
ਜਗਰਾਓਂ, 18 ਨਵੰਬਰ ( ਵਿਕਾਸ ਮਠਾੜੂ, ਮੋਹਿਤ ਜੈਨ )-ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਕੌਂਸਲ ਅਤੇ ਸਿਵਲ ਹਸਪਤਾਲ ਜਗਰਾਉਂ ਵਲੋਂ ਇਕ ਸਾਂਝੀ ਮੁਹਿਮ ਚਲਾਈ ਗਈ ਜਿਸ ਵਿੱਚ ਡੇਂਗੂ ਦੇ ਲਾਰਵੇ ਦੀ ਪਹਿਚਾਣ ਸਬੰਧੀ ਗਾਂਧੀ ਨਗਰ ਰਾਏਕੋਟ ਰੋਡ ਦਾ ਦੌਰਾ ਕੀਤਾ ਗਿਆ। ਦੋਨੋਂ ਵਿਭਾਗਾਂ ਵੱਲੋਂ ਮੁਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਣ,ਗੰਦਗੀ ਨਾ ਫੈਲਾਉਣ ਅਤੇ ਆਪਣੇ ਆਸਪਾਸ ਸਾਫ ਸਫਾਈ ਰੱਖਣ ਕੂਲਰਾਂ, ਟਾਇਰ ਅਤੇ ਫੋਟੋ ਫੋਟੋ ਬਰਤਨਾਂ ਅਦਿ ਨੂੰ ਹਰ ਸ਼ੁਕਰਵਾਰ ਬਿਨਾਂ ਪਾਣੀ ਤੇ ਰੱਖਣ ਤਾਂ ਜੋ ਹਫਤੇ ਵਿੱਚ ਇਕ ਦਿਨ ਡਰਾਈ ਡੇ ਦੇ ਰੂਪ ਵਿੱਚ ਕੱਢੀਆਂ ਜਾ ਸਕੇ ਇਸ ਨਾਲ ਮਛਰ ਪੈਦਾ ਨਹੀਂ ਹੋਵੇਗਾ ਬਾਰੇ ਸ਼ਹਿਰ ਵਾਸੀਆ ਨੂੰ ਜਾਗਰੂਕ ਕੀਤਾ ਗਿਆ। ਇਹ ਟੀਮ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾਂ: ਪੁਨੀਤ ਸਿੱਧੂ ਅਤੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਜੀ, ਵਲੋਂ ਹਦਾਇਤਾ ਅਨੁਸਾਰ ਕੰਮ ਕਰ ਰਹੀ ਹੈ ਅਤੇ ਇਹ ਸਾਡੀ ਮੁਹਿੰਮ ਵਿੱਚ ਮੌਕੇ ਤੇ ਐਸ ਐਮ ਓ ਆਫਿਸ ਵਲੋਂ ਗੁਰਦੇਵ ਸਿੰਘ ਇੰਸਪੈਕਟਰ, ਅਮਨਦੀਪ ਸਿੰਘ,ਗੁਰਮੇਲ ਸਿੰਘ, ਕੁਲਵਿੰਦਰ ਸਿੰਘ,ਜੁਗਰਾਜ ਸਿੰਘ, ਮਨਦੀਪ ਸਿੰਘ ਅਤੇ ਨਗਰ ਕੌਂਸਲ ਵਲੋਂ ਸ਼ਿਆਮ ਕੁਮਾਰ ਇੰਸਪੈਕਟਰ, ਨਰਿੰਦਰ ਕੁਮਾਰ ਕਲਰਕ,ਜਗਮੋਹਨ ਸਿੰਘ ਕਲਰਕ ਆਦਿ ਹਾਜਰ ਸਨ।