ਮੋਗਾ, 21 ਨਵੰਬਰ ( ਕੁਲਵਿੰਦਰ ਸਿੰਘ) – ਜ਼ਿਲਾ ਮੋਗਾ ਦੇ ਡਿਫੈਂਸ ਪੈਨਸ਼ਨ ਡਿਸਬਰਜ਼ਿੰਗ ਅਫ਼ਸਰ ਸ੍ਰੀ ਵਿਦਿਆਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਪੀ. ਡੀ. ਓ. ਦਫ਼ਤਰ ਨਾਲ ਜੁੜੇ ਸਮੂਹ ਪੈਨਸ਼ਨਧਾਰਕਾਂ ਨੂੰ ਨਵੇਂ ਪੈਨਸ਼ਨ ਮੋਡਿਊਲ ‘ਸਪਰਸ਼’ ਬਾਰੇ ਜਾਗਰੂਕ ਕਰਨ ਲਈ ਮਿਤੀ 30 ਨਵੰਬਰ, 2022 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਡੀ. ਪੀ. ਡੀ. ਓ. ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਸਮੂਹ ਪੈਨਸ਼ਨਧਾਰਕਾਂ ਨੂੰ ਭਾਗ ਲੈ ਕੇ ਇਸ ਦਾ ਲਾਭ ਲੈਣਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਡਿਫੈਂਸ ਅਕਾਂਊਂਟਸ ਵਿਭਾਗ ਵੱਲੋਂ ਐਕਸ ਸਰਵਿਸਮੈੱਨ/ਡਿਫੈਂਸ ਫੈਮਲੀ ਪੈਨਸ਼ਨਧਾਰਕਾਂ ਅਤੇ ਡਿਫੈਂਸ ਸਿਵਲੀਅਨ ਲੋਕਾਂ ਦੀਆਂ ਪੈਨਸ਼ਨਾਂ ਨੂੰ ਮਾਰਚ 2022 ਮਹੀਨੇ ਤੋਂ ਨਵੇਂ ਮੋਡਿਊਲ ‘ਸਪਰਸ਼’ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ।