Home Political ਮਾਨ ਸਰਕਾਰ ਦੀ ਨਿਵੇਕਲੀ ਪਹਿਲ; ਨਗਰ ਨਿਗਮ ਬਠਿੰਡਾ ਨੇ ਟਰਾਂਸਜੈਂਡਰਾਂ ਲਈ ਵਿਸ਼ੇਸ਼...

ਮਾਨ ਸਰਕਾਰ ਦੀ ਨਿਵੇਕਲੀ ਪਹਿਲ; ਨਗਰ ਨਿਗਮ ਬਠਿੰਡਾ ਨੇ ਟਰਾਂਸਜੈਂਡਰਾਂ ਲਈ ਵਿਸ਼ੇਸ਼ ਪਬਲਿਕ ਟਾਇਲਟ ਦਾ ਕੀਤਾ ਨਿਰਮਾਣ

62
0

ਚੰਡੀਗੜ੍ਹ, 25 ਨਵੰਬਰ: ( ਲਿਕੇਸ਼ ਸ਼ਰਮਾਂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਦੇ ਹਰ ਵਰਗ ਦੇ ਹਿਤਾਂ ਦਾ ਧਿਆਨ ਰੱਖਦੇ ਹੋਏ, ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਇਕ ਕਦਮ ਚੁੱਕਦਿਆਂ  ਨਿਗਮ ਬਠਿੰਡਾ ਨੇ ਟਰਾਂਸਜੈਂਡਰਾਂ ਲਈ ਪਹਿਲਾ ਵਿਸ਼ੇਸ਼ ਪਬਲਿਕ ਟਾਇਲਟ ਬਣਾਉਣ ਦੀ ਨਿਵੇਕਲੀ ਪਹਿਲ ਕੀਤੀ ਹੈ।ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਬਸ ਸਟੈਂਡ ਦੇ ਨੇੜੇ 90 ਵਰਗ ਫੁੱਟ ਖੇਤਰ ਵਿਚ ਟਰਾਂਸਜੈਂਡਰਾਂ ਲਈ ਇਕ ਟਾਇਲਟ ਦਾ ਨਿਰਮਾਣ ਕੀਤਾ ਗਿਆ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਟਾਇਲਟ ਵਿਚ ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀਆਂ ਲਈ ਵੀ ਟਾਇਲਟ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਜ਼ ‘ਤੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਸਹੂਲਤ ਦੀ ਜਲਦ ਹੀ ਵਿਵਸਥਾ ਕੀਤੀ ਜਾਵੇਗੀ।ਇਹ ਵੀ ਵਰਣਨਯੋਗ ਹੈ ਕਿ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੇ ਆਦੇਸ਼ਾਂ ਦੇ ਸਨਮੁੱਖ ਨਗਰ ਕੌਸਲਰ ਸੰਤੋਸ਼ ਮਹੰਤ ਵਾਰਡ ਨੰ. 38 ਨੇ ਬਠਿੰਡਾ ਨਗਰ ਨਿਗਮ ਵੱਲੋਂ ਟਰਾਂਸਜੈਡਰਾਂ ਲਈ ਬਣਾਏ ਗਏ ਟਾਇਲਟ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇਹ ਸੁਵਿਧਾ ਸ਼ੁਰੂ ਹੋ ਗਈ ਹੈ।

LEAVE A REPLY

Please enter your comment!
Please enter your name here