ਜਗਰਾਉਂ, 14ਅਕਤੂਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਖੇਡ ਜਗਤ ਦੇ ਸਿਤਾਰਿਆਂ ਵੱਲੋਂ ‘ਜੀਸਸ ਸੈਕਰਟ ਹਰਟ ਸਕੂਲ’ ਲੁਧਿਆਣਾ ਵਿਚ ਉਹਨਾਂ ਦੇ ਸਲਾਨਾ ਖੇਡ ਮੇਲੇ ਦੌਰਾਨ ਅੰਡਰ 12 ਵਿਚ ਬਾਸਕਟਬਾਲ ਕੁੜੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਇਸਦੇ ਨਾਲ ਹੀ ਫੁੱਟਬਾਲ ਵਿੱਚ ਮੁੰਡਿਆਂ ਨੇ ਤੀਜਾ ਸਥਾਨ ਹਾਸਲ ਕਰਕੇ ਬੱਲੇ-ਬੱਲੇ ਕਰਵਾਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਖੇਡਾਂ ਸਾਡੇ ਜੀਵਨ ਦਾ ਅਧਾਰ ਹਨ ਇਸਦੇ ਸਾਡੇ ਜੀਵਨ ਵਿੱਚ ਕਈ ਫਾਇਦੇ ਹਨ ਇਕ ਤਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਦੂਜਾ ਇਹ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਇਹਨਾ ਵੱਡੇ ਮੈਦਾਨਾਂ ਦੇ ਛੋਟੇ-ਛੋਟੇ ਖਿਡਾਰੀਆਂ ਨੇ ਅੱਜ ਆਪਣੀਆਂ ਜਿੱਤਾਂ ਦਰਜ ਕਰਦੇ ਹੋਏ ਸਬੂਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਵਿਦਿਆਰਥੀ ਚੰਗਾ ਨਾਮਣਾ ਖੱਟਣਗੇ। ਉਹਨਾਂ ਨੇ ਮਿ. ਰਕੇਸ਼ ਕੁਮਾਰ ਅਤੇ ਅਮਰਦੀਪ ਸਿੰਘ ਡੀ ਪੀ ਨੂੰ ਵਧਾਈ ਦੇ ਪਾਤਰ ਦੱਸਿਆ ਤੇ ਹੋਰ ਮਿਹਨਤ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਇਸਤੋਂ ਵਧੀਆ ਨਤੀਜੇ ਆ ਸਕਣ। ਇਸ ਮੌਕੇ ਸਕੂਲ ਦੇ ਪਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਬੱਚਿਆਂ ਨੂੰ ਵਧਾਈ ਦਿੱਤੀ।