Home Political ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਘੇ ਕਾਂਗਰਸੀ ਆਗੂ ਆਪ ‘ਚ ਹੋਏ ਸ਼ਾਮਿਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਘੇ ਕਾਂਗਰਸੀ ਆਗੂ ਆਪ ‘ਚ ਹੋਏ ਸ਼ਾਮਿਲ

31
0


ਚੰਡੀਗੜ੍ਹ (ਰੋਹਿਤ ਗੋਇਲ) ਲੋਕਾ ਸਭਾ ਚੋਣਾ ਦੇ ਐਲਾਨ ਹੋਣ ਤੋਂ ਪਹਿਲਾ ਵਿਧਾਨ ਸਭਾ, ਹਲਕਾ ਗੜ੍ਹਸ਼ੰਕਰ ਤੋਂ ਉੱਘੇ ਕਾਂਗਰਸੀ ਆਗੂ ਤੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਨਰੇਸ਼ ਕਟਾਰੀਆਂ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ।ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਸਾਥੀ ਦਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋ ਸਵਾਗਤ ਕੀਤਾ ਗਿਆ।ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ (ਖੇਤੀਬਾੜੀ ਮੰਤਰੀ), ਐਡਵੋਕੇਟ ਕਰਮਜੀਤ ਸਿੰਘ ਘੁੰਮਣ, ਐਮ.ਐਲ.ਏ, ਜੀਵਨ ਸਿੰਘ ਸੰਘੋਵਾਲ, ਐਮ.ਐਲ.ਏ, ਦਲਜੀਤ ਸਿੰਘ ਗਰੇਵਾਲ (ਭੋਲਾ), ਐਮ.ਐਲ.ਏ, ਰੁਪਿੰਦਰ ਸਿੰਘ, ਐਮ.ਐਲ.ਏ, ਹਰਦੀਪ ਸਿੰਘ ਮੁੰਡੀਆਂ, ਐਮ.ਐਲ.ਏ, ਸ.ਜਸਵੀਰ ਸਿੰਘ ਰਾਜਾ, ਐਮ.ਐਲ.ਏ ਮੌਜੂਦ ਸਨ।

ਕਟਾਰੀਆਂ ਨੇ ਪੰਜਾਬ ਵਿਚ ਹੋ ਰਹੇ ਵਿਕਾਸ ਕਾਰਜਾ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਸ੍ਰੀ ਜੈ ਕ੍ਰਿਸ਼ਨ ਰੌੜੀ ਦੇ ਨਾਲ ਨਾਲ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here