ਜਗਰਾਓਂ, 28 ਮਾਰਚ ( ਮੋਹਿਤ ਜੈਨ )- ਕਾਂਗਰਸ ਪਰਾਟੀ ਵਲੋਂ ਆਪਣੇ ਜਿਸ ਲੀਡਰ ਨੂੰ ਆਪਣਾ ਸਭ ਤੋਂ ਵਫਾਦਾਰ ਮੰਨਿਆ ਜਾਂਦਾ ਸੀ ਅਤੇ ਉਸਨੂੰ ਤਿੰਨ ਵਾਰ ਸੰਸਦ ਬਣਾਇਆ ਉਹ ਲੀਡਰ ਰਵਨੀਤ ਸਿੰਘ ਬਿੱਟੂ ਮੌਕੇ ਤੇ ਦਗਾ ਦੇ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ। ਅਜਿਹੇ ਹਾਲਾਤਾਂ ਵਿਚ ਕਾਂਗਰਸ ਹਾਈ ਕਮਾਂਡ ਨੂੰ ਪਾਰਟੀ ਦੇ ਪੁਰਾਣੇ ਵਫਾਦਾਰ ਵਰਕਰਾਂ ਵੱਲ ਧਿਆ੍ਵ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰ ਸਕੇ। ਐਸ ਸੀ/ਬੀ ਸੀ ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਅਤੇ ਸੀਨੀਅਕ ਾਕੰਗਰਸੀ ਨੇਤਾ ਦਰਸ਼ਨ ਸਿੰਘ ਦੇਸ਼ ਭਗਤ ਨੇ ਲੁਧਿਆਣਾ ਲੋਕ ਸਭਾ ਹਲਤਕੇ ਤੋਂ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੂੰ ਟਿਕਟ ਦੇਣ ਦੀ ਮੰਗ ਕੀਤੀ। ਦੇਸ਼ ਭਗਤ ਨੇ ਕਿਹਾ ਕਿ ਖਲੀਫਾ ਵਫਾਦਾਰ ਸਿਪਾਹੀ ਹਨ। ਜੋਕਿ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਨਿਭਾ ਰਹੇ ਹਨ। ੁਾਪਟੀ ਦੇ ਹਰ ਪ੍ਰੋਗ੍ਰਾਮ ਅਤੇ ਫੈਸਲੇ ਵਿਚ ਅੱਗੇ ਵਧ ਕੇ ਕੰਮ ਕਰਦੇ ਹਨ। ਜਿੰਨਾਂ ਲੋਕਾਂ ਨੇ ਪਾਰਟੀ ਨੂੰ ਸਿਰਫ ਅਪਣੇ ਨਿੱਜੀ ਸਵਾਰਥਾਂ ਲਈ ਹੀ ਵਰਤਿਆ ਅਤੇ ਜਰੂਰਤ ਪੈਣ ਤੇ ਪਿੱਠ ਦਿਖਾ ਗਏ ਉਨ੍ਹਾਂ ਤੋਂ ਪਾਰਟੀ ਨੂੰ ਕਿਨਾਰਾ ਕਰਕੇ ਟਕਸਾਲੀ ਨੇਤਾਵਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਜੇਕਰ ਲੋਕ ਸਭਾ ਹਲਕਾ ਲੁਧਿਆਣਾ ਤੋਂ ਪ੍ਰਸ਼ੋਤਮ ਲਾਲ ਖਲੀਫਾ ਨੂੰ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਤਾਂ ਖਲੀਫਾ ਭਾਰੀ ਅੰਤਰ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾ ਸਕਦੇ ਹਨ।
