Home Education ਸਕੂਲ ਆਫ ਐਮੀਨੈਂਸ ਵਿਖੇ ਸਵੀਪ ਗਤੀਵਿਧੀਆਂ ਤਹਿਤ ਚਾਰਟ ਮੇਕਿੰਗ ਮੁਕਾਬਲੇ ਹੋਏ

ਸਕੂਲ ਆਫ ਐਮੀਨੈਂਸ ਵਿਖੇ ਸਵੀਪ ਗਤੀਵਿਧੀਆਂ ਤਹਿਤ ਚਾਰਟ ਮੇਕਿੰਗ ਮੁਕਾਬਲੇ ਹੋਏ

33
0


ਅੰਮ੍ਰਿਤਸਰ, 23 ਅਪ੍ਰੈਲ (ਰਾਜੇਸ਼ ਜੈਨ – ਭਗਵਾਨ ਭੰਗੂ) : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਅਤੇ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੁਰਿੰਦਰ ਸਿੰਘ ਦੇ ਆਦੇਸ਼ ਤੇ ਨੋਡਲ ਅਫਸਰ ਸਵੀਪ ਹਲਕਾ ਦੱਖਣੀ ਮੋਨਿਕਾ ਅਤੇ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਵਿੱਚ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮੀਨੈਂਸ ਸੁਲਤਾਨਵਿੰਡ (ਕੰਨਿਆ) ਅੰਮ੍ਰਿਤਸਰ ਵਿਖੇ ਸਵੀਪ ਗਤੀਵਿਧੀਆ ਤਹਿਤ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬੱਚਿਆ ਨੇ ਚੋਣਾਂ ਦੇ ਨਾਲ ਸਬੰਧਤ ਚਾਰਟ ਤੇ ਵੱਖ-ਵੱਖ ਕਲਾ ਕਿ੍ਰਤੀਆ ਬਣਾਈਆ ਅਤੇ ਹਲਕਾ 019 ਅੰਮਿ੍ਰਤਸਰ ਦੱਖਣੀ ਦੇ ਸਮੂਹ ਵੋਟਰਾਂ ਨੂੰ ਇੱਕ ਜੂਨ ਨੂੰ ਹੋਣ ਵਾਲੀਆ ਚੋਣਾਂ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਗੁਰਿੰਦਰ ਕੌਰ ਜੀ ਅਤੇ ਇਲੈਕਸ਼ਨ ਇੰਚਾਰਜ ਸੰਜੀਵ ਕਾਲੀਆ ਨੇ ਬੱਚਿਆ ਨੂੰ ਘਰਾ ਅਤੇ ਆਪਣੇ ਮਹੁੱਲਿਆ ਵਿੱਚ ਰਹਿ ਰਹੇ ਵੱਧ ਤੋ ਵੱਧ ਲੋਕਾ ਨੂੰ ਚੋਣਾਂ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਤਾਂਕਿ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਝਾ ਨਾ ਰਹਿ ਸਕੇ।ਇਸ ਮੌਕੇ ਪ੍ਰਦੀਪ ਕੁਮਾਰ ਸਹਾਇਕ ਸਵੀਪ ਇੰਚਾਰਜ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਸਟਾਫ ਅਤੇ ਪਿ੍ਰੰਸੀਪਲ ਮੈਡਮ ਵੱਲੋ ਬੱਚਿਆ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਕੰਵਲਦੀਪ ਕੌਰ, ਸਰਬਜੀਤ ਕੌਰ, ਮਨਪ੍ਰੀਤ ਕੌਰ, ਸਤਿੰਦਰ ਸਿੰਘ ਸੈਨੀ ਅਤੇ ਬਾਕੀ ਸਟਾਫ ਮੈਬਰ ਹਾਜ਼ਰ ਸਨ।

LEAVE A REPLY

Please enter your comment!
Please enter your name here