Home ਨੌਕਰੀ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ, ਬਟਾਲਾ ਵਿਖੇ 7 ਜੂਨ ਨੂੰ ਲੱਗੇਗਾ...

ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ, ਬਟਾਲਾ ਵਿਖੇ 7 ਜੂਨ ਨੂੰ ਲੱਗੇਗਾ ਜਿਲ੍ਹਾ ਪੱਧਰੀ ਰੋਜਗਾਰ ਮੇਲਾ

31
0


ਬਟਾਲਾ,1 ਜੂਨ (ਰਾਜੇਸ਼ ਜੈਨ – ਭਗਵਾਨ ਭੰਗੂ) : ਡਾ ਹਿਮਾਂਸ਼ੂ ਅਗਰਵਾਲ,ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਇਕ ਮੇਗਾ ਰੋਜਗਾਰ ਮੇਲਾ 7 ਜੂਨ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਪ੍ਰਰਸ਼ੋਤਮ ਸਿੰਘ ਨੇ ਦੱਸਿਆ ਕਿ ਰੋਜਗਾਰ ਮੇਲੇ ਵਿਚ 10ਵੀਂ, 12ਵੀਂ, ਆਈ.ਟੀ.ਆਈ/ਪੋਲੀਟੈਕਨਿਕਲ ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਪ੍ਰਾਰਥੀਆਂ ਨੂੰ ਟੈਕਨੀਕਲ ਅਤੇ ਨਾਲ ਟੈਕਨੀਕਲ ਪੋਸਟਾਂ ਲਈ ਯੋਗਤਾ ਅਨੁਸਾਰ ਭਰਤੀ ਕੀਤਾ ਜਾਵੇਗਾ।ਇਸ ਰੋਜਗਾਰ ਮੇਲੇ ਵਿਚ ਵੱਖ ਵੱਖ ਨਾਮੀ ਕੰਪਨੀਆਂ ਜਿਵੇਂ ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਬੰਧਨ ਬੈਂਕ, ਪੀ.ਐਨ.ਬੀ ਮੈਟ ਲਾਇਫ, ਐਸ.ਬੀ.ਆਈ ਲਾਇਫ,ਪੈਅ.ਟੀ.ਅੇੈਮ, ਰਾਕਸਾ ਸਕਿਉਰਟੀ ਅਤੇ ਬਟਾਲਾ ਸਹਿਰ ਦੀਆਂ ਲੋਕਲ ਇੰਡਸਟ੍ਰੀਜ਼ ਜਿਵੇਂ ਕਿ ਏ.ਬੀ ਗੇ੍ਰਨ ਸਪਰਿਟਜ , ਰਾਸ਼ਤਰੀ ਫਾਉਂਡਰੀ, ਰਾਜ਼ਨ ਪੈਕਰਜ, ਏ.ਐਮ.ਆਰ ਵਾਲਵਜ, ਹਿੰਦ ਮੈਟਲਜ, ਸਾਹਿਲ ਅਲਾਇਜ ਅਤੇ ਹੋਰ ਫਰਮਾਂ ਵਲੋਂ ਇਸ ਮੇਲੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ।ਜਿਲ੍ਹਾ ਰੋਜਗਾਰ ਅਫਸਰ ਪ੍ਰਰਸ਼ੋਤਮ ਸਿੰਘ ਅੱਗੇ ਦੱਸਿਆ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਵਿਭਾਗ ਦੀ ਵੈਬਸਾਇਟ www.pgrkam.com ਉਪਰ ਆਪਣੇ ਆਪ ਨੂੰ ਰਜਿਸਟਰ ਕਰਨਾ ਲਾਜਮੀ ਹੋਵੇਗਾ ਅਤੇ ਜਿਹਨਾਂ 10ਵੀਂ, 12ਵੀਂ, ਆਈ.ਟੀ.ਆਈ/ ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਕੀਤੀ ਹੋਈ ਹੈ ਅਤੇ ਉਮਰ 18 ਤੋਂ 35 ਸਾਲ ਹੈ, ਉਹ 7 ਜੂਨ ਨੂੰ ਸਵੇਰੇ 09:00 ਵਜੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਬਟਾਲਾ ਵਿਖੇ ਨਿੱਜੀ ਤੋਰ ਤੇ ਆਪਣਾ resume ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕਿ ਇੰਟਵਿਊ ਲਈ ਹਾਜਰ ਹੋ ਸਕਦੇ ਹਨ।

LEAVE A REPLY

Please enter your comment!
Please enter your name here