ਜਗਰਾਉਂ, 29 ਅਕਤੂਬਰ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਦੀਵਾਲੀ ਪ੍ਰਤੀਯੋਗਿਤਾ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਦੀਵਾਲੀ ਮੁਕਾਬਲਿਆਂ ਵਿਚੋਂ ਦੀਵਾ ਡੈਕੋਰੇਸ਼ਨ ਮੁਕਾਬਲੇ ਵਿੱਚੋਂ ਬਾਲ ਵਰਗ ਦੇ ਵੰਸ਼ (5ਵੀਂ) ਨੇ ਪਹਿਲਾ ਸਥਾਨ, ਸਾਕਿਬ (5ਵੀਂ) ਨੇ ਦੂਸਰਾ ਸਥਾਨ ਅਤੇ ਹਿਨਾ (ਤੀਸਰੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਰਡ ਮੇਕਿੰਗ ਪ੍ਰਤਿਯੋਗਿਤਾ ਵਿੱਚ ਬਾਲ ਵਰਗ ਦੀ ਪ੍ਰਭਜੋਤ ਕੌਰ (8ਵੀਂ) ਨੇ ਪਹਿਲਾ ਸਥਾਨ, ਕਰਨਵੀਰ (6ਵੀਂ) ਨੇ ਦੂਸਰਾ ਸਥਾਨ ਅਤੇ ਮਾਨਸੀ (6ਵੀਂ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਿਸ਼ੋਰ ਵਰਗ ਦੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿੱਚੋਂ ਦੀਪਕ (12ਵੀਂ) ਨੇ ਪਹਿਲਾ, ਰਿਹਾਨ (10ਵੀਂ) ਨੇ ਦੂਸਰਾ ਸਥਾਨ ਅਤੇ ਇਰਫ਼ਾਨ (10ਵੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਿਸ਼ੋਰ ਵਰਗ ਦੇ ਸਲੋਗਨ ਮੇਕਿੰਗ ਪ੍ਰਤੀਯੋਗਿਤਾ ਵਿੱਚੋਂ ਨਵਜੋਤ ਕੌਰ (10ਵੀਂ) ਨੇ ਪਹਿਲਾ, ਨਵਦੀਪ ਕੌਰ (10ਵੀਂ) ਨੇ ਦੂਸਰਾ ਸਥਾਨ ਅਤੇ ਪ੍ਰਭਜੋਤ (12ਵੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਰੰਗੋਲੀ ਪ੍ਰਤੀਯੋਗਿਤਾ ਵਿਚ ਰੋਜ਼ੀ (12ਵੀਂ) ਨੇ ਪਹਿਲਾ ਅਤੇ ਪ੍ਰਭਲੀਨ ਕੌਰ(10ਵੀਂ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਜਮਾਤਾਂ ਦੀ ਸਾਜ-ਸੱਜਾ ਨੂੰ ਵੇਖਦੇ ਹੋਏ ਬਾਲ ਵਰਗ ਵਿੱਚ ਜਮਾਤ ਅੱਠਵੀਂ ਨੇ ਪਹਿਲਾ ਸਥਾਨ, ਜਮਾਤ ਪੰਜਵੀਂ ਨੇ ਦੂਸਰਾ ਸਥਾਨ ਅਤੇ ਜਮਾਤ ਤੀਸਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਕਿਸ਼ੋਰ ਵਰਗ ਵਿੱਚ ਜਮਾਤ ਗਿਆਰਵੀਂ ਨੇ ਪਹਿਲਾ ਸਥਾਨ, ਜਮਾਤ ਬਾਰਵੀਂ ਨੇ ਦੂਸਰਾ ਸਥਾਨ ਅਤੇ ਜਮਾਤ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਸਕੂਲ ਦੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਅਤੇ ਪ੍ਰਿੰ. ਸ਼੍ਰੀਮਤੀ ਨੀਲੂ ਨਰੂਲਾ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪ੍ਰੇਰਣਾ ਦਿੰਦਿਆਂ ਕਿਹਾ ਕਿ ਸਮੇਂ ਸਮੇਂ ਤੇ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਬੱਚਿਆਂ ਨੂੰ ਖੁਲ੍ਹ ਕੇ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਇਹਨਾਂ ਗਤੀਵਿਧੀਆਂ ਰਾਹੀਂ ਹੀ ਅੰਦਰਲੀ ਛੁਪੀ ਪ੍ਰਤਿਭਾ ਨਿੱਖਰ ਕੇ ਬਾਹਰ ਆਉਂਦੀ ਹੈ।
