Home Education ਜਗਰਾਉਂ ਦੇ ਯੂਰੋ ਕਿਡਸ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ...

ਜਗਰਾਉਂ ਦੇ ਯੂਰੋ ਕਿਡਸ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

56
0


ਜਗਰਾਉਂ(ਲਿਕੇਸ ਸ਼ਰਮਾ-ਰਿਤੇਸ ਭੱਟ),ਯੂਰੋ ਕਿਡਸ ਪਲੇਅ ਵੇ ਸਕੂਲ ਵਿਖੇ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਮਨਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਸਵਨੀਤ ਸਿੰਘ ਪ੍ਰਿੰਸੀਪਲ ,ਗੁਰਜੀਤ ਕੌਰ ਅਤੇ ਸੈਂਟਰ ਹੈੱਡ ਜਸਮੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਯੂਰੋ ਕਿਡਸ ਪਲੇਵੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਮਨਾਉਂਦਿਆਂ ਸਕੂਲ ਵਿਚ ਖੂਬ ਰੌਣਕਾਂ ਲਾਈਆਂ।ਉਨ੍ਹਾਂ ਦੱਸਿਆ ਕਿ ਅੱਜ ਸਕੂਲ ਵਿਚ ਨੰਨ੍ਹੇ ਮੁੰਨੇ ਬੱਚੇ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਆਉਣ ਦੇ ਨਾਲ ਨਾਲ ਰਾਮ,ਲਕਸ਼ਮਣ, ਸੀਤਾ,ਹਨੂੰਮਾਨ ਜੀ ਦੇ ਸਰੂਪਾਂ ਵਿੱਚ ਸੱਜ ਧੱਜ ਕੇ ਵੀ ਸਕੂਲ ਆਏ।ਇਸ ਮੌਕੇ ਸਕੂਲ ਦੇ ਡਾਇਰੈਕਟਰ ਸਵਨੀਤ ਸਿੰਘ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਨੇ ਦੁਸਹਿਰੇ ਦੇ ਤਿਉਹਾਰ ਦੇ ਮਹੱਤਵ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਵੱਲੋਂ ਲੰਕਾਪਤੀ ਰਾਵਣ ਦਾ ਵੱਧ ਕਰ ਬੁਰਾਈ ਦਾ ਖਾਤਮਾ ਕੀਤਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਸਾਡੇ ਦੇਸ਼ ਵਿੱਚ ਇਸ ਦਿਨ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੇ ਤੌਰ ਤੇ ਦੁਸਹਿਰੇ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।
ਫੋਟੋ ਕੈਪਸ਼ਨ :- ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਨੰਨ੍ਹੇ ਮੁੰਨੇ ਬੱਚੇ

LEAVE A REPLY

Please enter your comment!
Please enter your name here