Home Punjab ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪਰਿਸ਼ਦ ਕੋਲਕਾਤਾ ਵੱਲੋਂ ਜੀਵਨ ਪ੍ਰਾਪਤੀ...

ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪਰਿਸ਼ਦ ਕੋਲਕਾਤਾ ਵੱਲੋਂ ਜੀਵਨ ਪ੍ਰਾਪਤੀ ਸਨਮਾਨ ਪ੍ਰਦਾਨ

30
0

ਲੁਧਿਆਣਾ, 23 ਅਪ੍ਰੈਲ ( ਵਿਕਾਸ ਮਠਾੜੂ) -ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ (82)ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਜੀਵਨ ਭਰ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਲਈ ਸਨਮਾਨ ਵਾਸਤੇ 20 ਅਪ੍ਰੈਲ ਨੂੰ ਕੋਲਕਾਤਾ ਵਿਖੇ ਸਨਮਾਨਿਤ ਗਿਆ ਹੈ। ਇਹ ਸਨਮਾਨ ਭਾਰਤੀ ਭਾਸ਼ਾ ਪਰਿਸ਼ਦ ਦੇ ਚੇਅਰਮੈਨ ਕੁਸੁਮ ਖੇਮਾਨੀ ਵੱਲੋਂ ਪ੍ਰਦਾਨ ਕੀਤਾ ਗਿਆ।
ਇਹ ਸਨਮਾਨ ਹਰ ਸਾਲ ਭਾਰਤੀ ਭਾਸ਼ਾਵਾਂ ਦੇ ਚਾਰ ਸਿਰਕੱਢ ਨੂੰ ਦਿੱਤਾ ਜਾਂਦਾ ਹੈ। ਸਾਲ 2024 ਵਾਸਤੇ ਜਿਹਨਾਂ ਤਿੰਨ ਹੋਰ ਪ੍ਰਮੁੱਖ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਸੀ ਉਨ੍ਹਾ ਵਿੱਚ ਐਸ. ਮੁਕੰਮਨ (ਮਲੀਆਲਮ), ਰਾਧਾ ਵੱਲਭ ਤ੍ਰਿਪਾਠੀ (ਸੰਸਕ੍ਰਿਤ) ਅਤੇ ਭਗਵਾਨ ਦਾਸ ਮੋਰਵਾਲ (ਹਿੰਦੀ) ਸ਼ਾਮਿਲ ਸਨ। ਇਨ੍ਹਾਂ ਸਭਨਾਂ ਨੂੰ ਵੀ ਇਸੇ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਪ੍ਰਸ਼ੰਸ਼ਾ ਪੱਤਰ, ਅੰਗਵਸਤਰ ਅਤੇ 1 ਲੱਖ ਰੁਪਏ ਦੀ ਰਕਮ ਸ਼ਾਮਿਲ ਹੈ।
ਭਾਰਤੀ ਭਾਸ਼ਾ ਪ੍ਰੀਸ਼ਦ 1975 ਤੋਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਪਸਾਰ ਤੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ। ਸਮੱਗਰ ਸਨਮਾਨ ਇਸ ਨੇ 1980 ਤੋਂ ਸ਼ੁਰੂ ਕੀਤੇ। ਇਸ ਦੇ ਨਾਲ ਹੀ ਯੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਯੁਵਾ ਪੁਰਸਕਾਰ ਵੀ ਦਿੱਤੇ ਗਏ ਹਨ ਜਿਹਨਾਂ ਵਿੱਚ 51-51 ਹਜ਼ਾਰ ਦੀ ਰਾਸ਼ੀ ਸ਼ਾਮਲ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਉੱਚ ਦੋਮਾਲੜੇ ਪੰਜਾਬੀ ਲੇਖਕ ਕਰਨਲ ਜਸਬੀਰ ਭੁੱਲਰ ਨੂੰ ਮਿਲੇ ਇਸ ਪੁਰਸਕਾਰ ਲਈ ਮੁਬਾਰਕਬਾਦ ਦਿੱਤੀ ਹੈ।
ਮੋਹਾਲੀ ਵੱਸਦੇ ਸੇਵਾ ਮੁਕਤ ਕਰਨਲ ਜਸਬੀਰ ਭੁੱਲਰ ਬਹੁ-ਵਿਧਾਈ ਲੇਖਕ ਹਨ ਜਿਹਨਾਂ ਨੇ ਕਹਾਣੀਆਂ , ਨਾਵਲਾਂ, ਕਾਵਿ ਸੰਗ੍ਰਿਹਾਂ, ਨਿਬੰਧ ਸੰਗ੍ਰਿਹਾਂ ਅਤੇ ਬਾਲ ਸਾਹਿਤ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਹੈ। ਉਹ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ, ਪੰਜਾਬ, ਪੰਜਾਬ ਕਲਾ ਪਰਿਸ਼ਦ ਅਤੇ ਕਈ ਹੋਰ ਉੱਘੀਆਂ ਸਾਹਿਤਕ ਸੰਸਥਾਵਾਂ ਵੱਲੋਂ ਪਹਿਲਾਂ ਹੀ ਇਹਨਾਂ ਇਨਾਮਾਂ, ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਹਨ।
ਜਸਬੀਰ ਸਿੰਘ ਭੁੱਲਰ ਦੇ ਕਹਾਣੀ ਸੰਗ੍ਰਹਿ “ਇੱਕ ਰਾਤ ਦਾ ਸਮੁੰਦਰ “ਨੂੰ ਸਾਲ 2014 ਦਾ ਢਾਹਾਂ ਇਨਾਮ ਦਿੱਤਾ ਗਿਆ ਜਿੱਥੇ ਇਹ ਪੁਸਤਕ ਦੂਜੇ ਥਾਂ ਉੱਤੇ ਰਹੀ ਜਸਬੀਰ ਭੁੱਲਰ ਦੀਆਂ ਹੋਰ ਪੁਸਤਕਾਂ ਬਾਬੇ ਦੀਆਂ ਬਾਤਾਂ,ਨਿੱਕੇ ਹੁੰਦਿਆਂ ਜੰਗਲ ਟਾਪੂ – 1,ਜੰਗਲ ਟਾਪੂ – 99 (ਕਹਾਣੀ-ਸੰਗ੍ਰਹਿ)ਚਿੜੀ ਦਾ ਇੱਕ ਦਿਨ,ਸੋਮਾ ਦਾ ਜਾਦੂ,ਜੰਗਲ ਦਾ ਰੱਬੂ ਮਗਰਮੱਛਾਂ ਦਾ ਬਸੇਰਾ,ਖੰਭਾਂ ਵਾਲਾ ਕੱਛੂਕੁੰਮਾ,ਬੁੱਧ ਸਿੰਘ ਦੇ ਸਾਵੇ ਸੁਪਨੇ (ਬਾਬਾ ਬੁੱਧ ਸਿੰਘ ਦੇ ਬਚਪਨ ਦੇ ਆਧਾਰ ’ਤੇ),ਪੰਦਰਾਂ ਵਰ੍ਹੇ ਤੱਕ (ਮਹਾਤਮਾ ਗਾਂਧੀ ਦੇ ਬਚਪਨ ਦੇ ਆਧਾਰ ’ਤੇ),ਚਾਬੀ ਵਾਲੇ ਖਿਡਾਉਣੇ (ਨਾਵਲ),ਪਤਾਲ ਦੇ ਗਿਠਮੁਠੀਏ (ਬਾਲ ਨਾਵਲ),ਚਿੱਟੀ ਗੁਫ਼ਾ ਤੇ ਮੌਲਸਰੀ (ਨਾਵਲ),ਨੰਗੇ ਪਹਾੜ ਦੀ ਮੌਤ (ਨਾਵਲ),ਜ਼ਰੀਨਾ (ਨਾਵਲ)
ਮਹੂਰਤ (ਨਾਵਲ),ਖਜੂਰ ਦੀ ਪੰਜਵੀਂ ਗਿਟਕ,ਕਾਗ਼ਜ਼ ਉਤੇ ਲਿਖੀ ਮੁਹੱਬਤ
ਇਕ ਰਾਤ ਦਾ ਸਮੁੰਦਰ,ਖਿੱਦੋ (ਨਾਵਲ)
ਰਵੇਲੀ ਦਾ ਭੂਤ,ਸੇਵਾ ਦਾ ਕੱਮ,ਕਿਤਾਬਾਂ ਵਾਲਾ ਘਰ,ਉੱਬਲੀ ਹੋਈ ਛੱਲੀ
ਕਾਗ਼ਜ਼ ਦਾ ਸਿੱਕਾ,ਪਹਿਲਾ ਸਬਕ
ਵੱਡੇ ਕੱਮ ਦੀ ਭਾਲ,ਖੂਹੀ ਦਾ ਖ਼ਜ਼ਾਨਾ
ਨਿੱਕੀ ਜਿਹੀ ਸ਼ਰਾਰਤ,ਲਖਨ ਵੇਲਾ
ਕੋਮਲ ਅਤੇ ਹਰਪਾਲ ਨੇ ਬੂਟੇ ਲਾਏ
ਹਰਪਾਲ ਸਕੂਲ ਗਿਆ,ਕੋਮਲ ਦਾ ਜਨਮ ਦਿਨ,ਨਵੇਂ ਗੁਆਂਢੀ ਬਿੰਦੀ ਪਿਨਾਂਗ ਗਈ,ਕੋਮਲ, ਹਰਪਾਲ ਅਤੇ ਡੈਡੀ ਪਾਰਕ ਵਿਚ ਗਏ ਕਠਪੁਤਲੀ ਦਾ ਤਮਾਸ਼ਾ, ਗੁੱਡੇ ਗੁੱਡੀ ਦਾ ਵਿਆਹ ਹਨ।

LEAVE A REPLY

Please enter your comment!
Please enter your name here