ਫਤਹਿਗੜ੍ਹ ਸਾਹਿਬ, 23 ਨਵੰਬਰ ( ਰੋਹਿਤ ਗੋਇਲ)-ਡਾ: ਰਵਜੋਤ ਗਰੇਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਫ਼ਤਹਿਗੜ੍ਹ ਸਾਹਿਬ ਜੀ ਨੇ ਪ੍ਰੈਸ ਕਾਨਫਰੰਸ਼ ਦੌਰਾਨ ਦੱਸਿਆ, ਕਿ ਉੱਚ ਅਫਸਰਾਂ ਵੱਲੋਂ ਹਥਿਆਰਾਂ ਦੇ ਕਿਸੇ ਵੀ ਕਿਸਮ ਦੇ ਪ੍ਰਦਰਸ਼ਨ ਕਰਨ ਤੇ ਪਾਬੰਦੀ ਲਗਾਈ ਗਈ ਹੈ। ਜਿਸ ਸਬੰਧੀ ਉਪ ਕਪਤਾਨ ਪੁਲਿਸ, ਸਰਕਲ, ਫਗਸ ਸ਼੍ਰੀ ਸੁਖਵੀਰ ਸਿੰਘ, ਪੀ.ਪੀ.ਐਸ. ਦੀ ਰਹਿਨੁਮਾਈ ਹੇਠ ਇੰਸ: ਜਮੀਲ ਮੁਹੰਮਦ, ਮੁੱਖ ਅਫਸਰ ਥਾਣਾ ਸਰਹਿੰਦ ਦੇ ਦਿਸ਼ਾਂ ਨਿਰਦੇਸਾਂ ਪਰ ਥਾਣੇ: ਪਵਨ ਕੁਮਾਰ, ਇੰਚਾਰਜ਼ ਚੌਂਕੀ ਨਬੀਪੁਰ ਨੇ ਇੰਸਟਾਗ੍ਰਾਮ ਆਈ.ਡੀ. ਪਰ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਖਿਲਾਫ ਮੁਖਬਰ ਖਾਸ ਵੱਲੋਂ ਇਤਲਾਹ ਮਿਲਣ ਪਰ ਮੁ:ਨੰ: 179, ਮਿਤੀ 22-11-2022 ਅ/ਧ 153,188 ਹਿੰ:ਦੰ: ਥਾਣਾ ਸਰਹਿੰਦ ਦਰਜ ਕੀਤਾ ਗਿਆ ਹੈ।ਡਾ: ਰਵਜੋਤ ਗਰੇਵਾਲ, ਆਈ.ਪੀ.ਐਸ. ਜੀ ਨੇ ਦੱਸਿਆ, ਕਿ ਮਿਤੀ 22-11-2022 ਨੂੰ ਥਾਣੇ: ਪਵਨ ਕੁਮਾਰ, ਇੰਚਾਰਜ਼ ਚੌਂਕੀ ਨਬੀਪੁਰ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ, ਕਿ ਪਰਵਿੰਦਰ ਸਿੰਘ ਉਰਫ ਪਿੰਦਾ ਵਾਸੀ ਪਿੰਡ ਸੈਦਪੁਰ, ਥਾਣਾ ਸਰਹਿੰਦ ਆਪਣੀ ਇੰਸਟਾਗ੍ਰਾਮ ਆਈ.ਡੀ. ਪਰ ਆਪਣੀਆਂ ਹਥਿਆਰਾ ਨਾਲ ਫੋਟੋਆ ਪਾ ਰਿਹਾ ਹੈ। ਜੋ ਆਮ ਲੋਕਾ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰ ਰਿਹਾ ਹੈ ਅਤੇ ਨੌਜਵਾਨਾ ਨੂੰ ਗੈਰ ਕਾਨੂੰਨੀ ਕੰਮ ਕਰਨ ਲਈ ਉਕਸਾ ਰਿਹਾ ਹੈ ਅਤੇ ਜੋ ਪਹਿਲਾ ਵੀ ਲੜਾਈ ਝਗੜੇ ਕਰਨ ਦਾ ਆਦਿ ਹੈ। ਜਿਸ ਸਬੰਧੀ ਥਾਣੇ: ਪਵਨ ਕੁਮਾਰ ਨੇ ਪਰਵਿੰਦਰ ਸਿੰਘ ਉਰਫ ਪਿੰਦਾ ਖਿਲਾਫ ਥਾਣਾ ਸਰਹਿੰਦ ਵਿਖੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ।
ਪਰਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਸੈਦਪੁਰ, ਥਾਣਾ ਸਰਹਿੰਦ ਦੇ ਖਿਲਾਫ ਪਹਿਲਾ ਵੀ
ਮੁਕੱਦਮਾ ਨੰ: 233 ਮਿਤੀ 20.11.2021 ਅ/ਧ 323,325,148,149 IPC ਥਾਣਾ ਸਰਹਿੰਦ।