ਜਗਰਾਉਂ, 19 ਅਕਤੂਹਬਰ ( ਭਗਵਾਨ ਭੰਗੂ) – ਲੁਧਿਆਣਾ ਵਿਭਾਗ ਸਭਿਆਚਾਰਕ ਬਾਲ ਸ਼ਿਵਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ, ਜਗਰਾਉਂ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਭਾਗ ਲੁਧਿਆਣਾ ਦੇ ਪੰਜ ਸਕੂਲਾਂ ਐੱਸ. ਵੀ. ਐੱਮ. ਮੱਖੂ, ਐੱਸ. ਵੀ. ਐੱਮ. ਮੋਗਾ, ਐੱਸ. ਵੀ. ਐੱਮ. ਜ਼ੀਰਾ (ਬੱਸ ਸਟੈਂਡ), ਐੱਸ. ਵੀ. ਐੱਮ. ਜ਼ੀਰਾ (ਗੁੱਗਾ ਮੰਦਿਰ) ਅਤੇ ਐੱਸ. ਵੀ. ਐੱਮ. ਜਗਰਾਉਂ ਨੇ ਭਾਗ ਲਿਆ। ਲੁਧਿਆਣਾ ਵਿਭਾਗ ਦੇ ਵਿਭਾਗ ਸਚਿਵ ਦੀਪਕ ਗੋਇਲ ਦੀ ਅਗਵਾਈ ਵਿੱਚ ਇਸ ਬਾਲ ਸ਼ਿਵਰ ਦਾ ਆਗਾਜ਼ ਜੋਤ ਪ੍ਰਜੱਵਲਤ ਕਰਕੇ ਕੀਤਾ ਗਿਆ। ਜਿਸ ਵਿੱਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਵਰਿਸ਼ਠ ਪ੍ਰਚਾਰਕ ਅਤੇ ਹਰਿਆਵਲ ਪੰਜਾਬ ਪ੍ਰਾਂਤ ਦੇ ਸੰਯੋਜਕ ਪ੍ਰਵੀਨ ਜੀ, ਐੱਸ. ਵੀ. ਐੱਮ. ਜ਼ੀਰਾ ਅਤੇ ਭੱਠਾ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਕਰਨ ਬਾਂਸਲ ਅਤੇ ਜਗਰਾਉਂ ਦੇ ਪੰਚਾਇਤੀ ਰਾਜ ਦੇ ਰਿਟਾਇਰਡ ਅਫਸਰ ਜਵਾਹਰ ਲਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਸ਼ਿਵਰ ਦੌਰਾਨ ਬਾਲ ਵਰਗ ਅਤੇ ਸ਼ਿਸ਼ੂ ਵਰਗ ਦੇ ਬੱਚੇ ਭਜਨ ਗਾਇਨ, ਮੌਲਿਕ ਲੇਖ, ਚਿੱਤਰ ਕਲਾ, ਅਭਿਨੈ ਗੀਤ, ਕਵਿਤਾ, ਮਹਿੰਦੀ, ਸੁਹਾਗ, ਘੋੜੀਆਂ, ਦੋਹੇ, ਸਮੂਹ ਗਾਨ, ਲੋਕ ਨਾਚ, ਕਥਾ ਕਥਨ ਆਦਿ ਪ੍ਰਤੀਯੋਗਿਤਾਵਾਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ। ਇਸ ਦੌਰਾਨ ਐੱਸ. ਵੀ. ਐੱਮ. ਜਗਰਾਉਂ ਦੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ , ਪੈਟਰਨ ਰਵਿੰਦਰ ਸਿੰਘ ਵਰਮਾ , ਮੈਂਬਰ ਦਰਸ਼ਨ ਲਾਲ , ਲੁਧਿਆਣਾ ਵਿਭਾਗ ਦੇ ਵਿਭਾਗ ਸਚਿਵ ਦੀਪਕ ਗੋਇਲ , ਬਾਲ ਸ਼ਿਵਰ ਦੇ ਸੰਯੋਜਕ ਅਤੇ ਐੱਸ. ਵੀ. ਐੱਮ. ਜਗਰਾਉਂ ਦੇ ਪ੍ਰਿੰ. ਸ਼੍ਰੀਮਤੀ ਨੀਲੂ ਨਰੂਲਾ , ਸਹਿ-ਸੰਯੋਜਕ ਅਤੇ ਐੱਮ. ਐੱਲ. ਬੀ. ਗੁਰੂਕੁਲ ਦੇ ਪ੍ਰਿੰ. ਸੁਮਨ ਅਰੋੜਾ , ਐੱਸ. ਵੀ. ਐੱਮ. ਮੱਖੂ ਦੇ ਪ੍ਰਿੰ ਸੁਖਵਿੰਦਰ ਸਿੰਘ , ਐੱਸ. ਵੀ. ਐੱਮ. ਮੋਗਾ ਦੇ ਪ੍ਰਿੰ. ਸ਼੍ਰੀਮਤੀ ਪੂਨਮ , ਐੱਸ. ਵੀ. ਐੱਮ. ਜ਼ੀਰਾ (ਬੱਸ ਸਟੈਂਡ) ਦੇ ਪ੍ਰਿੰ. ਸ. ਗੁਰਵਿੰਦਰ ਸਿੰਘ , ਐੱਸ. ਵੀ. ਐੱਮ. ਜ਼ੀਰਾ (ਗੁੱਗਾ ਮੰਦਿਰ) ਦੇ ਪ੍ਰਿੰ. ਸ੍ਰੀਮਤੀ ਪ੍ਰਵੀਨ ਬਾਲਾ , ਐੱਸ. ਵੀ. ਐੱਮ. ਕੋਟ ਈਸੇ ਖਾਂ ਦੇ ਪ੍ਰਿੰ. ਸ਼੍ਰੀਮਤੀ ਜੋਤੀ ਸ਼ਰਮਾ ਸ਼ਾਮਿਲ ਸਨ।
