ਜਗਰਾਉ, 30 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਸਾਂਝ ਕੇਂਦਰ ਦੇ ਇੰਚਾਰਜ ਏ ਐਸ ਆਈ ਬਲਦੇਵ ਸਿੰਘ ਨੂੰ 33ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸਟਾਫ ਵਲੋ ਸਾਂਝ ਕੇਂਦਰ ਥਾਨਾ ਸਦਰ ਵਿਖੇ ਨਿਘੀ ਵਿਦਾਇਗੀ ਦਿੱਤੀ ਗਈ। ਇਸ ਮੋਕੇ ਨਵੇ ਇੰਚਾਰਜ ਏ ਐਸ ਆਈ ਕੁਲਦੀਪ ਸਿੰਘ ਨੇ ਏ ਐਸ ਆਈ ਬਲਦੇਵ ਸਿੰਘ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਦੀ ਗੱਲ ਸਾਂਝੀ ਕੀਤੀ।।ਇਸ ਮੋਕੇ ਏ ਐਸ ਆਈ ਰਾਕੇਸ਼ ਕੁਮਾਰ, ਨਿਰਮਲ ਕੁਮਾਰ , ਮੈਡਮ ਕੰਚਨ ਗੁਪਤਾ ਤੇ ਸਮੂਹ ਸਟਾਫ ਵਲੋ ਕੇਕ ਕੱਟਿਆ ਗਿਆ ਅਤੇ ਬਲਦੇਵ ਸਿੰਘ ਦੀ ਸਰਵਿਸ ਦੋਰਾਨ ਸ਼ਾਨਦਾਰ ਕਾਰਗੁਜਾਰੀ ਸੱਦਕਾ ਮੋਮੈਂਟੋ ਅਤੇ ਗਿਫਟ ਦੇ ਕੇ ਉਨਾਂ ਨੂੰ ਸਨਮਾਨਿਤ ਕੀਤਾ।ਇਸ ਮੋਕੇ ਬਲਦੇਵ ਸਿੰਘ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮਹਿਕਮੇ ਨੂੰ ਜਦੋ ਵੀ ਉਨਾਂ ਦੀ ਲੋੜ ਹੋਵੇਗੀ, ਉਹ ਸੇਵਾ ਲਈ ਹਾਜਰ ਨੇ।।ਇਸ ਮੋਕੇ ਮੰਚ ਸੰਚਾਲਨ ਦੀ ਡਿਉਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ। ।ਅੰਤ ਵਿਚ ਸਭ ਨੇ ਚਾਹ ਪਾਰਟੀ ਦਾ ਆਨੰਦ ਲਿਆ ਅਤੇ ਏ ਐਸ ਆਈ ਬਲਦੇਵ ਸਿੰਘ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।
