ਜਗਰਾਉਂ, 15 ਨਵੰਬਰ ( ਬਲਦੇਵ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ, ਪ੍ਰਿੰਸੀਪਲ ਵਿਨੋਦ ਕੁਮਾਰ (ਸਟੇਟ ਅਵਾਰਡੀ) ਦੀ ਅਗਵਾਈ ਹੇਠ ਬਾਲ ਦਿਵਸ ਅਤੇ ਮਾਂ ਬੋਲੀ ਹਫਤਾ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਰਾਮਪ੍ਕਾਸ਼ ਕੌਰ ਜੀ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ । ਇਸ ਸਮੇਂ ਆਈਆਂ ਮਹਾਨ ਸਖਸ਼ੀਅਤਾਂ ਨੂੰ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਨੇ, ਜੀ ਆਇਆਂ ਕਿਹਾ। ਇਸ ਸਮੇਂ ਸਕੂਲ ਵਿਖੇ ਕਵਿਤਾ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਰੀਡਿੰਗ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਕਰਵਾਏ ਗਏ। ਸੁੰਦਰ ਲਿਖਾਈ ਮੁਕਾਬਲਿਆਂ ਵਿਚ, ਜਸ਼ਨਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਵੀਰ ਕੌਰ, ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਹੀ ਮਿਡਲ ਵਿਭਾਗ ‘ਚੋਂ ਨਵੀਂਨਜੋਤ ਕੌਰ, ਮੁਸਕਾਨ, ਅਵੀਜੋਤ ਸਿੰਘ ਨੇ ਵੀ ਕਰਮਵਾਰ, ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਅਤੇ ਪੇਂਟਿੰਗ ਮੁਕਾਬਲਿਆਂ ਵਿੱਚ ਰਾਹੁਲਦੀਪ ਸਿੰਘ, ਸ਼ਾਤੀ, ਲੱਛਮੀ ਅਤੇ ਅਨੂਵੀਰ ਕੌਰ ਹੁਰਾਂ ਨੇ ਬਾਜੀ ਮਾਰੀ ।ਅਧਿਆਪਕ ਵਰਗ ‘ਚੋਂ ਸੁਖਦੀਪ ਕੌਰ ਅਤੇ ਰਵਿੰਦਰ ਕੌਰ ਜੀ ਨੇ ਮੱਲਾਂ ਮਾਰੀਆਂ। ਬਾਰਵੀਂ ਜਮਾਤ ਦੀ ਤਰਸ਼ਵੀਰ ਕੌਰ ਕਵਿਤਾ ਮੁਕਾਬਲੇ ‘ਚ ਜੇਤੂ ਰਹੀ। ਭਾਸ਼ਨ ਮੁਕਾਬਲੇ ‘ਚ ਮਨਪ੍ਰੀਤ ਕੌਰ, ਹਰਮਨ ਸਿੰਘ ਅਤੇ ਅਮਨਦੀਪ ਕੌਰ ਕਰਮਵਾਰ, ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਸਮੂਹ ਜੇਤੂ ਵਿਦਿਆਰਥੀਆਂ ਨੂੰ ਸ਼ੇਰਪੁਰ ਕਲਾਂ ਦੀ ਸਰਪੰਚ ਮੈਡਮ ਰਮਨਦੀਪ ਕੌਰ, ਸਕੂਲ ਕਮੇਟੀ ਚੇਅਰਪਰਸਨ ਕੁਲਜੀਤ ਕੌਰ, ਮੈਂਬਰ ਰਮਨਦੀਪ ਕੌਰ, ਮਨਜੀਤ ਕੌਰ, ਪ੍ਰਿੰਸੀਪਲ ਵਿਨੋਦ ਕੁਮਾਰ ਅਤੇ ਸਟਾਫ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਅੱਜ ਦੇ ਮੁੱਖ ਮਹਿਮਾਨ ਸਰਪੰਚ ਰਮਨਦੀਪ ਕੌਰ, ਕੁਲਜੀਤ ਕੌਰ, ਮੈਂਬਰ ਰਮਨਦੀਪ ਕੌਰ, ਮਨਜੀਤ ਕੌਰ ਹੁਰਾਂ ਦਾ ਸਮੁੱਚੇ ਸਟਾਫ ਵੱਲੋਂ ਲੋਈਆਂ ਨਾਲ ਸਨਮਾਨ ਕੀਤਾ ਗਿਆ। ਅੰਤ ਵਿੱਚ ਵਿਦਿਆਰਥੀਆਂ ਨੂੰ ਬਿਸਕੁਟ ਵੀ ਵੰਡੇ ਗਏ। ਇਸ ਪ੍ਰੋਗਰਾਮ ਦਾ ਸਟੇਜ ਸੰਚਾਲਨ ਲੈਕਚਰਾਰ ਬਲਦੇਵ ਸਿੰਘ ਜੀ ਨੇ ਬਾਖੂਬੀ ਨਨਿਭਾਇਆ । ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਿਖੇ ਗਏ ਮੈਗਜ਼ੀਨ ਦੀ ਘੁੰਡ ਚੁਕਾਈ ਵੀ ਮੁੱਖ ਮਹਿਮਾਨਾਂ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਕੀਤੀ ਗਈ।
