ਜਗਰਾਉਂ , 15 ਨਵੰਬਰ ( ਬਲਦੇਵ ਸਿੰਘ )- ਸਰਕਾਰੀ ਹਾਈ ਸਕੂਲ ਪੋਨਾ ਵਿਖੇ ਬਾਲ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਵੇਂ ਸੈਸ਼ਨ ਲਈ ਦਾਖਲਾ ਮੁਹਿੰਮ ਦਾ ਆਗਾਜ਼ ਵੀ ਕੀਤਾ ਗਿਆ। ਇਸ ਸਮੇਂ ਪੰਜਾਬੀ ਭਾਸ਼ਾ ਦੇ ਵੱਖ ਵੱਖ ਮੁਕਾਬਲੇ, ਕਵਿਤਾ ਉਚਾਰਨ, ਪੋਸਟਰ ਮੇਕਿੰਗ ਮੁਕਾਬਲੇ, ਬੁਝਾਰਤਾਂ ਦੇ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਕਰਵਾਏ ਗਏ। ਇਸ ਸਮੇਂ ਪੰਜਾਬੀ ਸਪਤਾਹ ਮਨਾਉਂਦਿਆਂ ਪੰਜਾਬੀ ਭਾਸ਼ਾ ਦੇ ਵਿਸਰ ਰਹੇ ਸ਼ਬਦਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲਾਇਬਰੇਰੀ ਦਾ ਲੰਗਰ ਵੀ ਲਾਇਆ ਗਿਆ। ਉਪਰੋਕਤ ਮੁਕਾਬਲਿਆਂ ‘ਚ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਸਕੂਲ ਮੁਖੀ ਸ਼੍ਰੀ ਮਤੀ ਮੋਨਿਕਾ ਗਰਗ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਸਮੇਂ ਕੁੰਦਨ ਲਾਲ, ਹਰਨੇਕ ਸਿੰਘ, ਕੁਲਦੀਪ ਕੌਰ, ਹਰਪ੍ਰੀਤ ਕੌਰ, ਨੀਤੂ ਜੈਨ, ਖੁਸ਼ਹਾਲ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ ਅਮਨਦੀਪ ਸਿੰਘ, ਕਮਲਜੀਤ ਸਿੰਘ ਆਦਿ ਸਟਾਫ ਹਾਜਰ ਸੀ। ਅੰਤ ਵਿੱਚ ਸਕੂਲ ਮੁਖੀ ਸ਼੍ਰੀ ਮਤੀ ਮੋਨਿਕਾ ਗਰਗ ਨੇ ਸਭਨਾਂ ਦਾ ਧੰਨਵਾਦ ਵੀ ਕੀਤਾ।