ਜਗਰਾਓਂ, 4 ਅਗਸਤ ( ਲਿਕੇਸ਼ ਸ਼ਰਮਾਂ, ਬੌਬੀ ਸਹਿਜਲ )-ਇੱਥੋਂ ਨੇੜਲੇ ਪਿੰਡ ਮਲਕ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਸ ਨਾਲ ਠੱਗੀ ਮਾਰ ਕੇ ਉਨ੍ਹਾਂ ਦੇ ਨਾਂ ’ਤੇ ਕਰਜ਼ ਲੈ ਕੇ ਰਕਮ ਹੜੱਪਣ ਅਤੇ ਪੈਸੇ ਦੀ ਵਸੂਲੀ ਲਈ ਫਾਈਨਾਂਸਰ ਵਲੋਂ ਤੰਗ ਪ੍ਰੇਸ਼ਾਨ ਹੋਣ ਕਾਰਨ ਉਕਤ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਥਾਣਾ ਸਦਰ ਜਗਰਾਉਂ ਵਿੱਚ 3 ਵਿਅਕਤੀਆਂ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਵਾਸੀ ਜਗਰਾਉਂ ਪੱਤੀ ਮਲਕ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਘਰੇਲੂ ਕੰਮ ਕਰਦੀ ਹੈ। ਉਸ ਦਾ ਵਿਆਹ ਕਰੀਬ 22 ਸਾਲ ਪਹਿਲਾਂ ਜਗਦੀਪ ਸਿੰਘ ਵਾਸੀ ਜਗਰਾਉਂ ਪੱਤੀ ਮਲਕ ਨਾਲ ਹੋਇਆ ਸੀ। ਉਸਦੀ ਸੱਸ ਗੁਰਦੇਵ ਕੌਰ, ਮੇਰੇ ਪਤੀ ਜਗਦੀਪ ਸਿੰਘ ਅਤੇ ਉਸਨੇ ਖੁਦ ਰੀਨਾ ਰਾਣੀ, ਜਤਿੰਦਰ ਸਿੰਘ ਵਾਸੀ ਜਗਰਾਉਂ ਪੱਤੀ ਮਲਕ ਅਤੇ ਰੀਨਾ ਰਾਣੀ ਦੇ ਭਰਾ ਤੇਜੇਂਦਰ ਕੁਮਾਰ ਵਾਸੀ ਸੰਗਰੂਰ ਤੋਂ ਕਈ ਵਾਰ ਕਰਜ਼ਾ ਅਤੇ ਵਿਆਜ ’ਤੇ ਪੈਸੇ ਲਏ ਸਨ। ਜਿਸ ਵਿਚ ਰੀਨਾ ਰਾਣੀ ਨੇ ਮੇਰੇ ਦਸਤਾਵੇਜ਼ਾਂ ’ਤੇ 30 ਹਜ਼ਾਰ ਰੁਪਏ, ਮੇਰੀ ਸੱਸ ਗੁਰਦੇਵ ਕੌਰ ਦੇ ਦਸਤਾਵੇਜ਼ਾਂ ’ਤੇ 40 ਹਜ਼ਾਰ ਰੁਪਏ ਅਤੇ ਮੇਰੇ ਪਤੀ ਜਗਦੀਪ ਸਿੰਘ ਨੂੰ 50 ਹਜ਼ਾਰ ਰੁਪਏ ਚੈੱਕ ਅਤੇ ਕਾਗਜ਼ਾਤ ਦੀ ਗਾਰੰਟੀ ਦੇ ਕੇ ਦੇਣ ਦਾ ਭਰੋਸਾ ਦਿਤਾ ਸੀ। ਰੀਨਾ ਰਾਣੀ ਨੇ ਮੇਰੇ ਅਤੇ ਮੇਰੀ ਸੱਸ ਦੇ ਪੈਸੇ ਉਨ੍ਹਾਂ ਨੂੰ ਭਰੋਸੇ ਵਿੱਚ ਲੈ ਕੇ ਸਾਡੇ ਅਨਪੜ੍ਹ ਹੋਣ ਦਾ ਲਾਭ ਉਠਾਉਂਦੇ ਹੋਏ ਸਾਡੇ ਨਾਲ ਧੋਖਾ ਕੀਤਾ। ਫਾਈਨਾਂਸ ਵਾਲੇ ਸਾਨੂੰ ਨਹੀਂ ਦਿਤੇ ਸਦੋਂ ਉਲਟਾ ਪੈਸੇ ਲੈਣ ਲਈ ਫਾਇਨਾਂਸ ਵਾਲਾ ਉਨ੍ਹਾਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਕਾਰਨ ਮੇਰੇ ਪਤੀ ਜਗਦੀਪ ਸਿੰਘ ਨੇ ਰੀਨਾ ਰਾਣੀ, ਜਤਿੰਦਰ ਸਿੰਘ ਅਤੇ ਤੇਜਿੰਦਰ ਕੁਮਾਰ ਨੂੰ ਪੈਸੇ ਵਾਪਸ ਕਰਨ ਲਈ ਵਾਰ-ਵਾਰ ਕਿਹਾ ਪਰ ਉਨ੍ਹਾਂ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ। ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗਾ ਅਤੇ ਇਸੇ ਪ੍ਰੇਸ਼ਾਨੀ ’ਚ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ। ਜਿਸ ਨੂੰ ਅਸੀਂ ਪਹਿਲਾਂ ਸਿਵਲ ਹਸਪਤਾਲ ਜਗਰਾਓਂ ਲੈ ਕੇ ਗਏ ਪਰ ਉਥੋਂ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ, ਜਿੱਥੋਂ ਉਸ ਨੂੰ ਸਰਕਾਰੀ ਮੈਡੀਕਲ ਸਿਵਲ ਹਸਪਤਾਲ ਚੰਡੀਗੜ੍ਹ ਭੇਜ ਦਿੱਤਾ ਗਿਆ। ਉੱਥੇ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਸੁਖਵਿੰਦਰ ਕੌਰ ਦੀ ਸ਼ਿਕਾਇਤ ’ਤੇ ਰੀਨਾ ਰਾਣੀ, ਜਤਿੰਦਰ ਸਿੰਘ ਅਤੇ ਤਜਿੰਂਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।