ਜਗਰਾਉ 19 ਨਵੰਬਰ ( ਵਿਕਾਸ ਮਠਾੜੂ ) ਇੱਥੋ ਥੋੜੀ ਦੂਰ ਪਿੰਡ ਬੋਦਲਵਾਲਾ ਵਿਖੇ ਨੰਦ ਲਾਲ ਨੂਰਪੁਰੀ ਫਾਉਡੇਸ਼ਨ (ਰਜਿ:) ਅਧੀਨ ਨਹਿਰੂ ਯੂਵਾ ਕੇਂਦਰ (ਭਾਰਤ ਸਰਕਾਰ) ਵੱਲੋ 18ਵਾਂ ਪੰਜਾਬੀ ਸੱਭਿਆਚਾਰਕ ਮੇਲਾ ਮਿਤੀ 20 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਮੇਲੇ ਦੇ ਵਿਸ਼ੇਸ ਮਹਿਮਾਨ ਰੇਸ਼ਮ ਸਿੰਘ ਐਸ.ਡੀ.ਐਮ ਧਰਮਕੋਟ ਤੇ ਮੁੱਖ ਮਹਿਮਾਨ ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਹੋਣਗੇ ਤੇ ਇੰਨਾਮਾ ਦੀ ਵੰਡ ਜਿਲ੍ਹਾ ਕਾਂਗਰਸ ਪ੍ਰਧਾਨ ਸੋਨੀ ਗਲਿਬ ਆਪਣੇ ਕਰ ਕਮਲਾਂ ਨਾਲ ਕਰਨਗੇ ਤੇ ਮੇਲੇ ਦੀ ਘੁੰਡ ਚਕਾਈ ਡਾਂ ਭਾਨ ਸਿੰਘ ਕੋਠੇ ਸ਼ੇਰਜੰਗ ਅਤੇ ਮੇਲਾ ਦਾ ਉਦਘਾਟਨ ਮਨਜੀਤ ਸਿੰਘ ਹੰਬੜਾਂ ਵੱਲੋ ਕੀਤਾ ਜਾਵੇਗਾ ।ਇਸ ਮੇਲੇ ਦੀ ਜਾਣਕਾਰੀ ਪ੍ਰਧਾਨ ਕਰਮ ਸਿੰਘ ਬੋਦਲਵਾਲਾ ਨੇ ਦਿੰਦਾਂਆ ਦੱਸਿਆ ਕਿ ਪੰਜਾਬੀ ਸੱਭਿਆਚਾਰਕ ਮੇਲੇ ਤੇ ਕਲਕਾਰ ਮਿੰਨੀ ਮਾਣਕ ,ਦੋਗਾਣਾ ਜੋੜੀ ਸੋਂਕੀ ਗਿੱਲ ਤੇ ਬੀਬਾ ਕਿਰਨਦੀਪ ,ਸੋਨੀ ਧਾਲੀਵਾਲ ,ਮੰਗਲ ਸਿੱਧੂ,ਚੀਮਾਂ ਬਾਈ ਤੇ ਬੀਬਾ ਅਮਨਦੀਪ ਪਹੁੰਚ ਰਹੇ ਹਨ ਅਤੇ ਇਹ ਮੇਲਾ ਸਮੂਹ ਨਿਵਾਸੀ ਤੇ ਗ੍ਰਾਮ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।