹਰ ਪਾਸੇ ਕੀਤੀ ਜਾ ਰਹੀ ਹੈ। ਆਮ ਜੰਤਾ ਇਸੇ ਸ਼ੋਰ ਵਿਚ ਦੇਸ਼ ਦੇ ਅਸਲੀ ਮੁੱਦੇ ਭੁਲਾ ਕੇ ਰਾਜਨੀਤਿਕ ਲੂੰਬੜ ਚਾਲਾਂ ਵਿਚ ਉਲਝਦੀ ਜਾ ਰਹੀ ਹੈ। ਇਹੀ ਸਿਆਸੀ ਪਾਰਟੀਆਂ ਚਾਬੁੰਦੀਆਂ ਹਨ ਕਿ ਦੇਸ਼ ਦੇ ਅਸਲ ਮੁੱਦੇ ਲੋਕ ਉਨ੍ਹਾਂ ਨੂੰ ਨਾ ਪੁੱਛਣ। ਜਦੋਂ ਕਿ ਕੇਂਦਰ ਦੀ ਭਾਜਪਾ ਵੱਲੋਂ ਪਹਿਲਾਂ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ ਦੇਸ਼ ਵਾਸੀਆਂ ਨਾਲ ਕਿੰਨੇ ਪੂਰੇ ਕੀਤੇ। ਹੁਣ ਤੱਕ ਦੋ ਕਰੋੜ ਸਲਾਨਾ ਨੌਕਰੀ ਦੇਣ ਦੇ ਵਾਅਦੇ ਵਿਚੋਂ ਪੰਜਡ ਸਾਲਾਂ ਵਿਚ ਕਿੰਨੇ ਕਰੋੜ ਨੌਜਵਾਨਾਂ ਨੂੰ ਨੌਕਰੀ ਦਿਤੀ। ਮੰਹਿਗਾਈ ਘੱਟ ਕਰਨ ਦੇ ਦਾਅਵੇ ਤੇ ਕਿੰਨਾਂ ਅਮਲ ਹੋਇਆ। ਦੇਸ਼ ਭਰ ਵਿਚ 40 ਰੁਪਏ ਲੀਟਰ ਮਿਲਣ ਵਾਲਾ ਪੈਟਰੋਲ ਡੀਜਲ ਅੱਜ ਸੌ ਰੁਪਏ ਕਿਉਂ ਹੈ ਅਤੇ 450 ਰੁਪਏ ਵਿਚ ਮਿਲਣ ਵਾਲਾ ਗੈਸ ਸਿਲੰਡਰ ਚੋਣਾਂ ਤੋਂ ਪਹਿਲਾਂ 1100 ਰੁਪਏ ਦਾ ਦਿਤਾ ਜਾ ਰਿਹਾ ਸੀ ਅਤੇ ਹੁਣ ਅਚਾਨਕ ਤਿੰਨ ਸੌ ਰੁਪਏ ਘੱਟ ਕਰ ਦਿਤੇ ਗਏ। ਕੇਂਦਰ ਦੀ ਸਰਕਾਰ ਨੇ ਆਪਣਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਹ ਪੂਰੇ ਕਿਉਂ ਨਹੀਂ ਕੀਤੇ। ਚੋਣਾਂ ਵਿਚ ਇਹ ਸਾਰੇ ਮੁੱਦੇ ਮੁੱਖ ਬਿੰਦੂ ਹੋਣੇ ਚਾਹੀਦੇ ਸਨ ਪਰ ਕੇਂਦਰ ਸਰਕਾਰ ਇਨ੍ਹਾਂ ਸਾਰੇ ਮੁੱਦਿਆਂ ਤੇ ਪਾਣੀ ਫਏਰਨ ਵਿਚ ਸਫਲ ਹੋ ਕੇ ਬੇਫਜ਼ੂਲ ਗੱਲਾਂ ਵਿਚ ਦੇਸ਼ ਨੂੰ ਉਲਝਾ ਰਹੀ ਹੈ। ਇਸ ਸਮੇਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਰਾਮ ਮੰਦਿਰ ਦੇ ਨਾਂ ਤੇ ਕੈਸ਼ ਕੀਤੀਆਂ ਜਾ ਰਹੀਆਂ ਹਨ। ਜੇ ਕੋਈ ਵਿਰੋਧ ਕਰਦਾ ਹੈ ਤਾਂ ਉਸਨੂੰ ਦੇਸ਼ ਧਰੋਹੀ ਤੱਕ ਦਾ ਖਿਤਾਬ ਦਿਾ ਜਾ ਰਿਹਾ ਹੈ। ਸਰਕਾਰ ਧਾਰਮਿਕ ਭਾਵਨਾਵਾਂ ਨੂੰ ਉਭਾਰ ਕੇ ਆਪਣੇ ਹੱਕ ਵਿੱਚ ਮਾਹੌਲ ਸਿਰਜਣ ਵਲ ਵਧ ਰਹੀ ਹੈ। ਜਦਕਿ ਦੂਜੇ ਪਾਸੇ ਇੰਡੀਆ ਗਠਜੋੜ ਵਿਚ ਸ਼ਾਮਲ ਸਾਰੇ ਵਿਰੋਧੀ ਧੜ੍ਹੇ ਸਾਰੇ ਰਾਜਾਂ ਵਿੱਚ ਗਠਜੋੜ ਧਰਮ ਦੀ ਪਾਲਣਾ ਕਰਨ ਦੀ ਬਜਾਏ ਆਪਣੀ ਆਪਣੀ ਡਫਲੀ ਵਜਾਉਣ ਵਿਚ ਵਿਅਸਤ ਹਨ। ਦੇਸ਼ ਹਿਤ ਨੂੰ ਲਾਂਭੇ ਕਰਕੇ ਆਪਣੇ ਹਿੱਤਾਂ ਅਨੁਸਾਰ ਆਪਣੇ ਦੂਸਰੇ ਭਾਈਵਾਲ ਨੂੰ ਨੀਵਾਂ ਸਿੱਧ ਕਰਕੇ ਸੀਟਾਂ ਦੇਣ ਵਿਚ ਆਨਾਕਾਨੀ ਕਰ ਰਹੀਆਂ ਹਨ। ਉਨ੍ਹਾਂ ਵਿਚਕਾਰ ਹਰ ਪਾਸੇ ਕਾਟੋ-ਕਲੇਸ਼ ਚੱਲ ਰਿਹਾ ਹੈ। ਜਦਕਿ ਭਾਜਪਾ ਹਲੀਮੀ ਅਤੇ ਬਰਾਬਰੀ ਦੀ ਨੀਤੀ ਅਪਣਾ ਕੇ ਆਪਣੇ ਸਹਿਯੋਗੀ ਦਲਾਂ ਨਾਲ ਚੋਣ ਮੈਦਾਨ ਵਿਚ ਉਤਰ ਰਹੀ ਹੈ ਅਤੇ ਸਾਰੇ ਰਾਜਾਂ ਵਿਚ ਉਨ੍ਹਾਂ ਨਾਲ ਸੀਟ ਵੰਡ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਸਾਹਮਣੇ ਨਹੀਂ ਆ ਰਿਹਾ। ਅਜਿਹੀ ਸਥਿਤੀ ਵਿੱਚ ਜੇਕਰ ਇੰਡੀਆ ਗਠਜੋੜ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਸਕਦਾ ਅਤੇ ਭਾਜਪਾ ਨੂੰ ਹਰਾਉਣਾ ਅਸੰਭਵ ਹੋ ਸਕਦਾ ਹੈ ਕਿਉਂਕਿ ਉਹ ਇੱਕ ਸਫਲ ਰਣਨੀਤੀਕਾਰ ਵਜੋਂ ਚੋਣਾਂ ਲੜ ਰਹੀ ਹੈ। ਜਿਸ ਵਿੱਚ ਉਹ ਹਰ ਤਰ੍ਹਾਂ ਦੀ ਰਣਨੀਤੀ ਅਪਣਾ ਰਹੀ ਹੈ ਜਿਸ ਵਿਚ ਹਲੀਮੀ ਤੋਂ ਇਲਾਵਾ ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ ਵੀ ਸ਼ਾਮਿਲ ਹੈ। ਚਾਹੇ ਉਨ੍ਹਾਂ ਤੇ ਦੇਸ਼ ਵਿਚ ਫਿਰਕੂ ਭਾਵਨਾਵਾਂ ਭੜਕਾਉਣ, ਜਾਤ ਪਾਤ ਅਤੇ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਦੇ ਦੋਸ਼ ਵੀ ਲਗਾਏ ਜਾ ਰਹੇ ਹਨ ਪਰ ਉਸ ਸਭ ਦੇ ਬਾਵਜੂਦ ਭਾਜਪਾ ਆਪਣੇ ਨਿਸ਼ਾਨੇ ਵੱਲ ਸਫਲਤਾ ਪੂਰਵਕ ਵਧਦੀ ਜਾ ਰਹੀ ਹੈ। ਇਸ ਲਈ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਦੇਸ਼ ਦੇ ਅਸਲ ਮੁੱਦਿਆਂ ਨੂੰ ਸਾਹਮਣੇ ਪੱਖਿਆ ਜਾਵੇ ਪਰ ਉਸ ਲਈ ਉਨ੍ਹਾਂ ਪਾਸ ਵੀ ਇਕ ਸਫਲ ਪਲੇਟਫਾਰਮ ਹੋਣਾ ਜਰੂਰੀ ਹੈ, ਜੋ ਕਿ ਵਿਰੋਧੀ ਧਿਰ ਤੋਂ ਬਿਨ੍ਹਾਂ ਸੰਭਵ ਨਹੀਂ ਹੋ ਸਕਦਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਵਿਰੋਧੀ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਾਂਢੀਆ ਗਠਜੋੜ ਵਿਚ ਆਪਸ ਵਿਚ ਰੰਜਿਸ਼ ਰੱਖ ਕੇ ਸੀਟਾਂ ਵੰਡਣ ਵਿਚ ਫਸੇ ਹੋਏ ਪੇਚਾਂ ਨੂੰ ਸੁਲਝਾਉਣ। ਦੇਸ਼ ਦੇ ਵੱਡੇ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਨੂੰ ਭਾਵੇਂ ਇਹ ਲੱਗ ਰਿਹਾ ਹੈ ਕਿ ਉਹ ਗਠਜੋੜ ਦੀ ਬਜਾਏ ਇਰੱਲੇ ਚੋਣ ਲੜ ਕੇ ਸਫਲ ਹੋ ਜਾਣਗੀਆਂ ਪਰ ਅਜਿਹਾ ਸੰਭਵ ਨਹੀਂ ਹੈ। ਜੇਕਰ ਗਠਜੋੜ ਦੀ ਬਜਾਏ ਸੂਬਿਆਂ ਵਿਚ ਇੰਡੀਆ ਗਠਬੰਧਨ ਦੇ ਮੈਂਬਰ ਇਕੱਲੇ ਇਕੱਲੇ ਚੋਣ ਲੜਣ ਵੱਲ ਵਧਦੇ ਹਨ ਤਾਂ ਚੋਣਾਂ ਵਿਚ ਭਾਜਪਾ ਨੂੰ ਸਿੱਧੇ ਤੌਰ ’ਤੇ ਥਾਲੀ ’ਚ ਪਰੋਸ ਕੇ ਸੀਟਾਂ ਦੇਣ ਜਾ ਰਹੇ ਹਨ। ਇਸ ਲਈ ਨਿੱਜੀ ਲਾਭ-ਹਾਨੀ ਨੂੰ ਇਕ ਪਾਸੇ ਰੱਖ ਕੇ ਸਾਰੀਆਂ ਪਾਰਟੀਆਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਗਠਜੋੜ ਨੂੰ ਮਜ਼ਬੂਤ ਕਰਨ ਨਾਲ ਹੀ ਉਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਸਕਣਗੇ ਅਤੇ ਤਾਂ ਹੀ ਉਹ ਮਜ਼ਬੂਤ ਹੋ ਕੇ ਸਰਕਾਰ ਬਣਾ ਸਕਣਗੇ, ਨਹੀਂ ਤਾਂ ਭਾਜਪਾ ਦੀ ਜਿੱਤ ਦੇ ਰਖ ਨੂੰ ਰੋਕਿਆ ਨਹੀਂ ਜਾ ਸਕਦਾ। ਹੁਣ ਇਹ ਫੈਸਲਾ ਵਿਰੋਧੀ ਧਿਰ ਦੇ ਇੰਡੀਆ ਗਠਜੋੜ ਦੇ ਹੱਥ ਹੈ ਕਿ ਉਹ ਚੋਣਾਂ ਕਿਵੇਂ ਲੜਨਾ ਚਾਹੁੰਦੇ ਹਨ। ਜੇਕਰ ਇਸ ਵਾਰ ਵਿਰੋਧੀ ਧਿਰ ਸੱਤਾ ਵਿੱਚ ਨਾ ਆਈ ਤਾਂ ਭਵਿੱਖ ਵਿੱਚ ਸੱਤਾ ਹਾਸਲ ਕਰਨਾ ਉਨ੍ਹਾਂ ਲਈ ਦੂਰ ਦੀ ਕੌਡੀ ਸਾਬਿਤ ਹੋਵੇਗਾ। ਇਸ ਲਈ ਠੰਡੇ ਮਨ ਨਾਲ ਸੱਤਾਧਾਰੀ ਧਿਰ ਦੇ ਵਤੀਰੇ ਨੂੰ ਸਮਝੋ ਅਤੇ ਦੇਸ਼ ਦੇ ਅਸਲ ਮੁੱਦਿਆਂ ਜਿਵੇਂ ਕਿ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਜਾਤ ਪਾਤ ਅਤੇ ਧਰਮ ਦੇ ਨਾਂ ਤੇ ਫੈਲਾਈਆਂ ਗਈਆਂ ਫਿਰਕੂ ਘਟਵਾਨਾਂ ਨੂੰ ਉਜਾਗਰ ਕਰਕੇ ਪੂਰੀ ਤਾਕਤ ਨਾਲ ਜਨਤਾ ਤੱਕ ਲੈ ਕੇ ਜਾਓ ਅਤੇ ਇਕਜੁੱਟ ਹੋ ਕੇ ਚੋਣਾਂ ਲੜਨ ਲਈ ਮੈਦਾਨ ਤਿਆਰ ਕਰੋ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here