Home ਸਭਿਆਚਾਰ ਪੰਜਾਬੀ ਸਾਹਿਤ ਅਕਾਡਮੀ,ਪੰਜਾਬ ਕਲਾ ਪਰਿਸ਼ਦ ਤੇ ਪ੍ਰੋਃ ਮੋਹਨ ਸਿੰਘ ਫਾਉਂਡੇਸ਼ਨ ਲੁਧਿਆਣਾ ਵੱਲੋਂ...

ਪੰਜਾਬੀ ਸਾਹਿਤ ਅਕਾਡਮੀ,ਪੰਜਾਬ ਕਲਾ ਪਰਿਸ਼ਦ ਤੇ ਪ੍ਰੋਃ ਮੋਹਨ ਸਿੰਘ ਫਾਉਂਡੇਸ਼ਨ ਲੁਧਿਆਣਾ ਵੱਲੋਂ ਪ੍ਰੋ ਮੋਹਨ ਸਿੰਘ ਦਾ 117ਵਾਂ ਜਨਮ ਦਿਵਸ ਉਤਸਵ ਬੜੀ ਧੂਮਧਾਮ ਨਾਲ ਮਨਾਇਆ

66
0

ਲੁਧਿਆਣਾ : 20 ਅਕਤੂਬਰ ( ਵਿਕਾਸ ਮਠਾੜੂ, ਮੋਹਿਤ ਜੈਨ) -ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ ਪ੍ਰੋ. ਮੋਹਨ ਸਿੰਘ ਜਨਮ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ ਅੱਜ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪਰਸ਼ਿਦ ਸਨ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ

ਸਾਬਕਾ ਪ੍ਰਧਾਨ ਅਤੇ ਫ਼ੈਲੋ ਪੰਜਾਬੀ ਸਾਹਿਤ ਅਕਾਡਮੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਪੁੱਜੇ। ਇਸ ਸਮਾਗਮ ਵਿਚ ਪ੍ਰੋ. ਮੋਹਨ ਸਿੰਘ ਬਾਰੇ ਯਾਦਗਾਰੀ ਭਾਸ਼ਨ ਸ੍ਰੀ ਸੁਵਰਨ ਸਿੰਘ ਵਿਰਕ(ਸਿਰਸਾ)

ਨੇ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ 20ਵੀਂ ਸਦੀ ਦਾ ਯੁੱਗ ਕਵੀ ਸੀ ਜਿਸ ਨੇ ਲੋਕ ਪੀੜਾ ਤੇ ਨਿੱਜੀ ਵੇਦਨਾ ਨੂੰ ਸਾਂਝੇ ਰੂਪ ਵਿਚ ਗਾਵਿਆ। ਉਹ ਵਿਕਾਸਸ਼ੀਲ ਇਨਕਲਾਬੀ ਸੋਚ ਦਾ

ਕਵੀ ਸੀ ਜਿਸ ਨੇ ਸ਼ਬਦ ਨੂੰ ਸੰਗੀਤ ਵਿਚ ਗੁੰਨਿਆ ਮਾਨਵਤਾ ਦਾ ਗੀਤ ਗਾਇਆ। ਭਾਸ਼ਨ ਉਪਰੰਤ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਮੰਚ ਸੰਚਾਲਨ

ਦੀ ਜ਼ਿੰਮੇਂਵਾਰੀ ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਨਿਭਾਈ। ਕਵੀ ਦਰਬਾਰ ਵਿਚ ਸੁਰਜੀਤ ਜੱਜ, ਡਾ ਗੁਰਮਿੰਦਰ ਕੌਰ ਸਿੱਧੂ, ਡਾ. ਗੁਰਚਰਨ ਕੌਰ ਕੋਚਰ, ਸੁਸ਼ੀਲ ਦੋਸਾਂਝ, ਅਰਤਿੰਦਰ ਸੰਧੂ, ਵਿਸ਼ਾਲ, ਡਾ ਰਾਮ ਮੂਰਤੀ, ਜਸਬੀਰ ਝੱਜ, ਡਾ ਰਵਿੰਦਰ ਬਟਾਲਾ, ਕਰਮਜੀਤ ਗਰੇਵਾਲ, ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਰਾਜਦੀਪ ਸਿੰਘ ਤੂਰ, ਕਮਲਜੀਤ ਨੀਲੋਂ, ਰਾਜਦੀਪ ਸਿੰਘ ਤੂਰ,

ਦਲਜਿੰਦਰ ਰਹਿਲ ਇਟਲੀ,ਪ੍ਰਭਜੋਤ ਸਿੰਘ ਸੋਹੀ, ਕੋਮਲਦੀਪ ਕੌਰ ਤੇ ਬਲਵਿੰਦਰ ਸੰਧੂ ਸ਼ਾਮਲ ਹੋਏ। ਸਮਾਗਮ ਵਿਚ ਸ਼ਾਮਲ ਇੱਕੀ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ। ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਹੋਰਾਂ ਆਖਿਆ ਅੱਜ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਅਕਾਡਮੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਲੇਖਕਾਂ ਦੇ ਜਨਮ ਦਿਵਸ ਮਨਾਏ ਜਾਣੇ ਚਾਹੀਦੇ ਹਨ। ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਸਾਡਾ ਯੁੱਗ ਕਵੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰੋ. ਮੋਹਨ ਸਿੰਘ ਜੀ ਦੀ ਸੰਗਤ ਕਰਨ ਕਰਕੇ  ਹੀ ਸੁਰਜੀਤ ਪਾਤਰ ਹਾਂ। ਪ੍ਰੋ. ਮੋਹਨ ਸਿੰਘ ਦੀ ਕਵਿਤਾ ’ਚ ਸ਼ਬਦਾਂ ਦਾ ਚਿਤਰਪਟ ਬੇਮਿਸਾਲ ਹੈ ਅਤੇ ਭਾਸ਼ਾ ਦਾ ਤੇਵਰ ਵੀ ਕਮਾਲ ਦਾ ਹੈ। ਪ੍ਰਧਾਨਗੀ ਭਾਸ਼ਨ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਮਨਾ ਕੇ ਅਕਾਡਮੀ ਨੇ ਆਪਣਾ ਫ਼ਰਜ਼ ਨਿਭਾਇਆ। ਉਹ 6 ਸਾਲ ਅਕਾਡਮੀ ਦੇ ਜਨਰਲ

ਸਕੱਤਰ ਰਹੇ ਤੇ ਅਕਾਡਮੀ ਦੀ ਮੌਜੂਦਾ ਬਿਲਡਿੰਗ ਉਨ੍ਹਾਂ ਦੀ ਨਿਗਰਾਨੀ ’ਚ ਹੀ ਬਣੀ ਜਦ ਡਾਃ ਮ ਸ ਰੰਧਾਵਾ ਜੀ ਪ੍ਰਧਾਨ ਸਨ।

ਪ੍ਰੋ. ਮੋਹਨ ਸਿੰਘ ਦਾ ਪ੍ਰਤਾਪ ਹੀ ਹੈ ਕਿ ਡਾ. ਸੁਰਜੀਤ ਪਾਤਰ ਸਮੇਤ ਸਾਡੇ ਅਜੋਕੇ ਅਨੇਕਾਂ ਕਵੀ ਉਨ੍ਹਾਂ ਦੀ ਸੰਗਤ ਕਾਰਨ ਲੁਧਿਆਣਾ ਚ ਪ੍ਰਵਾਨ ਚੜ੍ਹੇ ਹਨ। ਉਨ੍ਹਾਂ ਦਾ ਜਨਮ ਦਿਨ ਮਨਾ ਕੇ ਅਸੀਂ ਰਿਣ ਮੁਕਤ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਵੀਦੀਪ ਰਵੀ ਵੱਲੋਂ ਪ੍ਰੋਃ ਮੋਹਨ ਸਿੰਘ ਦਾ ਜਨਮ ਦਿਨ ਕੇਕ ਕੱਟਿਆ ਗਿਆ। ਵਰਨਣਯੋਗ ਗੱਲ ਇਹ ਹੈ ਕਿ ਅੱਜ ਹੀ ਪੰਜਾਬੀ ਕਵੀ ਸਵਰਨਜੀਤ ਸਵੀ ਦਾ ਵੀ ਜਨਮ ਦਿਨ ਸੀ। ਉਨ੍ਹਾਂ ਨੇ ਵੀ ਕੇਕ ਕੱਟ ਕੇ ਸਭ ਕਵੀਆਂ ਦਾ ਮੂੰਹ ਮਿੱਠਾ ਕਰਵਾਇਆ। ਮੰਚ ਸੰਚਾਲਨ ਅਤੇ ਧੰਨਵਾਦੀ ਸ਼ਬਦ ਕਹਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ

ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਡੀ ਪੀੜ੍ਹੀ ਪ੍ਰੋ. ਮੋਹਨ ਸਿੰਘ ਨੂੰ ਪੜ੍ਹਦਿਆਂ ਜਵਾਨ ਹੋਈ ਤੇ ਉਨ੍ਹਾਂ ਦੀ ਕਵਿਤਾ ਦੇ ਅੰਗ ਸੰਗ ਹੁਣ ਵੀ ਰਹਿ ਰਹੀ ਹੈ। ਉਨ੍ਹਾਂ ਅਕਾਡਮੀ ਦੇ ਸੱਦੇ ’ਤੇ ਪਹੁੰਚੇ ਕਵੀਆਂ ਨੂੰ ਜੀ ਆਇਆਂ ਕਹਿੰਦਿਆਂ

ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਅਕਾਡਮੀ ਦੇ ਸਕੱਤਰ ਸ੍ਰੀ ਬਲਦੇਵ ਸਿੰਘ ਝੱਜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਹਾਜ਼ਰ ਕਵੀਆਂ ਨੂੰ ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ਦਫ਼ਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ  ਤੋਂ ਇਲਾਵਾ ਡਾਃ ਨਵਦੀਪ ਸਿੰਘ ਖ਼ਹਿਰਾ,ਪਿਰਥੀਪਾਲ ਸਿੰਘ ਹੇਅਰ ਐੱਸ ਪੀ ਗੁਰਦਾਸਪੁਰ,ਜਗਦੀਸ਼ਪਾਲ ਸਿੰਘ ਸਰਪੰਚ ਦਾਦ, ਡਾ ਨਿਰਮਲ ਜੌੜਾ, ਸ੍ਰੀ ਸੁਖਜੀਤ, ਪਰਮਜੀਤ ਸਿੰਘ ਬਰਨਾਲਾ, ਕੇ.

ਸਾਧੂ ਸਿੰਘ, ਸੂਬਾ ਹਰਿਭਜਨ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਝੱਲ, ਡਾ. ਬਲਦੇਵ ਸਿੰਘ ਖਹਿਰਾ, ਇੰਜ. ਡੀ. ਐਮ. ਸਿੰਘ, ਅਮਰਜੀਤ ਸ਼ੇਰਪੁਰੀ, ਹਰਪਾਲ ਸਿੰਘ ਮਾਂਗਟ, ਸਤਿਨਾਮ ਸਿੰਘ ਕੋਮਲ, ਇੰਦਰਜੀਤਪਾਲ ਕੌਰ ਭਿੰਡਰ,ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ,ਨਵਦੀਪ ਕੌਰ ਢਿੱਲੋਂ, ਕੁਲਵਿੰਦਰ ਕਿਰਨ, ਸੁਮਿਤ ਗੁਲਾਟੀ, ਨਰਿੰਦਰ ਸਿੰਘ ਫੁੱਲ, ਡਾ. ਜਸਵੰਤ ਸਿੰਘ ਹਰਿਆਣਾ,ਸਰਬਜੀਤ ਸਿੰਘ ਵਿਰਦੀ, ਕੁਮਾਰੀ ਨੀਤੂ, ਤਰਨ ਸਿੰਘ ਬੱਲ, ਰਵੀ ਰਵਿੰਦਰ, ਕਰਨਜੀਤ ਸਿੰਘ, ਕਮਲ ਦੁਸਾਂਝ, ਨੀਤੂ, ਸਰਬਜੀਤ ਸਿੰਘ, ਨਿਰਮਲ ਸਿੰਘ ਭੱਟੀ, ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

LEAVE A REPLY

Please enter your comment!
Please enter your name here