ਜਗਰਾਓ, 18 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ )-ਨਗਰ ਕੌਂਸਲ ਜਗਰਾਉਂ ਵਿਖੇ ਚੱਲ ਰਹੀ ਭਾਰਤ ਸਰਕਾਰ ਦੀ ਡੇ-ਨਲਮ ਸਕੀਮ ਅਧੀਨ ਸ਼ਹਿਰੀ ਗਰੀਬ ਔਰਤਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਇੱਕ ਜਾਗਰੂਕਤਾ ਕੈਂਪ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੀ ਅਗਵਾਈ ਹੇਠ ਲਗਵਾਇਆ ਗਿਆ। ਇਸ ਸਕੀਮ ਦੇ ਸਿਟੀ ਮੈਨੇਜਰ ਨਰਿੰਦਰਦੀਪ ਕੌਰ ਅਤੇ ਕਮਿਊਨਿਟੀ ਆਰਗੇਨਾਈਜਰ ਪ੍ਰਵਾਨ ਸਿੰਘ ਵੱਲੋਂ ਦੱਸਿਆਂ ਗਿਆ ਕਿ ਸ਼ਹਿਰੀ ਗਰੀਬ ਔਰਤਾਂ ਮਿਲ ਕੇ 10-10 ਦਾ ਸੈਲਫ ਹੈਲਪ ਗਰੁੱਪ ਬਣਾ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੀਆਂ ਹਨ।ਇਸ ਸਕੀਮ ਵਿੱਚ 10-10 ਔਰਤਾਂ ਵੱਲੋਂ ਸੈਲਫ ਹੈਲਪ ਗਰੁੱਪ ਬਣਾ ਕੇ ਛੋਟੀ ਬੱਚਤ ਕਰਦੇ ਹੋਏ ਗਰੁੱਪ ਨੂੰ ਚਲਾ ਸਕਦੀਆਂ ਹਨ।ਗਰੁੱਪ ਬਣਨ ਤੋਂ 3 ਮਹੀਨੇ ਬਾਅਦ ਸਰਕਾਰ ਵੱਲੋਂ 10,000/-(ਦਸ ਹਜਾਰ) ਰੁਪਏ ਬਤੌਰ ਰਿਵੋਲਵਿੰਗ ਫੰਡ ਸੈਲਫ ਹੈਲਪ ਗਰੁੱਪ ਨੂੰ ਦਿੱਤਾ ਜਾਵੇਗਾ।ਇਸ ਸਕੀਮ ਤਹਿਤ ਗਰੁੱਪ ਬਣਨ ਤੋਂ ਬਾਅਦ ਔਰਤਾਂ ਨੂੰ ਵੱਖਰੇ-ਵੱਖਰੇ ਖੇਤਰਾਂ ਵਿੱਚ ਟਰੇਨਿੰਗ ਕਰਵਾ ਕੇ ਕਾਰੋਬਾਰ ਸ਼ੁਰੂ ਕਰਨ ਲਈ 2 ਤੋਂ 10 ਲੱਖ ਤੱਕ ਦਾ ਲੋਨ ਬਹੁਤ ਘੱਟ ਵਿਆਜ ਦਰ ਤੇ ਉਪਲਬਧ ਕਰਵਾਇਆ ਜਾਂਦਾ ਹੈ ਅਤੇ ਕਮਿਊਨਿਟੀ ਆਰਗੋਨਾਈਜਰ ਪ੍ਰਵਾਨ ਸਿੰਘ ਵੱਲੋਂ ਬਣਾਏ ਗਏ ਸੈਲਫ ਹੈਲਪ ਗਰੁੱਪਾ ਦਾ ਟਰੇਨਿੰਗ ਪ੍ਰੋਗਰਾਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ।ਇੱਥੇ ਮਾਣਯੋਗ ਕਾਰਜ ਸਾਧਕ ਅਫਸਰ ਸ੍ਰੀ ਮਨੋਹਰ ਸਿੰਘ ਬਾਘਾ ਜੀ ਵੱਲੋਂ ਨਗਰ ਕੌਸ਼ਲ ਜਗਰਾਉ ਦੀ ਹਦੂਦ ਅੰਦਰ ਆਉਦੀਆਂ ਸ਼ਹਿਰੀ ਗਰੀਬ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਗਰੁੱਪ ਬਣਾ ਕੇ ਇਸ ਸਕੀਮ ਦਾ ਲਾਭ ਲੈ ਕੇ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਅਤੇ ਸਵੈ ਰੋਜਗਾਰ ਨੂੰ ਹੋਰ ਵੀ ਪ੍ਰਫੁੱਲਤ ਕਰਨ। ਇਸ ਮੌਕੇ ਕੌਂਸਲਰ ਸ਼ਤੀਸ਼ ਕੁਮਾਰ ਪੱਪੂ ਮੈਡਮ ਸ਼ਿਖਾ ਬਿਲਡਿੰਗ ਇੰਸਪੈਕਟਰ, ਜਸਪ੍ਰੀਤ ਸਿੰਘ,ਕਲਰਕ ਨਰਿੰਦਰ ਕੁਮਾਰ ਕਲਰਕ ਗਗਨਦੀਪ ਖੁੱਲਰ ਕਲਰਕ ਆਦਿ ਹਾਜਰ ਸਨ।
